ਕਮਾਲ ਦਾ ਇਕੱਠ ਵੇਖਣ ਨੂੰ ਮਿਲਿਆ ਸ਼੍ਰੀ ਦਰਬਾਰ ਸਾਹਿਬ ਦੇ ਬਾਹਰ ਲੱਗੇ ਧਰਨੇ ਵਿੱਚ, ਜਿੱਥੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਰੇ ਪਰਿਵਾਰ ਭੁੱਖ ਹੜਤਾਲ ਉੱਤੇ ਬੈਠੇ ਹੋਏ ਹਨ। ਮਿਤੀ 17 ਮਾਰਚ ਨੂੰ ਸੱਦਾ ਸੀ, ਸਮੁੱਚੀ ਸਿੱਖ ਕੌਮ ਨੂੰ ਇਕੱਤਰਤਾ ਲਈ। ਮੈਨੂੰ ਪੂਰਾ ਯਕੀਨ ਸੀ ਕਿ ਜ਼ਾਲਮ ਹਾਕਮ ਕਦੇ ਵੀ ਅੱਜ ਇਕੱਠ ਨਹੀਂ ਹੋਣ ਦੇਣਗੇ। ਜ਼ਾਲਮਾਂ ਨੇ ਪਹਿਲਾਂ ਹੀ ਸਾਰੇ ਸਿੱਖ ਆਗੂ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਦੇਣੇ ਹਨ। ਹੋਇਆ ਵੀ ਇੰਝ ਹੀ। ਕਿਉਂਕਿ ਸਾਡੇ ਸਿੱਖ ਆਗੂਆਂ ਦੇ ਹੋਕੇ ਤੋਂ ਜ਼ਾਲਮ ਹਾਕਮਾਂ ਨੂੰ ਡਰ ਲੱਗਦਾ ਹੈ। ਕਿਉਂਕਿ ਆਗੂਆਂ ਦਾ ਹੋਕਾ ਹੀ ਹੁੰਦਾ ਹੈ ਜੋ ਸੁੱਤੀ ਪਈ ਜਨਤਾ ਨੂੰ ਗੁਲਾਮੀ ਦੀ ਚਾਦਰ ਲਾਹ ਕੇ ਆਪਣੀ ਹੋਂਦ ਲਈ ਜਗਾਉਂਦਾ ਹੈ।
ਮੈਂ ਅੱਜ ਇਹ ਸਭ ਆਪਣੀ ਅੱਖਾਂ ਨਾਲ ਦੇਖਣ ਲਈ ਪਹੁੰਚੀ। ਰਸਤੇ ਵਿੱਚ ਜਗ੍ਹਾ ਜਗ੍ਹਾ ਪੁਲਿਸ ਦੇ ਨਾਕੇ ਦੇਖ ਕੇ ਮੈਨੂੰ ਲੱਗ ਰਿਹਾ ਸੀ ਕਿ ਜ਼ਿਆਦਾ ਇਕੱਠ ਹੋਣਾ ਮੁਸ਼ਕਿਲ ਹੈ। ਕਿਉਂਕਿ ਪੁਲਿਸ ਉਨ੍ਹਾਂ ਗੱਡੀਆਂ ਨੂੰ ਜ਼ਿਆਦਾ ਡੱਕ ਰਹੀ ਸੀ ਜਿਸ ਵਿੱਚ ਸੰਗਤ ਬੈਠੀ ਦਿੱਖ ਰਹੀ ਸੀ। ਪਰ ਜਦੋਂ ਮੈਂ ਮੋਰਚੇ ਵਾਲੀ ਜਗ੍ਹਾ ਤੇ ਪਹੁੰਚੀ ਤਾਂ ਦੇਖ ਕੇ ਰੂਹ ਹੀ ਖੁਸ਼ ਹੋ ਗਈ ਕਿ ਸਮੁੱਚੀ ਸਿੱਖ ਕੌਮ ਨੇ ਆਪਣੀਆਂ ਜਾਗਦੀਆਂ ਜ਼ਮੀਰਾਂ ਦਾ ਅੱਜ ਸਬੂਤ ਦੇ ਦਿੱਤਾ ਹੈ। ਮੋਰਚੇ ਵਾਲੀ ਜਗਾ ਹਰ ਪਾਸੇ ਪੂਰਾ ਮੇਲੇ ਵਾਲਾ ਮਹੌਲ ਸੀ। ਸਾਰੀ ਸੰਗਤ ਚੜਦੀ ਕਲਾ ਨਾਲ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਰੇ ਸਿੰਘਾਂ ਅਤੇ ਸਾਰੇ ਪਰਿਵਾਰਾਂ ਦੇ ਸਮਰਥਣ ਵਿੱਚ ਖੜੀ ਸੀ। ਮੈਂ ਉੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਰਨਲ ਸਕੱਤਰ ਹਰਪਾਲ ਸਿੰਘ ਬਲੇਰ ਜੀ ਅਤੇ ਇਸ ਪਾਰਟੀ ਦੇ ਹਿੰਦੂ ਆਗੂ ਨਵਨੀਤ ਗੋਪੀ ਜੀ ਨਾਲ ਵੀ ਮਿਲੀ। ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰਾਂ ਸਿੱਖ ਕੌਮ ਨੇ ਇਸ ਮੋਰਚੇ ਨੂੰ ਸਮਰਥਣ ਦਿੱਤਾ ਹੈ ਉਸੇ ਤਰਾਂ ਹੀ ਚੋਣਾਂ ਸਮੇਂ ਸੋਚ ਸਮਝ ਕੇ ਆਪਣੇ ਸਿੱਖ ਆਗੂਆਂ ਨੂੰ ਵੋਟਾਂ ਪਾਉਣ ਤਾਂ ਇਸ ਤਰਾਂ ਦੇ ਧਰਨਿਆਂ ਦੀ ਲੋੜ ਹੀ ਨਾ ਪਏ। ਸਾਡੀਆਂ ਮਾਵਾਂ ਨੂੰ ਭੁੱਖ ਹੜਤਾਲ ਕਰਣ ਲਈ ਸੜਕਾਂ ਉੱਤੇ ਖ਼ੁਆਰ ਹੀ ਨਾ ਹੋਣਾ ਪਏ। ਸਾਡੇ ਸਿੱਖ ਨੋਜਵਾਨ ਜੇਲਾਂ ਵਿੱਚ ਕੈਦ ਹੀ ਨਾ ਹੋਣ। ਬਹੁਤ ਜ਼ਰੂਰੀ ਹੈ ਸਾਰੀ ਸਿੱਖ ਕੌਮ ਨੂੰ ਸੰਜੀਦਗੀ ਨਾਲ ਪੰਜਾਬ ਦੀ ਸਿਆਸਤ ਬਾਰੇ ਵਿਚਾਰਣ ਦੀ। ਅਸੀਂ ਖੁਦ ਹੀ ਵੋਟਾਂ ਪਾ ਕੇ ਜ਼ਾਲਮਾਂ ਨੂੰ ਪਹਿਲਾਂ ਸੱਤਾ ਉੱਤੇ ਕਾਬਜ਼ ਕਰ ਲੈਂਦੇ ਹਾਂ, ਫਿਰ ਇਨਸਾਫ ਦੀ ਉਮੀਦ ਵਿੱਚ ਧਰਨੇ ਲਾਉਣ ਦੀ ਸਾਡੀ ਮਜ਼ਬੂਰੀ ਬਣ ਜਾਂਦੀ ਹੈ। ਅੱਜ ਵੀ ਕਈ ਸਿੱਖ ਆਗੂਆਂ ਨੂੰ ਅਤੇ ਨਾਮੀ ਸਮਾਜ ਸੇਵੀਆਂ ਨੂੰ ਇਸ ਇਕੱਤਰਤਾ ਵਿੱਚ ਆਉਣ ਤੋਂ ਰੋਕਣ ਲਈ ਉਨ੍ਹਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰ ਲਿਆ ਗਿਆ। ਕਈ ਸਿੱਖ ਆਗੂ ਜ਼ਾਲਮਾਂ ਤੋਂ ਬੱਚ ਬਚਾ ਕੇ ਇਕੱਠ ਵਿੱਚ ਠਾਠਾਂ ਮਾਰਦੇ ਪਹੁੰਚ ਹੀ ਗਏ ਅਤੇ ਜ਼ਾਲਮ ਹਾਕਮਾਂ ਅਤੇ ਵਿਕਾਊ ਪ੍ਰਸ਼ਾਸਨ ਨੂੰ ਇਕੱਠ ਵਿੱਚੋਂ ਲਲਕਾਰਦੇ ਰਹੇ। ਸਾਡੀਆਂ ਸਿੱਖ ਕੌਮ ਦੀ ਸਿਰਮੌਰ ਜਥੇਬੰਦੀਆਂ ਨੇ ਅੱਜ ਇਹ ਮੰਨਿਆ ਕਿ ਪੰਜਾਬ ਅਤੇ ਕੇਂਦਰ ਦੀ ਮਜੂਦਾ ਸਰਕਾਰਾਂ ਉਨ੍ਹਾਂ ਦਾ ਸਤਿਕਾਰ ਨਾ ਕਰਦੀ ਹੋਈ ਉਨ੍ਹਾਂ ਖਿਲਾਫ ਵੀ ਭੁਗਤ ਰਹੀ ਹੈ। ਇਸ ਇਕੱਤਰਤਾ ਵਿੱਚ ਕੁੱਲ ਅੱਠ ਮਤੇ ਪਾਸ ਹੋਏ। ਜੇਲ੍ਹਾਂ ਵਿੱਚ ਬੈਠੇ ਸਾਰੇ ਸਿੰਘਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਭੁੱਖ ਹੜਤਾਲ ਖਤਮ ਕਰ ਕੇ ਸੰਘਰਸ਼ ਜਾਰੀ ਰੱਖਣ ਦਾ ਮਤਾ ਵੀ ਪਾਸ ਹੋਇਆ। ਜੋ ਕਿ ਬਹੁਤ ਜ਼ਰੂਰੀ ਸੀ ਕਿਉਂਕਿ ਸਭ ਦੀ ਸਹਿਤ ਦਿਨੋਂ ਦਿਨ ਵਿਗੜ ਰਹੀ ਸੀ ਅਤੇ ਇਹ ਜ਼ਾਲਮ ਹਾਕਮ ਤਾਂ ਚਾਹੁੰਦੇ ਹੀ ਹਨ ਕਿ ਸਿੱਖ ਕੌਮ ਕਿਸੇ ਵੀ ਤਰਾਂ ਮਰ ਖੱਪ ਜਾਏ। ਅੱਜ ਦਾ ਇੱਕਠ ਅਤੇ ਜ਼ਾਲਮ ਹਾਕਮਾਂ ਦਾ ਰਵੱਈਆ ਬਹੁਤ ਕੁਝ ਸਮਝਾ ਰਿਹਾ ਸੀ। ਪਰ ਸ਼ਾਇਦ ਇੰਨ੍ਹਾਂ ਜ਼ਾਲਮ ਹਾਕਮਾਂ ਅਤੇ ਜ਼ਾਲਮ ਪ੍ਰਸ਼ਾਸਨ ਦੇ ਪਰਿਵਾਰ ਵਾਲੇ ਅੱਜ ਦੀ ਸਮੁੱਚੀ ਸਿੱਖ ਇਕੱਤਰਤਾ ਦੇਖ ਕੇ ਇਹ ਸਮਝਣ ਦੀ ਕੋਸ਼ਸ਼ ਰਹੇ ਹੋਣਗੇ ਕਿ ਉਹ ਖੁਦ ਕਿੰਨ੍ਹੀ ਘਟੀਆ ਸੋਚ ਦੇ ਮਾਲਕ ਹਨ ਜੋ ਸਿੱਖ ਕੌਮ ਦੇ ਨੋਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਬਰਬਾਦ ਕਰ ਕੇ ਆਪਣੇ ਘਰ ਆਬਾਦ ਕਰਣ ਵਿੱਚ ਲੱਗੇ ਹੋਏ ਹਨ। ਇਸ ਦੁਨੀਆਂ ਤੋਂ ਲੈ ਕਿਸੇ ਨੇ ਕੁਝ ਨਹੀ ਜਾਣਾ ਪਰ ਇੰਨ੍ਹਾਂ ਜ਼ਾਲਮ ਹਾਕਮਾਂ ਅਤੇ ਵਿਕਾਉ ਪ੍ਰਸ਼ਾਸਨ ਨੂੰ ਅਤੇ ਇੰਨ੍ਹਾਂ ਦੇ ਸਾਰੇ ਖ਼ਾਨਦਾਨਾਂ ਨੂੰ ਰਹਿੰਦੀ ਦੁਨੀਆਂ ਉੱਤੇ ਲਾਹਨਤਾਂ ਹੀ ਪੈਂਦੀਆਂ ਰਹਿਣੀਆਂ ਹਨ। ਅੱਜ ਜਦੋਂ ਉੱਥੇ ਇੱਕ CID ਦਾ ਬੰਦਾ ਸਿੰਘਾਂ ਵੱਲੋਂ ਫੜ ਲਿਆ ਗਿਆ ਤਾਂ ਸਿੰਘ ਉਸਨੂੰ ਮੋਰਚੇ ਵਿੱਚੋਂ ਕੱਢ ਕੇ ਬਾਹਰ ਲੈ ਕੇ ਜਾ ਰਹੇ ਸੀ। ਤਾਂ ਉੱਥੇ ਮਜ਼ੂਦ ਹਰ ਬਜ਼ੁਰਗ, ਬੀਬੀ, ਨੋਜਵਾਨ ਵੀਰ, ਭੈਣ ਸਭ ਉਸਨੂੰ ਲਾਹਨਤਾਂ ਪਾ ਰਹੇ ਸੀ। ਹੋਰ ਤਾਂ ਹੋਰ ਛੋਟੇ ਬੱਚੇ ਵੀ ਘੂਰ ਘੂਰ ਦੇਖ ਰਹੇ ਸੀ ਅਤੇ ਕਹਿ ਰਹੇ ਸੀ ਕਿ ਇਹ ਗੰਦੇ ਅੰਕਲ ਸਾਡੇ ਵਿੱਚ ਕਿਉਂ ਆਏ ਹਨ? ਅਤੇ ਉਹ CID ਵਾਲਾ ਸ਼ਖ਼ਸ ਸ਼ਰਮ ਨਾਲ ਅੱਖਾਂ ਝੁਕਾਈ ਮੂੰਹ ਲੁਕਾ ਰਿਹਾ ਸੀ। ਮੈਂ ਖੜੀ ਸੋਚ ਰਹੀ ਸੀ ਕਿ ਫ਼ਾਇਦਾ ਇਹੋ ਜਿਹੀ ਚਾਕਰੀ ਦਾ ਜਿੱਥੇ ਲਾਹਨਤਾਂ ਹੀ ਮਿਲਦੀਆਂ ਹੋਣ। ਮੈਂ ਸੋਚ ਰਹੀ ਸੀ ਕਿ ਅੱਜ ਇਹ CID ਦਾ ਸ਼ਖ਼ਸ ਆਪਣੀ ਔਲਾਦ ਅਤੇ ਪਰਿਵਾਰ ਲਈ ਕੀ ਕਮਾ ਕੇ ਚੱਲਿਆ ਹੈ ਘਰ? ਅਤੇ ਇਸ ਦਾ ਪਰਿਵਾਰ ਕਿ ਸੋਚੇਗਾ ਕਿ ਸਮੁੱਚੀ ਸਿੱਖ ਸੰਗਤ ਦੀ ਲਾਹਨਤਾਂ ਭਰੀ ਕਮਾਈ ਦੀਆਂ ਬੁੱਰਕੀਆ ਸਾਨੂੰ ਅੱਜ ਇਹ ਖਵਾਏਗਾ। ਅੱਜ ਪੰਥਕ ਇਕੱਤਰਤਾ ਜ਼ਰੂਰ ਸੀ ਪਰ ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਹੋਂਦ ਦੀ ਇਕੱਤਰਤਾ ਸੀ। ਗੁਰੂ ਚਰਣਾ ਵਿੱਚ ਅੱਜ ਹਰ ਸ਼ਖ਼ਸ ਚਾਹੇ ਉਹ ਸਮਰਥਣ ਦੇਣ ਆਈ ਸੰਗਤ ਹੋਵੇ ਚਾਹੇ ਕੋਈ ਸਿਆਸੀ ਲੀਡਰ ਹੋਵੇ ਚਾਹੇ ਕਿਸੇ ਸਿੱਖ ਜਥੇਬੰਦੀ ਦਾ ਆਗੂ ਹੋਵੇ ਅਰਜੋਈ ਕਰਦਾ ਦਿੱਸਿਆ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਵੇ ਅਤੇ ਸਿੱਖ ਕੌਮ ਨੂੰ ਜ਼ਾਲਮ ਹਾਕਮਾਂ ਤੋਂ ਨਿਜਾਤ ਮਿਲੇ।
ਰਸ਼ਪਿੰਦਰ ਕੌਰ ਗਿੱਲ
ਐਕਟਰ, ਲੇਖਕ, ਐਂਕਰ, ਸੰਪਾਦਕ, ਸੰਸਥਾਪਕ, ਪ੍ਰਧਾਨ- ਪੀਂਘਾਂ ਸੋਚ ਦੀਆਂ ਸਾਹਿਤ ਮੰਚ, ਪਬਲੀਕੇਸ਼ਨ, ਮੈਗਜ਼ੀਨ-ਅੰਮ੍ਰਿਤਸਰ +91-9888697078
Leave a Comment
Your email address will not be published. Required fields are marked with *