ਕੋਟਕਪੂਰਾ, 20 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਚੋਣ ਕਮਿਸ਼ਨ ਵਲੋਂ ਅਗਾਮੀ ਲੋਕ ਸਭਾ ਚੋਣਾ ਦਾ ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਆਮ ਆਦਮੀ ਪਾਰਟੀ ਨੇ ਪੰਜਾਬ ਭਰ ਦੇ ਪਿੰਡਾਂ, ਸ਼ਹਿਰਾਂ ਅਤੇ ਕਸਬਿਆਂ ’ਚ ਡੋਰ-ਟੂ-ਡੋਰ ਅਰਥਾਤ ਘਰ ਘਰ ਜਾਣ ਦੀ ਮੁਹਿੰਮ ਵਿੱਢੀ ਦਿੱਤੀ ਹੈ। ਇਸੇ ਲੜੀ ਤਹਿਤ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਸਾਰੇ ਹੀ ਬਲਾਕ ਪ੍ਰਧਾਨਾ ਸਮੇਤ ਪਾਰਟੀ ਦੇ ਹੋਰ ਅਹੁਦੇਦਾਰਾਂ, ਮੈਂਬਰਾਂ ਅਤੇ ਵਲੰਟੀਅਰਾਂ ਦੀਆਂ 21 ਮਾਰਚ ਦਿਨ ਵੀਰਵਾਰ ਨੂੰ ਚਾਰ ਅਹਿਮ ਮੀਟਿੰਗਾਂ ਦਾ ਪੋ੍ਰਗਰਾਮ ਜਾਰੀ ਕਰਦਿਆਂ ਦੱਸਿਆ ਕਿ ਉਕਤ ਮੀਟਿੰਗਾਂ ਨੂੰ ਪਾਰਟੀ ਦੇ ਜਿਲਾ ਪ੍ਰਧਾਨ ਸੁਖਜੀਤ ਸਿੰਘ ਢਿੱਲਵਾਂ ਅਤੇ ਐਡਵੋਕੇਟ ਬੀਰਇੰਦਰ ਸਿੰਘ ਵਿਚਾਰ ਸਾਂਝੇ ਕਰਨਗੇ। ਮਨੀ ਧਾਲੀਵਾਲ ਨੇ ਦੱਸਿਆ ਕਿ ਸੰਜੀਵ ਕਾਲੜਾ, ਮਨਜੀਤ ਸ਼ਰਮਾ ਅਤੇ ਮੇਹਰ ਸਿੰਘ ਚੰਨੀ ਸ਼ਹਿਰੀ ਬਲਾਕ ਪ੍ਰਧਾਨਾ ਅਧੀਨ ਆਉਂਦੇ ਸਾਰੇ ਮੋਹਤਬਰਾਂ ਦੀ ਮੀਟਿੰਗ ਮਾਰਕਿਟ ਕਮੇਟੀ ਦੇ ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ ਦੇ ਆਰੇ ’ਤੇ ਸਥਿੱਤ ਦਫਤਰ ਵਿੱਚ ਸਵੇਰੇ 10:00 ਵਜੇ ਰੱਖੀ ਗਈ ਹੈ। ਇਸੇ ਤਰਾਂ ਬਲਾਕ ਪ੍ਰਧਾਨਾ ਗੁਰਮੀਤ ਸਿੰਘ ਧੂੜਕੋਟ, ਭੋਲਾ ਸਿੰਘ ਟਹਿਣਾ, ਜਸਪ੍ਰੀਤ ਸਿੰਘ ਚਾਹਲ ਅਤੇ ਹਰਵਿੰਦਰ ਸਿੰਘ ਨੱਥੇਵਾਲਾ ਦੇ ਬਲਾਕਾਂ ਅੰਦਰ ਆਉਂਦੇ ਸਾਰੇ ਮੋਹਤਬਰਾਂ ਦੀ ਮੀਟਿੰਗ ਪਿੰਡ ਚੰਦਬਾਜਾ ਵਿਖੇ ਅਭੈ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਸਵੇਰੇ 11:30 ਵਜੇ ਹੋਵੇਗੀ। ਬਲਾਕ ਪ੍ਰਧਾਨਾ ਸੰਦੀਪ ਸਿੰਘ ਕੰਮੇਆਣਾ, ਅਮਰੀਕ ਸਿੰਘ ਡੱਗੋਰੋਮਾਣਾ ਅਤੇ ਬਾਬੂ ਸਿੰਘ ਖਾਲਸਾ ਦੀ ਅਗਵਾਈ ਵਾਲੇ ਬਲਾਕਾਂ ਦੇ ਮੁੱਖ ਅਹੁਦੇਦਾਰਾਂ ਤੇ ਮੈਂਬਰਾਂ ਦੀ ਮੀਟਿੰਗ ਅਮਰੀਕ ਸਿੰਘ ਪ੍ਰਧਾਨ ਦੇ ਗ੍ਰਹਿ ਪਿੰਡ ਡੱਗੋਰੋਮਾਣਾ ਵਿਖੇ ਬਾਅਦ ਦੁਪਹਿਰ 1:00 ਵਜੇ ਜਦਕਿ ਮਾ. ਕੁਲਦੀਪ ਸਿੰਘ ਮੌੜ ਅਤੇ ਗੁਰਦੀਪ ਸ਼ਰਮਾ ਦੀ ਅਗਵਾਈ ਵਾਲੇ ਪਿੰਡਾਂ ਦੇ ਅਹੁਦੇਦਾਰਾਂ ਦੀ ਮੀਟਿੰਗ ਗੁਰਤੇਜ ਸਿੰਘ ਬਰਾੜ ਦੇ ਗ੍ਰਹਿ ਪਿੰਡ ਵਾੜਾ ਦਰਾਕਾ ਵਿਖੇ ਸ਼ਾਮ 3:00 ਵਜੇ ਹੋਵੇਗੀ।