ਪਿਆਰੇ ਬੱਚਿਓ ਕੀ ਤੁਸੀਂ ਜਾਣਦੇ ਹੋ? ਕਿ ਸਾਡਾ ਆਲ਼ਾ ਦੁਆਲਾ ਸਾਫ਼ ਸੁਥਰਾ ਨਾ ਹੋਣ ਕਰਕੇ ਅਸੀਂ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਦੇ ਸ਼ਿਕਾਰ ਹੋ ਸਕਦੇ ਹਾਂ। ਇਹਨਾਂ ਭਿਆਨਕ ਬਿਮਾਰੀਆਂ ਕਾਰਨ ਜਾਨ ਮਾਲ( ਭਾਵ ਸਿਹਤ ਅਤੇ ਧਨ)ਦੋਵਾਂ ਦਾ ਨੁਕਸਾਨ ਹੁੰਦਾ ਹੈ। ਦੂਜਾ ਲੰਬੀ ਗ਼ੈਰ ਹਾਜ਼ਰੀ ਕਾਰਨ ਤੁਹਾਡੀ ਪੜ੍ਹਾਈ ਦਾ ਵੀ ਬਹੁਤ ਨੁਕਸਾਨ ਹੁੰਦਾ ਹੈ।ਜਿਸ ਕਾਰਨ ਤੁਸੀਂ ਬਹੁਤ ਪਛੜ ਜਾਂਦੇ ਹੋ। ਤੁਹਾਡੇ ਸਾਥੀ ਤੁਹਾਡੇ ਨਾਲੋਂ ਅੱਗੇ ਲੰਘ ਜਾਂਦੇ ਹਨ। ਤੁਹਾਡੇ ਕੋਲ਼ ਪਛਤਾਵੇ ਤੋਂ ਬਿਨਾਂ ਕੁਝ ਵੀ ਨਹੀਂ ਬਚਦਾ।
ਸੋ ਆਓ ਬੱਚਿਓ ਆਪਾਂ ਇਹਨਾਂ ਸਾਰੀਆਂ ਅਲਾਮਤਾਂ ਤੋਂ ਬਚਣ ਲਈ ਇੱਕ ਸਵੱਛ ਵਾਤਾਵਰਨ ਦੀ ਸਿਰਜਣਾ ਕਰੀਏ। ਸਕੂਲ ਦੀ ਬਾਗ਼ ਬਗ਼ੀਚੇ,ਲਾਅਨ, ਕਲਾਸ ਰੂਮਾਂ ਨੂੰ ਸਾਫ਼ ਸੁਥਰਾ ਬਣਾਈਏ ਆਪਣੇ ਆਲ਼ੇ ਦੁਆਲ਼ੇ ਨੂੰ ਸ਼ੁੱਧ ਅਤੇ ਸਵੱਛ ਰੱਖਣ ਲਈ ਪੇੜ ਪੌਦੇ ਲਗਾਈਏ।ਸੋਹਣੇ ਸੋਹਣੇ ਫੁੱਲਾਂ ਨਾਲ਼ ਆਪਣੇ ਆਲ਼ੇ ਦੁਆਲ਼ੇ ਨੂੰ ਮਹਿਕਾਈਏ।ਪੰਛੀ ਅਤੇ ਪਰਿੰਦਿਆਂ ਨੂੰ ਆਪਣੇ ਹਾਣੀ ਬਣਾਈਏ।
ਨਾਲ਼ੇ ਪੁੰਨ ਤੇ ਨਾਲ਼ੇ ਫ਼ਲੀਆਂ ਪਾਈਏ।
ਪ੍ਰਿੰਸੀਪਲ ਸ੍ਰੀਮਤੀ ਅੰਜੂ ਗੋਇਲ
ਸਕੂਲ ਆਫ਼ ਐਮੀਨੈਂਸ ਸੰਗਰੂਰ
Leave a Comment
Your email address will not be published. Required fields are marked with *