ਵਿਸ਼ਵ ਪੁਸਤਕ ਦਿਹਾੜੇ ਤੇ ਅੱਜ ਸਾਡੇ ਲਈ ਖ਼ੁਸ਼ੀ ਤੇ ਮਾਣ ਵਾਲ਼ੇ ਪਲ ਹਨ ਕਿ ਪੰਜਾਬੀ ਭਾਸ਼ਾ ਦੀ ਸਾਇਦ ਹੀ ਕੋਈ ਕਿਤਾਬ ਹੋਵੇਗੀ ਜਿਸ ਕਿਤਾਬ ਦੇ ਗਿਆਰਾਂ ਦਿਨਾਂ ਵਿੱਚ ਚਾਰ ਆਡੀਸ਼ਨ (10,000 ਕਾਪੀਆਂ) ਪ੍ਰਕਾਸ਼ਿਤ ਹੋਏ ਹੋਣ। ਇਹ ਪੁਸਤਕ ਇੱਕ ਪਾਕਿਸਤਾਨੀ ਸਫ਼ਰਨਾਮਾ ਹੈ, ਜਿਸ ਨੂੰ ਰੂਹਦਾਰੀ ਨਾਲ਼ ਲਿਖਿਆ ਗੁਰਵਿੰਦਰ ਸਿੰਘ ਗਿੱਲ (ਗੀਤਕਾਰੀ ਵਿੱਚ ਚਰਚਿਤ ਨਾਂ ਗਿੱਲ ਚੌਂਤਾ) ਜੋ ਪੂਰੀ ਦੁਨੀਆ ਵਿੱਚ ਆਪਣੀ ਗੀਤਕਾਰੀ ਸਦਕਾ ਪਹਿਲਾਂ ਹੀ ਵੱਡੀ ਪਹਿਚਾਣ ਬਣਾ ਚੁੱਕਾ ਹੈ।
ਗਿੱਲ ਰੌਂਤੇ ਦੀ ਇਹ ਪਹਿਲੀ ਕਿਤਾਬ ਹੈ ਜਿਸ ਦਾ ਨਾਂ ‘ਹੈਲੋ ! ਮੈਂ ਲਾਹੌਰ ਤੋਂ ਬੋਲਦਾਂ’ ਕਿਤਾਬ ਦਾ ਨਾਂ ਹੀ ਸੱਚਮੁਚ ਮਨ ਨੂੰ ਸਕੂਨ ਬਖ਼ਸ਼ਦਾ।
ਇਸ ਕਿਤਾਬ ਦੇ 12 ਅਪ੍ਰੈਲ ਤੋਂ 23 ਅਪ੍ਰੈਲ ਤੱਕ ਚਾਰ ਆਡੀਸ਼ਨ ਪ੍ਰਕਾਸ਼ਿਤ ਹੋ ਚੁੱਕੇ ਹਨ। ਪਹਿਲਾ ਆਡੀਸ਼ਨ 12 ਅਪਰੈਲ ਨੂੰ 1000 ਕਾਪੀ ,ਦੂਜਾ ਆਡੀਸ਼ਨ 18 ਅਪਰੈਲ ਨੂੰ 1000 ਕਾਪੀ, ਤੀਜਾ ਆਡੀਸ਼ਨ
21 ਅਪਰੈਲ ਨੂੰ 4000 ਕਾਪੀ, ਚੌਥਾ ਆਡੀਸ਼ਨ 23 ਅਪਰੈਲ (ਅੱਜ ਵਿਸ਼ਵ ਪੁਸਤਕ ਦਿਹਾੜੇ ਤੇ) 4000 ਕਾਪੀ ਤੇ ਅੱਗੇ ਪੰਜਵਾਂ ਆਡੀਸ਼ਨ ਵੀ ਛਪਾਈ ਅਧੀਨ ਹੈ। ਕਿਤਾਬ ਦੇ ਆਡੀਸ਼ਨ ਛਪਦਿਆਂ ਹੀ ਕਿਤਾਬ ਦਾ ਹੱਥੋ ਹੱਥ ਵਿਕ ਜਾਣਾ। ਇਹ ਅੱਜ ਦੇ ਮੋਬਾਈਲ ਦੇ ਯੁੱਗ ਵਿੱਚ ਪੜ੍ਹਨ ਤੇ ਪੜ੍ਹਾਉਣ ਵਾਲਿਆਂ ਲਈ ਸਕੂਨ ਭਰੀ ਖ਼ਬਰ ਹੈ। ਗਿੱਲ ਰੌਂਤੇ ਦੀ ਕਲਮ ਦੀ ਦੂਜੀ ਵੱਡੀ ਪ੍ਰਾਪਤੀ ਇਹ ਹੈ ਕਿ ਨੌਜਵਾਨ ਵਰਗ ਇਸ ਕਿਤਾਬ ਨੂੰ ਆਪ ਮੁਹਾਰੇ ਖ਼ਰੀਦ ਕੇ ਪੜ੍ਹ ਰਿਹਾ ਹੈ। ਪਰਮਾਤਮਾ ਅੱਗੇ ਦੁਆ ਕਰਦੇ ਹਾਂ ਕਿ ਭਵਿੱਖ ਵਿੱਚ ਗਿੱਲ ਰੌਂਤੇ ਦੀ ਕਲਮ ਹੋਰ ਬੁਲੰਦੀਆਂ ਛੋਹੇ ਤੇ ਨੌਜਵਾਨ ਪੀੜ੍ਹੀ ਦੀ ਕਿਤਾਬਾਂ ਨਾਲ਼ ਇੰਝ ਹੀ ਸਾਂਝ ਬਣਾਈ ਰੱਖੇ।

ਸੁਖਚੈਨ ਸਿੰਘ ਕੁਰੜ
9463551814