ਸੁੱਖੀ ਬਾਠ ਹੋਣਗੇ ਸਮਾਗਮ ਦੇ ਮੁੱਖ ਮਹਿਮਾਨ
ਸੰਗਰੂਰ, 7 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਅਕਾਲ ਕਾਲਜ ਆਫ ਫਿਜੀਕਲ ਐਜੂਕੇਸ਼ਨ ਮਸਤੂਆਣਾ ਸਾਹਿਬ (ਸੰਗਰੂਰ) ਦੇ ਹਾਲ ਵਿੱਚ ਮਲਵਈ ਲੋਕਧਾਰਾ ਐਸੋਸੀਏਸ਼ਨ ਵੱਲੋਂ 11 ਦਸੰਬਰ ਨੂੰ ਸਵੇਰੇ 10-30 ਵਜੇ ਕਰਵਾਏ ਜਾ ਰਹੇ ਵਿਰਾਸਤੀ ਮੇਲੇ ਨੂੰ ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਧਾਨ ਦਲਵਾਰ ਸਿੰਘ ਚੱਠਾ ਨੇ ਦੱਸਿਆ ਕਿ ਸਮਾਗਮ ਵਿੱਚ ਨਾਮਵਰ ਸਖਸ਼ੀਅਤ ਸੁੱਖੀ ਬਾਠ ਚੇਅਰਮੈਨ ਪੰਜਾਬ ਭਵਨ ਸਰੀ (ਕੈਨੇਡਾ) ਮੁੱਖ ਮਹਿਮਾਨ ਵਜੋਂ ਪਹੁੰਚ ਰਹੇ ਹਨ ਜਦਕਿ ਇਨਫੋਟੈਕ ਪੰਜਾਬ ਦੇ ਚੇਅਰਮੈਨ ਡਾ ਗੁਨਿੰਦਰਜੀਤ ਸਿੰਘ ਜਵੰਧਾ ਪ੍ਰਧਾਨਗੀ ਕਰਨਗੇ। ਉਨ੍ਹਾਂ ਦੱਸਿਆ ਕਿ ਸਮਾਗਮ ਵਿੱਚ ਮਲਵਈ ਗਿੱਧਾ, ਭੰਡ, ਕਵੀਸ਼ਰ, ਢਾਡੀ, ਗਮੰਤਰੀ ਅਤੇ ਹੋਰ ਬਹੁਤ ਕੁਝ ਪੇਸ਼ ਕੀਤਾ ਜਾਏਗਾ। ਅਕਾਲ ਗਰੁੱਪ ਆਫ ਕਾਲਜਜ਼ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਇਸ ਸਮਾਗਮ ਸੁਰਜੀਤ ਸਿੰਘ ਚੇਲਾ ਭਾਈਰੂਪਾ, ਬੇਅੰਤ ਕੌਰ ਗਿੱਲ, ਪ੍ਰੋ ਸੋਨਦੀਪ ਬਰਾੜ, ਬਲਜਿੰਦਰ ਕੌਰ ਕਲਸੀ,ਬਲਵੀਰ ਕੌਰ ਰਾਏਕੋਟੀ, ਪ੍ਰੀਤ ਹੀਰ, ਡਾ ਐਚ ਐਸ ਬਾਲੀ, ਸਤਿੰਦਰ ਚੱਠਾ ਅਤੇ ਹੋਰ ਸਖਸ਼ੀਅਤਾਂ ਵੀ ਪਹੁੰਚ ਰਹੀਆਂ ਹਨ।