ਫਰੀਦਕੋਟ, 5 ਜਨਵਰੀ (ਵਰਲਡ ਪੰਜਾਬੀ ਟਾਈਮਜ਼)
ਗੁਰਦਿੱਤ ਸਿੰਘ ਸੇਖੋਂ ਵਿਧਾਇਕ ਫਰੀਦਕੋਟ ਨੇ ਅੱਜ 66 ਕੇ.ਵੀ. ਸਬ ਸਟੇਸ਼ਨ ਸੰਗਰਾਹੂਰ ਵਿਖੇ ਨਵੇ ਸਥਾਪਤ ਕੀਤੇ ਗਏ 11 ਕੇ.ਵੀ. ਮੁਮਾਰਾ ਏ.ਪੀ. ਬਰੇਕਰ ਦਾ ਉਦਘਾਟਨ ਕੀਤਾ। ਇਸ ਮੌਕੇ ਬੋਲਦਿਆਂ ਉਹਨਾਂ ਕਿਹਾ ਕਿ ਪਿੰਡ ਮੁਮਾਰਾ, ਡੋਡ, ਚੱਕ ਸਾਹੂ ਆਦਿ ਦੇ ਨਿਵਾਸੀਆਂ ਦੀ ਲੰਮੇ ਸਮੇਂ ਤੋਂ ਵੱਖਰਾ ਫੀਡਰ ਖਿਚ ਕੇ ਏ.ਪੀ. ਬਿਜਲੀ ਸਪਲਾਈ ਦੇਣ ਦੀ ਮੰਗ ਸੀ। ਜਿਸ ਨੂੰ ਅੱਜ ਪੂਰਾ ਕੀਤਾ ਗਿਆ ਹੈ। ਇਸ ਮੌਕੇ ਗੁਰਤੇਜ ਸਿੰਘ ਖੋਸਾ ਚੇਅਰਮੈਨ ਇੰਪੂਰਵਮੈਂਟ ਟਰੱਸਟ ਫਰੀਦਕੋਟ, ਅਮਨਦੀਪ ਸਿੰਘ ਚੇਅਰਮੈਨ ਮਾਰਕੀਟ ਕਮੇਟੀ ਫਰੀਦਕੋਟ, ਰਮਨਦੀਪ ਸਿੰਘ ਮੁਮਾਰਾ ਚੇਅਰਮੈਨ ਮਾਰਕੀਟ ਕਮੇਟੀ ਸਾਦਿਕ ਵਿਸ਼ੇਸ਼ ਤੌਰ ’ਤੇ ਹਾਜਰ ਸਨ। ਸ੍ਰ. ਸੇਖੋਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਇਹ 11 ਕੇ.ਵੀ. ਮੁਮਾਰਾ ਫੀਡਰ 11 ਕੇ.ਵੀ. ਚੱਕ ਸਾਹੂ ਏ.ਪੀ. ਫੀਡਰ ਦੇ ਬਰੇਕਰ ਨਾਲ ਚੱਲਦਾ ਸੀ, ਜਿਸ ਕਰਕੇ ਕਿਸੇ ਵੀ ਫੀਡਰ ’ਚ ਨੁਕਸ ਪੈਣ ਦੀ ਸੂਰਤ ’ਚ ਬਹੁਤ ਜਿਆਦਾ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋ ਜਾਂਦੀ ਸੀ। ਇਹ ਨਵਾਂ ਬਰੇਕਰ ਲਾਉਣ ਨਾਲ ਪਿੰਡ ਡੋਡ, ਮੁਮਾਰਾ, ਚੱਕ ਸਾਹੂ, ਸਿਮਰੇਵਾਲਾ ਪਿੰਡਾਂ ਦੇ ਖੇਤੀਬਾੜੀ ਨਾਲ ਸਬੰਧਤ ਬਿਜਲੀ ਸਪਲਾਈ ’ਚ ਬਹੁਤ ਜਿਆਦਾ ਸੁਧਾਰ ਹੋ ਜਾਵੇਗਾ। ਇਸ ਨਵੇ ਬਰੇਕਰ ਅਤੇ ਫੀਡਰ ਨੂੰ ਉਸਾਰਨ ਲਈ ਲਗਭਗ ਮਹਿਕਮੇ ਦਾ 17 ਲੱਖ ਰੁਪਏ ਖਰਚਾ ਆਇਆ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਿਨ-ਰਾਤ ਲੋਕਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਦੇਣ ਲਈ ਕੰਮ ਕਰ ਰਹੀ ਹੈ। ਇਸ ਮੌਕੇ ਜਗਜੀਤ ਸਿੰਘ ਪੀ.ਏ., ਰੁਪਿੰਦਰ ਸਿੰਘ ਟੋਨੀ, ਹਰਨੇਕ ਸਿੰਘ ਸੰਗਰਾਹੂਰ ਆਦਿ ਵੀ ਹਾਜਰ ਸਨ।
Leave a Comment
Your email address will not be published. Required fields are marked with *