ਸੁਣ ਵੇ ਮੁੰਡਿਆਂ —ਮੈਂ ਤੈਨੂੰ ਕਿੰਨੀ ਵੇਰ ਕਿਹਾ ਵਾ—ਕਿ ਆਪਣਾ ਭਾਂਡਾ ਵੱਖਰਾ ਰੱਖਿਆ ਕਰ….ਰੋਟੀ ਪਾਣੀ ਖਾਣ ਸਮੇਂ—-ਤੈਨੂੰ ਦੋ ਥਾਲ਼,ਦੋ ਕੌਲੀਆਂ ਤੇ ਗਲਾਸ ਤਾਂ ਦਿੱਤੇ ਹੋਏ ਹਨ, ਬਾਹਰ ਖੇਤਾ ਲਈ ਵੱਖਰੇ, ਤੇ ਘਰ ਲਈ ਵੱਖਰੇ ਏ…….!! ਤੂੰ ਫਿਰ ਵੀ ਸਾਡੇ ਪਰਿਵਾਰ ਵਾਲੇ ਭੰਡਿਆਂ ਵਿੱਚ ਹੱਥ ਮਾਰਦਾ ਰਹਿੰਦਾ ਏ….ਉੱਠ ਖੜਾ ਹੋ—-ਪਹਿਲਾ ਡੰਗਰਾਂ ਵਾਲੇ ਬਾੜੇ ਚੋਂ ਆਪਣੀ ਕੌਲੀ ਗਲਾਸ ਚੁੱਕ ਕੇ ਲਿਆ, ਐਵੇਂ ਹੀ ਵਿਹੜੇ ,ਚ ਗੇੜੇ ਜਿਹੇ ਮਾਰਦਾ ਫਿਰਦਾ ਏ….ਕੰਮ ਦਾ ਡੱਕਾ ਵੀ ਤੋੜ ਲਿਆ ਕਰ… ਵਹਿਲਾ ਅੰਨ ਦਾ ਵੈਰੀ….
ਸਰਦਾਰਨੀ ਬਚਿੱਤਰ ਕੌਰ ਘਰ ਵਿੱਚ ਰੱਖੇ ਸੀਰੀ( ਨੋਕਰ ਦੇਵ) ਨੂੰ ਰੋਟੀ ਫੜਾ…ਤੌੜੀ ਚੋ ਲੱਸੀ ਦਾ ਜੱਗ ਭਰ, ਰਸੋਈ ਚੋ ਕੌਲਾ ਚੁੱਕ,ਆਪਣੇ ਕੁੱਤੇ ਮੋਤੀ ਨੂੰ ਪਾਉਂਦੇ ਹੋਏ ਮੂੰਹ ‘ਚ ਬੋਲਦੀ ਹੀ ਜਾ ਰਹੀ ਸੀ…..ਵੇਖੋ…. ਕਿੱਦਾ ਦਾ ਜਮਾਨਾ ਆ ਗਿਆ, ਹੁਣ ਤਾਂ ਏਹ ਕਮੀਨ ਲੋਕ ਵੀ ਚੂਲੇ ਚੌਂਕੇ ਤੇ ਚੜ ਕੇ ਖਾਣਾ ਚਾਹੁੰਦੇ ਨੇ, ਕਿੰਨੇ ਚੰਭਲ ਗਏ ਨੇ ਸੁੱਚਮ ਵੀ ਕੋਈ ਚੀਜ ਆ, ਭਾਈ ਇਹਨਾਂ ਦਾ ਵੀ ਕਸੂਰ ਨਹੀਂ
ਅਸੀ ਲੋਕਾਂ ਨੇ ਹੀ…ਸਿਰ ਤੇ ਚੜ੍ਹਾਂ ਲਿਆ…..
ਦੇਵ—-ਰੋਟੀ ਖਾਂਦਾ ਹੋਇਆਂ ਬੋਲਿਆ….ਬੀਬੀ ਜੀ ਤੁਹਾਨੂੰ ਵਾਰ ਵਾਰ ਗਲਾਸ ‘ਚ ਲੱਸੀ ਪਾਉਣੀ ਪੈਂਦੀ ਵਾ…ਤੁਸੀ ਇੰਝ ਕਰੋ ਕਿ ਲੱਸੀ ਦਾ ਜੱਗ ਮੇਰੇ ਕੋਲ ਹੀ ਰੱਖ ਦਿਓ…ਜਿੰਨੀ ਕੁ ਮੈਨੂੰ ਜਰੂਰਤ ਹੋਵੇਗੀ ਤਾਂ ਮੈ ਆਪੇ ਜੱਗ ਚੋਂ ਪਾ ਲਵਾਂਗਾ, ਤੁਸੀ ਖੈਚਲ ਕਾਹਨੂੰ ਕਰਦੇ ਹੋ ? ਤੁਸੀ ਰਮਾਣ ਨਾਲ ਬਹਿ ਜਾਓ, ਸਿਆਣਾ ਸਰੀਰ ਆ
ਨਾ ਭਾਈ ਨਾ….ਤੂੰ ਮੇਰਾ ਫਿਕਰ ਨਾ ਕਰ…!! ਮੈਂ ਲੱਸੀ ਵਾਲਾ ਜੱਗ ਤੇਰੇ ਕੋਲ ਨਹੀ ਰੱਖ ਸਕਦੀ, ਤੂੰ ਮੇਰਾ ਫ਼ਿਕਰ ਨਾ ਕਰ, ਮੈਂ ਕਿਹੜਾ ਚਰਖਾ ਕੱਤਣਾ ਵਾ, ਮੈਂ ਵਹਿਲੀ ਹੀ ਹਾਂ….ਦੱਸ ਹੋਰ ਕੀ ਚਾਹੀਦਾ ਏ ਤੈਨੂੰ ….? ਸਰਦਾਰਨੀ ਬਚਿੱਤਰ ਕੋਰ ਲੱਸੀ ਵਾਲਾ ਜੱਗ ਇੱਕ ਪਾਸੇ ਰੱਖ—-ਰੋਟੀ ਲੈਣ ਲਈ ਰਸੋਈ ਵਿੱਚ ਚੱਲੇ ਗਈ…..
ਜਦੋ ਰੋਟੀ ਲੈ ਕੇ ਵਾਪਸ ਆਈ, ਤਾਂ ਦੇਵ ਦੇ ਹੱਥਾਂ ,ਚ ਫੜਿਆਂ ਲੱਸੀ ਵਾਲਾ ਜੱਗ ਵੇਖ ਕੇ…. ਬਚਿੱਤਰ ਕੋਰ ਆਪਣੇ ਆਪ ਤੋਂ ਬਾਹਰ ਹੁੰਦੀ ਹੋਈ ਬੋਲੀ…..ਵੇ ਕਮੀਨਾ ਕੁੱਝ ਅਕਲ ਨੂੰ ਹੱਥ ਮਾਰ ਤੈ ਅੱਜ ਮੇਰਾ ਜੱਗ ਭਰਿਸ਼ਟ ਕਰ ਦਿੱਤਾ…ਤੁਸੀ ਲੋਕ ਕਮੀਨ ਕਰਿੰਦੇ ਹੋ, ਤੁਸੀ ਏਹ ਕਿਉ ਭੁੱਲ ਜਾਂਦੇ ਹੋ, ਕਿ ਅਸੀ ਤੁਹਾਡਾ ਵਰਤਿਆ ਭਾਂਡਾ ਘਰ ‘ਚ ਵਰਤ ਲਵਾਂਗੇ——ਹੁਣ ਸਾਨੂੰ ਇਹ ਭਾਂਡਾ ਬਾਹਰ ਸਿੱਟਣਾ ਪੈਣਾ ਏ, ਤੁਹਾਡੇ ਤੇ ਸਾਡੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਏ, ਰੱਬ ਨੇ ਜਾਤਾਂ ਐਵੇਂ ਹੀ ਨਹੀ ਬਣਾਈਆਂ …ਕੁਛ ਸੋਚ ਸਮਝ ਕੇ ਹੀ ਬਣਾਈਆਂ ਸਨ…ਵਾਹਿਗੁਰੂ ਵਾਹਿਗੁਰੂ, ਪਿੱਤਲ ਦਾ ਮੇਰਾ ਜੱਗ..
ਸਰਦਾਰਨੀ ਬਚਿੱਤਰ ਕੌਰ ਗਾਲ਼ਾਂ ਕੱਢਦੀ ਹੋਈ ਕੁੱਤੇ ਮੋਤੀ ਅੱਗੋ ਲੱਸੀ ਵਾਲਾ ਖਾਲੀ ਕੌਲਾ ਚੁੱਕ ਰਸੋਈ ‘ਚ ਚਲੇ ਗਈ…..
ਦੇਵ ਨੇ ਰੋਟੀ ਖਾ ਕੇ ਲੱਸੀ ਵਾਲਾ ਜੱਗ ਚੁੱਕਿਆ ਸਵਾਹ ਨਾਲ ਮਾਂਜਦਾ ਹੋਇਆ ਆਪਣੇ ਮਨ ,ਚ ਸੋਚ ਰਿਹਾ ਸੀ…. ਕੀ ਹੋਇਆ ਜੇ ਮੈਂ ਛੋਟੀ ਜ਼ਾਤ ,ਚ ਜੁੰਮਿਆਂ ਹਾਂ, ਪਰ ਹੈ ਤਾਂ ਇਨਸਾਨ ਹੀ, ਮੇਰੇ ਨਾਲ਼ੋਂ ਤਾਂ ਫਿਰ ਇਹਨਾਂ ਦੇ ਕੁੱਤਾ ਮੋਤੀ ਦੀ ਚੰਗਾ…. ਜਿਸਦਾ ਜੂਠਾ ਲੱਸੀ ਵਾਲਾ ਕੌਲਾ
ਰਸੋਈ ਵਿੱਚ ਪਰਿਵਾਰ ਦੇ ਵਰਤਣਾ ,ਚ ਪਿਆ ਰਹਿੰਦਾ….. ਮੇਰੇ ਖਾਣ ਪੀਣ ਵਾਲੇ ਭਾਂਡੇ—-ਵਾੜੇ ਵਾਲੀ ਡੇਕ ਦੀ ਜੜ੍ਹਾਂ ਵਿੱਚ ਪਏ ਰਹਿੰਦੇ ਹਨ, ਜਿੰਨਾਂ ਨੂੰ ਕੁੱਤੇ ਬਿੱਲੇ ਮੂੰਹ ਮਾਰਦੇ ਰਹਿੰਦੇ ਹਨ…..ਇਹੋ ਗੱਲਾਂ ਸੋਚਦਾ ਹੋਇਆ ਦੇਵ, ਸਾਈਕਲ ਚੁੱਕ ਖੇਤਾਂ ਵੱਲ ਲੰਘ ਜਾਂਦਾ ਐ…..
ਕੁੱਝ ਦਿਨਾਂ ਬਾਅਦ ਸਰਦਾਰਨੀ ਬਚਿੱਤਰ ਕੌਰ ਨੂੰ ਪੀਲੀਆ ਹੋਣ ਕਾਰਣ ਸ਼ਹਿਰ ਹਸਪਤਾਲ ‘ਚ ਦਾਖਲ ਕਰਾਉਣਾ ਪਿਆ ..ਸਰੀਰ ‘ਚ ਕਮਜ਼ੋਰੀ ਹੋਣ ਕਰਕੇ ਡਾਕਟਰਾ ਦੇ ਕਹਿਣ ਅਨੁਸਾਰ ਕਿ ਮਾਤਾ ਦੇ ਸਰੀਰ ‘ਚ ਖੂਨ ਦੀ ਕਮੀ ਆ ਗਈ ਐ..ਇਸ ਲਈ ਇਨਾਂ ਨੂੰ ਹੁਣ ਖੂਨ ਚੜਾਉਣਾ ਪੈਣਾ ਵਾ….ਜੋ ਮਾਤਾ ਦੇ ਖੂਨ ਦਾ ਗਰੁਪ ਐ…ਇਸ ਕਿਸਮ ਦਾ ਖੂਨ ਬਹੁਤ ਘੱਟ ਲੋਕਾਂ ‘ਚ ਮਿਲਦਾ ਹੈ, ਸੋ ਤੁਹਾਨੂੰ ਖੂਨ ਦਾ ਪਰਬੰਧ ਜਲਦੀ ਜਲਦੀ ਕਰਨਾ ਪੈਣਾ ਵਾ…ਸਾਡੇ ਪਾਸ ਇਹ ਗਰੁਪ ਦਾ ਬਲੱਡ ਨਹੀ ਹੈ, ਸੌਰੀ ਕਹਿ ਕੇ ਡਾਕਟਰ ਸਾਹਬ ਅੱਗੇ ਲੰਘ ਗਏ,
ਸਰਦਾਰਨੀ ਬਚਿੱਤਰ ਕੌਰ ਜੀ ਨਿਢਾਲ ਜਿਹੇ ਹੋ ਕੇ ਜਦੋ ਜ਼ਿੰਦਗੀ ਤੇ ਮੌਤ ਨਾਲ ਲੜ ਰਹੇ ਸਨ…..ਤਾਂ ਦੂਸਰੇ ਦਿਨ ਜਦੋ ਉਹਨਾਂ ਨੂੰ ਹੋਸ਼ ਆਉਦੀ ਹੈ, ਤਾਂ ਉਹ ਵੇਖਦੇ ਹਨ ਕਿ ਦੇਵ ਨੌਕਰ ਦੇ ਸਰੀਰ ਦਾ ਖੂਨ ਉਸ ਦੇ ਸਰੀਰ ‘ਚ ਘੁੰਮਦਾ ਹੋਇਆ ਨਾੜ ਨਾੜ ਵਿੱਚ ਜਾ ਰਿਹਾ ਐ
ਸਰਦਾਰਨੀ ਬਚਿੱਤਰ ਕੌਰ, ਕਦੇ ਆਪਣੇ ਦੇਵ ਨੋਕਰ ਵੱਲ ਵੇਖਦੀ ਹੈ
ਤੇ ਕਦੇ ਸਰੀਰ ਵਿੱਚ ਤਿਪ ਤਿਪ ਹੋ ਕੇ ਜਾਂਦੇ ਹੋਏ ਖੂਨ ਨੂੰ…
ਦੀਪ ਰੱਤੀ ✍️
2 comments
2 Comments
Deep Ratti
April 21, 2024, 7:01 pm🙏🙏🙏🙏
REPLYDeep Ratti
April 21, 2024, 7:01 pm🙏🌷🙏
REPLY