ਡਾ ਦਲਬੀਰ ਸਿੰਘ ਕਥੂਰੀਆ ਵੱਲੋਂ ਹਰ ਮਹੀਨੇ ਦੇ ਦੂਸਰੇ ਐਤਵਾਰ ਵਿਸ਼ਵ ਪੰਜਾਬੀ ਭਵਨ ਵਿਖੇ ਕਵੀ ਦਰਬਾਰ ਕਰਾਉਣ ਦਾ ਫ਼ੈਸਲਾ ਕੀਤਾ ਗਿਆ ਸੀ । 10 ਦਸੰਬਰ ਬਾਦ ਦੁਪਿਹਰ 3 ਵਜੇ ਤੋਂ 6 ਵਜੇ ਸ਼ਾਮ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿੱਚ ਵਿਸ਼ਵ ਪੰਜਾਬੀ ਸਭਾ ਵੱਲੋਂ ਕਰਵਾਇਆ ਗਿਆ ਪਲੇਠਾ ਕਵੀ ਦਰਬਾਰ ਯਾਦਗਾਰੀ ਹੋ ਨਿਬੜਿਆ । ਪ੍ਰੋਗਰਾਮ ਨੂੰ ਗੁਰਮਿੰਦਰਪਾਲ ਸਿੰਘ ਆਹਲੂਵਾਲੀਆ ਤੇ ਸ ਹਰਦਿਆਲ ਸਿੰਘ ਝੀਤਾ ਨੇ ਹੋਸਟ ਕੀਤਾ । ਹੋਸਟ ਗੁਰਮਿੰਦਰਪਾਲ ਨੇ ਆਏ ਹੋਏ ਮਹਿਮਾਨਾਂ ਨੂੰ ਨਿੱਘਾ ਜੀ ਆਇਆਂ ਕਿਹਾ ਤੇ ਡਾ ਦਲਬੀਰ ਸਿੰਘ ਕਥੂਰੀਆ ਦੇ ਭਵਨ ਵਿਖੇ ਮਹੀਨਾਵਾਰ ਕਵੀ ਦਰਬਾਰ ਕਰਾਉਣ ਦੇ ਫ਼ੈਸਲੇ ਦੀ ਸ਼ਲਾਘਾ ਕੀਤੀ ਤੇ ਇਹ ਵੀ ਦੱਸਿਆ ਕਿ ਡਾ ਕਥੂਰੀਆ ਜੀ ਦੇਸ਼ਾਂ ਵਿਦੇਸ਼ਾਂ ਵਿੱਚ ਮਾਂ ਬੋਲੀ ਪੰਜਾਬੀ , ਪੰਜਾਬੀਅਤ , ਕਲਾ , ਸਾਹਿਤ , ਪੰਜਾਬੀ ਸਭਿਆਚਾਰ ਤੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਬਹੁਤ ਯਤਨਸ਼ੀਲ ਹਨ । ਇਸ ਕਵੀ ਦਰਬਾਰ ਵਿੱਚ ਬਹੁਤ ਨਾਮਵਰ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ । ਉਹਨਾਂ ਨੇ ਆਪਣੇ ਵਿਚਾਰਾਂ ਦੀ ਸਾਂਝ ਵੀ ਕੀਤੀ ਤੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਦੀ ਪੇਸ਼ਕਾਰੀ ਵੀ ਕੀਤੀ । ਡਾ ਸੋਹਣ ਸਿੰਘ ਪਰਮਾਰ , ਡਾ ਪ੍ਰਗੱਟ ਸਿੰਘ ਬੱਗਾ , ਪ੍ਰੋ ਜਗੀਰ ਸਿੰਘ ਕਾਹਲੋਂ , ਸ਼ਾਇਰਾ ਦੀਪ ਕੁਲਦੀਪ , ਰਮਿੰਦਰ ਰੰਮੀ , ਉਜ਼ਮਾ ਮਹਿਮੂਦ , ਸੁਜਾਨ ਸਿੰਘ ਸੁਜਾਨ , ਸ ਹਰਦਿਆਲ ਸਿੰਘ ਝੀਤਾ , ਸੁੰਦਰਪਾਲ ਰਾਜਾਸਾਂਸੀ , ਸਰਬਜੀਤ ਕੌਰ ਕਾਹਲੋਂ , ਸ਼ਾਇਰ ਮਲਵਿੰਦਰ ਸਿੰਘ ਤੇ ਜਗਜੀਤ ਸਿੰਘ ਅਰੋੜਾ ਨੇ ਆਪਣੀਆਂ ਖ਼ੂਬਸੂਰਤ ਰਚਨਾਵਾਂ ਪੇਸ਼ ਕਰਕੇ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਨੂੰ ਰੁਸ਼ਨਾ ਦਿੱਤਾ । ਨਾਮਵਰ ਨਿਰਦੇਸ਼ਕ ਤੇ ਅਦਾਕਾਰ ਭੁਪਿੰਦਰ ਸਿੰਘ ਭੋਡੇ ਵਿਸ਼ੇਸ਼ ਤੌਰ ਤੇ ਵਿਸ਼ਵ ਪੰਜਾਬੀ ਭਵਨ ਦੇ ਵਿਹੜੇ ਵਿਖੇ ਪਹੁੰਚ ਕੇ ਉਸ ਕਵੀ ਦਰਬਾਰ ਵਿੱਚ ਆਪਣੇ ਕੁਝ ਗੀਤ ਪੇਸ਼ ਕੀਤੇ ਤੇ ਜੋ ਉਹਨਾਂ ਨੇ ਆਪਣੇ ਪਰੋਜੈਕਟ ਉਲੀਕੇ ਹੋਏ ਨੇ , ਉਹਨਾਂ ਪ੍ਰੋਗਰਾਮਾਂ ਦੇ ਬਾਰੇ ਵਿੱਚ ਉਹਨਾਂ ਜਾਣਕਾਰੀ ਵੀ ਸਾਂਝੀ ਕੀਤੀ । ਡਾ ਦਲਬੀਰ ਸਿੰਘ ਕਥੂਰੀਆ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ । ਉਹਨਾਂ ਵੱਲੋਂ ਤੇ ਉਹਨਾਂ ਦੇ ਟੀਮ ਮੈਂਬਰਜ਼ ਵੱਲੋਂ ਅਦਾਕਾਰ ਭੁਪਿੰਦਰ ਸਿੰਘ ਭੋਡੇ ਦਾ ਵਿਸ਼ੇਸ਼ ਸਨਮਾਨ ਵਿਸ਼ੇਸ਼ ਸਨਮਾਨ ਪੱਤਰ ਦੇ ਕੇ ਕੀਤਾ ਗਿਆ ।ਯਾਦਗਾਰੀ ਗਰੁੱਪ ਫੋਟੋ ਦੇ ਬਾਦ ਚਾਹ ਪਾਣੀ ਸਨੈਕਸ ਦਾ ਪ੍ਰਬੰਧ ਸੀ , ਸੱਭਨੇ ਮਿਲਕੇ ਉਸਦਾ ਅਨੰਦ ਲਿਆ ਤੇ ਮੁੜ ਮਿਲਣ ਦਾ ਵਾਦਾ ਕਰ ਸੱਭਨੇ ਵਿਦਾ ਲਈ । ਧੰਨਵਾਦ ਸਹਿਤ ।
ਰਮਿੰਦਰ ਵਾਲੀਆ ਸਹਿਯੋਗੀ
ਵਿਸ਼ਵ ਪੰਜਾਬੀ ਸਭਾ
ਇੰਚਾਰਜ ਵਿਸ਼ਵ ਪੰਜਾਬੀ ਭਵਨ ।
Leave a Comment
Your email address will not be published. Required fields are marked with *