ਜ਼ਿੰਦਗੀ ਨੂੰ ਜਿਉਣ, ਰਸਮਾਂ-ਰਿਵਾਜਾਂ ਨੂੰ ਨਿਭਾਉਣ ਅਤੇ ਤਿਉਹਾਰਾਂ ਨੂੰ ਮਨਾਉਣ ਵਿੱਚ ਪੰਜਾਬੀ ਹਮੇਸ਼ਾ ਹੀ ਅੱਗੇ ਰਹੇ ਹਨ। ਹਾਲਾਤ ਕਿਹੋ ਜਿਹੇ ਵੀ ਰਹੇ ਹੋਣ, ਪੰਜਾਬੀ ਹਰ ਹਾਲ ਵਿੱਚ ਰੱਬ ਦੀ ਰਜ਼ਾ ਵਿੱਚ ਹੀ ਰਾਜ਼ੀ ਰਹਿੰਦੇ ਹਨ। ਕਦੇ ਹਾਲਾਤ ਅਨੁਸਾਰ ਖੁਦ ਢਲ ਜਾਂਦੇ ਹਨ ਅਤੇ ਕਦੇ ਹਾਲਾਤ ਨੂੰ ਆਪਣੇ ਅਨੁਸਾਰ ਢਾਲ ਲੈਂਦੇ ਹਨ। ਗਰਮੀ-ਸਰਦੀ ਦੇ ਮੌਸਮ ਵੀ ਕੰਮ ਕਰਨ ਜਾਂ ਤਿਉਹਾਰ ਮਨਾਉਣ ਸਮੇਂ ਇਹਨਾਂ ਦੇ ਰਾਹ ਵਿੱਚ ਨਹੀਂ ਆਉਂਦੇ। ਅਜਿਹਾ ਹੀ ਇੱਕ ਤਿਓਹਾਰ ਹੈ ਲੋਹੜੀ, ਜੋ ਭਰ ਸਰਦੀ ਵਿੱਚ ਪੋਹ ਮਹੀਨੇ ਦੀ ਆਖਰੀ ਰਾਤ ਨੂੰ ਮਨਾਇਆ ਜਾਂਦਾ ਹੈ।
ਖੁਸ਼ੀਆਂ ਦਾ ਤਿਉਹਾਰ ਹੈ ਲੋਹੜੀ, ਰੀਝਾਂ ਦਾ ਸ਼ਿੰਗਾਰ ਹੈ ਲੋਹੜੀ, ਨਵ ਜੰਮੇ ਇੱਕ ਬੱਚੇ ਦੇ ਲਈ, ਇੱਕ ਸੁੰਦਰ ਉਪਹਾਰ ਹੈ ਲੋਹੜੀ।
ਲੋਹੜੀ ਵਾਲੇ ਦਿਨ ਉਨਾਂ ਘਰਾਂ ਤੋਂ ਲੋਹੜੀ ਮੰਗੀ ਜਾਂਦੀ ਹੈ, ਜਿਨਾਂ ਦੇ ਘਰ ਮੁੰਡਾ ਜੰਮਿਆ ਹੋਵੇ ਜਾਂ ਮੁੰਡੇ ਦਾ ਨਵਾਂ ਵਿਆਹ ਹੋਇਆ ਹੋਵੇ। ਸਹੁਰੇ ਘਰ ਬੈਠੀਆਂ ਕੁੜੀਆਂ ਨੂੰ ਵੀ ਉਹਨਾਂ ਦੇ ਬਾਬੁਲ ਵੱਲੋ ਭਾਜੀ ਲੋਹੜੀ ਦੇ ਮੌਕੇ ਤੇ ਭੇਜੀ ਜਾਂਦੀ ਹੈ। ਲੋਹੜੀ ਦੀ ਰਾਤ ਧੂਣੀ ਬਾਲ ਕੇ ਸਾਰੇ ਲੋਕਾਂ ਦੁਆਰਾ ਤਿਲ ਪਾਏ ਜਾਂਦੇ ਹਨ ਅਤੇ ਠੰਡ ਕਾਰਨ ਹੋਏ ਆਲਸ ਨੂੰ ਦੂਰ ਕਰਕੇ ਕੰਮ ਕਰਨ ਦੇ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਰਿਓੜੀਆਂ, ਮੂੰਗੁਫਲੀਆਂ ਅਤੇ ਗਚਕਾਂ ਵੰਡੀਆਂ ਜਾਂਦੀਆਂ ਹਨ। ਧੂਣੀ ਦੇ ਆਲੇ- ਦੁਆਲੇ ਬੈਠ ਕੇ ਅੱਗ ਸੇਕੀ ਜਾਂਦੀ ਹੈ। ਇਸ ਪ੍ਰਕਾਰ ਲੋਹੜੀ ਦਾ ਤਿਉਹਾਰ ਸਾਡੀ ਝੋਲੀ ਖੁਸ਼ੀਆਂ ਨਾਲ ਭਰ ਦਿੰਦਾ ਹੈ ਅਤੇ ਬੇਸ਼ਕੀਮਤੀ ਮੁਸਕਰਾਹਟਾਂ ਨਾਲ ਅਸੀਂ ਫਿਰ ਅਗਲੇ ਸਾਲ ਇਸ ਤਿਉਹਾਰ ਦੀ ਉਡੀਕ ਕਰਨ ਲੱਗ ਜਾਂਦੇ ਹਾਂ।
ਇਹ ਤਿਉਹਾਰ ਤੁਹਾਡੇ ਸਾਰਿਆਂ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੇ ਖੇੜੇ, ਮੁਸਕਰਾਹਟਾਂ ਅਤੇ ਚਿਹਰਿਆਂ ਤੇ ਰੌਣਕ ਬਣਾਈ ਰੱਖੇ।ਤੁਸੀਂ ਜ਼ਿੰਦਗੀ ਵਿੱਚ ਖੂਬ ਤਰੱਕੀਆਂ ਮਾਣੋਂ! ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ! ਇਸੇ ਸ਼ੁਭਕਾਮਨਾ ਨਾਲ ਮੈਂ ‘ਨੀਲਮ’ ਤੁਹਾਨੂੰ ਸਾਰਿਆਂ ਨੂੰ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੀ ਹਾਂ।
*ਆਓ ਰਲ-ਮਿਲ ਲੋਹੜੀ ਮਨਾਈਏ ਜੀ,
ਗੁੱਸੇ-ਗਿਲੇ ਦਿਲ ਵਿੱਚੋਂ ਭੁਲਾਈਏ ਜੀ,
ਨੱਚੀਏ,ਟੱਪੀਏ ਤੇ ਗਾਈਏ ਜੀ,
ਈਸ਼ਰ ਆਏ ਦਲਿਦਰ ਜਾਏ,
ਦਲਿਦਰ ਦੀ ਜੜ ਚੁੱਲੇ ਪਾਈਏ ਜੀ!
‘ਨੀਲਮ’ (9779788365)
Leave a Comment
Your email address will not be published. Required fields are marked with *