ਰੋੜੇ ਮਾਰ-ਮਾਰ ਝਾੜ੍ਹਦੇ ਸੀ ਅੰਬੀਆਂ ਕੱਚੀਆਂ,
ਇੱਲਤਾਂ ਦੇਖ ਮਾਪਿਆਂ ਦੀਆਂ ਰੂਹਾਂ ਮੱਚੀਆਂ।
ਇੱਧਰ ਉੱਧਰ ਦੀਆਂ ਮਾਰਦੇ ਹੁੰਦੇ ਸੀ ਗੱਪਾਂ,
ਗੱਲਾਂ ਕਰਦੇ ਸਨ ਝੂਠੀਆਂ ਅਤੇ ਸੱਚੀਆਂ।
ਸਾਂਝੀਆਂ ਸਨ ਸਾਰਿਆਂ ਦੀਆਂ ਧੀਆਂ ਭੈਣਾਂ,
ਬਦਫੈਲੀ ਹੁੰਦੀ ਨਹੀਂ ਸੀ ਕਦੇ ਨਾਲ਼ ਬੱਚੀਆਂ।
ਮਾਨਵਤਾ ਹੀ ਲੋਕਾਂ ਦਾ ਵੱਡਾ ਧਰਮ ਹੁੰਦਾ ਸੀ,
ਖ਼ੁਸ਼ੀ ਦੇ ਮਾਹੌਲ ਵਿੱਚ ਖੁਸ਼ੀਆਂ ਸਨ ਨੱਚੀਆਂ।
ਗੱਭਰੂਆਂ ਵਾਲ਼ੇ ਹੁੰਦੇ ਸਨ ਵੱਖਰੇ ਜਿਹੇ ਠਾਠ,
ਅੱਲ੍ਹੜ ਮੁਟਿਆਰਾਂ ਬਣ-ਠਣ ਕੇ ਸੀ ਜੱਚੀਆਂ।
‘ਦੇਵ’ ਮਾਂ-ਬਾਪ ਨੂੰ ਵੱਡਾ ਫ਼ਿਕਰ ਸੀ ਸਤਾਉਂਦਾ,
ਵਿਆਹ ਲਈ ਜਦੋਂ ਉਮਰ ਟੱਪਦੀ ਸੀ ਪੱਚੀਆਂ।

✒ਲੈਕਚਰਾਰ ਦਵਿੰਦਰ ਪਾਲ ਬਾਤਿਸ਼✒