ਪੰਜਾਬ ਪੰਜਾਬੀਅਤ ਅਤੇ ਪੰਜਾਬੀ ਸਭਿਆਚਾਰ ਨਾਲ ਜੁੜਿਆ ਲੋਹੜੀ ਦਾ ਤਿਓਹਾਰ ਪੰਜਾਬ ਵਸਦੇ ਹਰ ਘਰ ਦਾ ਮੁੱਖ ਤਿਓਹਾਰ ਹੈ 2024 ਸਾਲ ਦੇ ਇਸ ਲੋਹੜੀ ਦੇ ਤਿਓਹਾਰ ਤੇ ਅੰਤਰਰਾਸ਼ਟਰੀ ਇਨਕਲਾਬੀ ਮੰਚ ਅਤੇ ਜੋਧਾਂ ਰਿਕਾਰਡਜ ਕੰਪਨੀ ਵੱਲੋ ਪੰਜਾਬੀਆ ਨੂੰ ਵੱਖਰਾ ਸਰਪਰਾਈਜ ਦਿੱਤਾ ਗਿਆ ਹੈ/ ਮਾਲਵੇ ਦੇ ਪ੍ਰਸਿੱਧ ਐਂਕਰ ਤੇ ਕਲਾਕਾਰ ਛਿੰਦਾ ਰਾਏਕੋਟੀ ਨੇ ਦੱਸਿਆ ਕਿ ਇਸ ਭਾਗਾਂ ਭਰੇ ਦਿਹਾੜੇ ਤੇ ਉਹਨਾਂ ਦੀ ਟੀਮ ਵੱਲੋਂ (ਲੋਹੜੀ ਮੁਬਾਰਕ ) ਗੀਤ ਸਰੋਤਿਆਂ ਦੀ ਝੋਲੀ ਪਾਇਆ ਗਿਆ ਹੈ ਇਸ ਗੀਤ ਨੂੰ ਰੁਪਿੰਦਰ ਜੋਧਾਂ ਜਪਾਨ ਨੇ ਬਹੁਤ ਹੀ ਨਿਵੇਕਲੇ ਢੰਗ ਨਾਲ ਗਾਇਆ ਹੈ ਜਦ ਕਿ ਇਸ ਗੀਤ ਨੂੰ ਰੁਪਿੰਦਰ ਜੋਧਾਂ ਜਪਾਨ ਅਤੇ ਗੀਤਕਾਰ ਮੱਖਣ ਮਿੱਤਲ ਸਹਿਣੇ ਵਾਲਾ ਨੇ ਖੂਬਸੂਰਤ ਕਲਮ ਨਾਲ ਕਲਮਬੱਧ ਕੀਤਾ ਹੈ / ਮਿਊਜ਼ਿਕ ਦੀ ਗੱਲ ਕਰੀਏ ਤਾਂ ਬਿਨਾ ਕਿਸੇ ਜਾਣਕਾਰੀ ਦੇ ਮੁਥਾਜ ਮਿਊਜ਼ਿਕ ਡਾਇਰੈਕਟਰ ਅਵਤਾਰ ਧੀਮਾਨ ਜੀ ਨੇ ਵੀ ਬਹੁਤ ਹੀ ਮੇਹਨਤ ਨਾਲ ਮਿਊਜ਼ਿਕ ਤਿਆਰ ਕੀਤਾ ਹੈ ਸੋ ਇਹ ਗੀਤ ਲੋਹੜੀ ਮੁਬਾਰਕ ਹਰ ਇੱਕ ਪੰਜਾਬੀ ਦੀ ਪਸੰਦ ਬਣੇਗਾ /
Leave a Comment
Your email address will not be published. Required fields are marked with *