ਫ਼ਰੀਦਕੋਟ, 1 ਅਕਤੂਬਰ (ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ ਮੌਕੇ ਹਰ ਸਾਲ ਦੀ ਤਰ੍ਹਾਂ ਫ਼ਰੀਦਕੋਟ ਦੀਆਂ ਜੋੜੀਆਂ ਨਹਿਰਾਂ ’ਤੇ ਭਾਈ ਘਨੱਈਆ ਯੂਥ ਕਲੱਬ ਫ਼ਰੀਦਕੋਟ ਦੇ ਉੱਦਮੀ ਨੌਜਵਾਨ ਗੁਰਪ੍ਰੀਤ ਸਿੰਘ ਸਵੀਟਾ, ਜੇ.ਈ. ਗੁਰਪ੍ਰੀਤ ਸਿੰਘ ਗਰੋਵਰ, ਗੁਰਿੰਦਰ ਸਿੰਘ ਗੋਰਾ, ਮਹਿੰਦਰ ਸਿੰਘ ਐਸ.ਡੀ.ਓ., ਲਖਬੀਰ ਸਿੰਘ ਬਰਾੜ, ਦਵਿੰਦਰ ਸਿੰਘ, ਸੁਖਵਿੰਦਰ ਸਿੰਘ ਜੌਹਰ, ਕੁਲਦੀਪ ਸਿੰਘ ਐਸ.ਡੀ.ਓ., ਐਡਵੋਕੇਟ ਚਮਕੌਰ ਸਿੰਘ ਬਰਾੜ, ਸੁਲੱਖਣ ਸਿੰਘ, ਦਰਸ਼ਨ ਸਿੰਘ ਬਿੱਲਾ ਆਦਿ ਨੇ ਲੰਗਰ ਲਈ ਪੂਰਨ ਸਹਿਯੋਗ ਕੀਤਾ ਸੀ। ਕਲੱਬ ਮੈਂਬਰਾਂ ਨੇ ਹਰ ਸਾਲ ਲੰਗਰ ਦੀ ਤਰ੍ਹਾਂ ਲੰਗਰ ਦੀ ਸੇਵਾ ਕਰਨ ਮੌਕੇ ਸ਼ਹਿਰ ਦੀ ਸਫ਼ਾਈ ਨੂੰ ਮੱਦੇਨਜ਼ਰ ਰੱਖਦੇ ਹੋਏ ਸਟੀਲ ਦੇ ਬਰਤਨਾਂ ’ਚ ਸੰਗਤਾਂ ਨੂੰ ਲੰਗਰ ਛਕਾਇਆ ਗਿਆ। ਉਨ੍ਹਾਂ ਡਿਸਪੋਜ਼ਲ ਸਮਾਨ ਦੀ ਵਰਤੋਂ ਨਹੀਂ ਕੀਤੀ। ਸੀਰ ਸੁਸਾਇਟੀ ਨੇ ਮੇਲੇ ਦੌਰਾਨ ਸ਼ਹਿਰ ਦੀ ਸਫ਼ਾਈ ਵਾਸਤੇ ਵਿਸ਼ੇਸ਼ ਧਿਆਨ ਰੱਖਣ ਦੀ ਕੀਤੀ ਅਪੀਲ ਨੂੰ ਪ੍ਰਵਾਨ ਕਰਨ ’ਤੇ ਭਾਈ ਘਨੱਈਆ ਯੂਥ ਕਲੱਬ ਫ਼ਰੀਦਕੋਟ ਵੱਲੋਂ ਲਾਏ ਲੰਗਰ ਵਾਲੇ ਅਸਥਾਨ ’ਤੇ ਪਹੁੰਚ ਕੇ ਜਿੱਥੇ ਭਾਈ ਘਨੱਈਆ ਕਲੱਬ ਦਾ ਧੰਨਵਾਦ ਕੀਤਾ, ਉੱਥੇ ਕਲੱਬ ਦਾ ਉਚੇਚੇ ਤੌਰ ’ਤੇ ਸਨਮਾਨ ਕੀਤਾ। ‘ਸੀਰ’ ਆਗੂ ਸੰਦੀਪ ਅਰੋੜਾ, ਨਵਦੀਪ ਗਰਗ, ਗੋਲਡੀ ਪੁਰਬਾ, ਪ੍ਰਦਮਣਪਾਲ ਸਿੰਘ, ਵਿਕਾਸ ਅਰੋੜਾ, ਰਾਜ ਸਿੰਘ ਨੇ ਕਿਹਾ ਕਿ ਸਾਨੂੰ ਖੁਸ਼ੀਆਂ-ਗਮੀਆਂ ਮੌਕੇ ਵਾਤਾਵਰਨ ਦੀ ਸ਼ੁੱਧਤਾ, ਸ਼ਹਿਰ ਦੀ ਸਫ਼ਾਈ ਦਾ ਧਿਆਨ ਪਹਿਲ ਦੇ ਆਧਾਰ ’ਤੇ ਰੱਖਣਾ ਚਾਹੀਦਾ ਹੈ। ਉਨ੍ਹਾਂ ਇਸ ਵਾਰ ਲੰਗਰ ਲਾਉਣ ਵਾਲੇ ਕਲੱਬਾਂ, ਸੁਸਾਇਟੀਆਂ, ਪਿੰਡਾਂ ਨੇ ਡਿਸਪੋਜ਼ਲ ਸਮਾਨ ਦੀ ਵਰਤੋਂ ਨਾ ਕਰਕੇ ਵਾਤਾਵਰਨ ਦੀ ਸ਼ੁੱਧਤਾ ਵਾਸਤੇ ਅਹਿਮ ਯੋਗਦਾਨ ਦਿੱਤਾ ਹੈ। ਜਿਸ ਬਦਲੇ ਸੀਰ ਸੁਸਾਇਟੀ ਨੇ ਸਭ ਦਾ ਸਨਮਾਨ ਕਰਨ ਦੀ ਖੁਸ਼ੀ ਪ੍ਰਾਪਤ ਕੀਤੀ ਹੈ। ਭਾਈ ਘਨੱਈਆ ਯੂਥ ਕਲੱਬ ਦੇ ਆਗੂ ਗੁਰਪ੍ਰੀਤ ਸਿੰਘ ਜੌਹਰ, ਗੁਰਿੰਦਰ ਸਿੰਘ ਗੋਰਾ, ਸੁਖਵਿੰਦਰ ਸਿੰਘ ਜੌਹਰ ਨੇ ਸੀਰ ਸੁਸਾਇਟੀ ਵੱਲੋਂ ਲੰਗਰ ਲਗਾਉਣ ਵਾਲੇ ਵੱਖ-ਵੱਖ ਕਲੱਬਾਂ ਤੇ ਪਿੰਡਾਂ ਨੂੰ ਸਨਮਾਨ ਦੇਣ ਤੇ ਸੀਰ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿ ਬਾਬਾ ਫ਼ਰੀਦ ਜੀ ਚਰਨ ਛੋਹ ਪ੍ਰਾਪਤ ਧਰਤੀ ਫ਼ਰੀਦਕੋਟ ਨੂੰ ਸਾਫ਼-ਸੁਥਰਾ ਰੱਖਣ ਵਾਸਤੇ ਸਾਨੂੰ ਹਮੇਸ਼ਾ ਯਤਨਸ਼ੀਲ ਰਹਿਣਾ ਚਾਹੀਦਾ ਹੈ।