ਪੰਜਾਬੀ ਸੰਗੀਤ ਵਿੱਚ ਇੱਕ ਵੱਖਰੀ ਛਾਪ ਛੱਡਦਾ ਨਜਰ ਆ ਰਿਹਾ ਅੰਤਰਰਾਸ਼ਟਰੀ ਇਨਕਲਾਬੀ ਮੰਚ ਅਤੇ ਜਪਾਨ ਦੀ ਨਾਮਵਰ ਕੰਪਨੀ ਜੋਧਾਂ ਰਿਕਾਰਡਜ ਵੱਲੋ ਪਿਛਲੇ ਦਿਨੀ ਰਿਲੀਜ਼ ਕੀਤਾ ਗਿਆ ਪ੍ਰੀਵਾਰਕ ਤੇ ਸਭਿਆਚਾਰਕ ਗੀਤ (ਘੱਟ ਗਏ ਸਿੱਲ ਤੇਰੇ) ਅੱਜ ਕੱਲ ਬਹੁਤ ਹੀ ਚਰਚਾ ਵਿੱਚ ਹੈ ਕੰਪਨੀ ਦੇ ਪ੍ਰੋਡਿਊਸਰ ਰੁਪਿੰਦਰ ਜੋਧਾਂ ਜਪਾਨ ਨੇ ਦੱਸਿਆ ਕਿ
D J ਪੰਜਾਬ ਐਸੋਸੀਏਸ਼ਨ ਦੇ ਅਪਰੇਟਰ ਵੀਰਾਂ ਅਤੇ ਗਿੱਧਾ ਭੰਗੜਾ ਕਲਾਕਾਰਾਂ ਦੀ ਵਿਸ਼ੇਸ ਫਰਮਾਇਸ਼ ਤੇ ਇਸ ਗੀਤ ਨੂੰ ਮਾਰਕੀਟ ਵਿੱਚ ਉਤਾਰਿਆ ਗਿਆ ਹੈ/ਇਸ ਗੀਤ ਨੂੰ ਬਹੁਤ ਹੀ ਸੁਰੀਲੀ ਤੇ ਬੁਲੰਦ ਅਵਾਜ਼ ਦੇ ਮਾਲਿਕ ਮਾਲਵੇ ਖੇਤਰ ਦੇ ਪ੍ਰਸਿੱਧ ਐਕਰ ਅਤੇ ਕਲਾਕਾਰ ਛਿੰਦਾ ਰਾਏਕੋਟੀ ਅਤੇ ਮੈਡਮ ਵੀਨਾਂ ਹਾਂਸ ਨੇ ਬਹੁਤ ਹੀ ਖੁੱਭ ਕੇ ਗਾਇਆ ਹੈ ਜਦ ਕਿ ਇਸ ਗੀਤ ਨੂੰ ਖੁਦ ਗੀਤਕਾਰ ਰੁਪਿੰਦਰ ਜੋਧਾਂ ਜਪਾਨ ਨੇ ਵੀ ਜੀਜੇ ਸਾਲੀ ਦੇ ਹਾਸੇ ਮਜ਼ਾਕ ਨੂੰ ਮੁੱਖ ਰੱਖ ਕੇ ਲਿਖਿਆ ਹੈ ਇਸੇ ਕਰਕੇ ਗੀਤ ਨੂੰ ਸੁਣਦਿਆਂ ਹੀ ਇੱਕ ਵਿਆਹ ਸਮਾਗਮ ਦੀ ਕਹਾਣੀ ਸਰੋਤਿਆ ਦੇ ਦਿਲ ਨੂੰ ਛੋਹ ਜਾਦੀ ਹੈ / ਜਿੱਥੇ ਇਸ ਗੀਤ ਦੀ ਕੰਪੋਜੀਸ਼ਨ ਗਗਨ ਸਿੱਧੂ ਗੋਦਵਾਲ ਵੱਲੋ ਸਪੀਡ ਬੀਟ ਤੇ ਤਿਆਰ ਕੀਤੀ ਗਈ ਹੈ ਉੱਥੇ ਹੀ ਇਸ ਗੀਤ ਦਾ ਮਿਊਜ਼ਿਕ ਵੀ ਅਵਤਾਰ ਧੀਮਾਨ ਜੀ ਨੇ ਵੱਖਰੇ ਹੀ ਰੂਪ ਵਿੱਚ ਤਿਆਰ ਕੀਤਾ ਹੈ ਵਿਆਹ ਸਾਦੀਆ ਦੇ ਸੀਜਨ ਮੌਕੇ ਇਸ ਗੀਤ ਨੂੰ ਰਿਲੀਜ਼ ਕਰਕੇ ਜੋਧਾਂ ਰਿਕਾਰਡਜ ਕੰਪਨੀ ਵੱਲੋਂ ਸੋਨੇ ਤੇ ਸੁਹਾਗੇ ਵਾਲੀ ਗੱਲ ਕੀਤੀ ਗਈ ਹੈ ਉਮੀਦ ਹੈ ਕਿ ਇਹ ਗੀਤ ਸਾਰੇ ਭੈਣਾਂ ਭਰਾਵਾਂ ਨੂੰ ਪਸੰਦ ਆਵੇਗਾ

Posted inਫਿਲਮ ਤੇ ਸੰਗੀਤ