“ ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਚੇਅਰਮੈਨ ਡਾ ਦਲਬੀਰ ਸਿੰਘ ਕਥੂਰੀਆ ਜੀ “ ਵੱਲੋਂ ਅਸ਼ੋਕ ਬਾਂਸਲ , ਸੁੱਖੀ ਬਰਾੜ ਤੇ ਪਾਲੀ ਭੁਪਿੰਦਰ ਦਾ ਸਵਾਗਤੀ ਸਮਾਰੋਹ 29 ਅਕਤੂਬਰ ਐਤਵਾਰ ਸ਼ਾਮ 6 ਵਜੇ ਤੋਂ 8 ਵਜੇ ਤੱਕ “ ਵਿਸ਼ਵ ਪੰਜਾਬੀ ਭਵਨ “ ਵਿਲੇਜ਼ ਆਫ਼ ਇੰਡੀਆ , 114 ਕੈਨੇਡੀ ਰੋਡ ਬਰੇਂਮਪਟਨ ਵਿਖੇ ਕਰਾਇਆ ਗਿਆ । ਬਹੁਤ ਸਾਰੀਆਂ ਸੰਸਥਾਵਾਂ ਦੇ ਔਹਦੇਦਾਰ ਤੇ ਅਦਬੀ ਸ਼ਖ਼ਸੀਅਤਾਂ ਨੇ ਇਸ ਸਨਮਾਨ ਸਮਾਰੋਹ ਵਿੱਚ ਆਪਣੀ ਸ਼ਿਰਕਤ ਕੀਤੀ । ਪ੍ਰਧਾਨਗੀ ਮੰਡਲ ਵਿੱਚ ਅਸ਼ੋਕ ਬਾਂਸਲ , ਸੁੱਖੀ ਬਰਾੜ , ਪਾਲੀ ਭੁਪਿੰਦਰ , ਸ ਸ਼ੁਬੇਗ ਸਿੰਘ ਕਥੂਰੀਆ ਜੀ , ਡਾ ਅਫ਼ਜ਼ਲ ਰਾਜ ਤੇ ਬਾਬਾ ਨਜ਼ਮੀ ਜੀ ਸੁਸ਼ੋਭਿਤ ਸਨ । ਇਸ ਪ੍ਰੋਗਰਾਮ ਦੇ ਹੋਸਟ ਗੁਰਮਿੰਦਰਪਾਲ ਸਿੰਘ ਆਹਲੂਵਾਲੀਆ ਨੇ ਸਟੇਜ ਦੀ ਜ਼ੁੰਮੇਵਾਰੀ ਨੂੰ ਬਾਖ਼ੂਬੀ ਨਿਭਾਇਆ ਜੋਕਿ ਕਾਬਿਲੇ ਤਾਰੀਫ਼ ਸੀ । ਇਕਬਾਲ ਮਾਹਲ ਜੀ ਨੇ ਅਸ਼ੋਕ ਬਾਂਸਲ ਨੂੰ ਜੀ ਆਇਆਂ ਕਹਿੰਦਿਆਂ ਉਹਨਾਂ ਦੀ ਜਾਣ ਪਹਿਚਾਣ ਕਰਾਈ । ਅਸ਼ੋਕ ਬਾਂਸਲ ਜੀ ਨੇ ਬਹੁਤ ਹੀ ਬੇਸ਼ਕੀਮਤੀ ਖੋਜ ਗੀਤਕਾਰਾਂ ਦੇ ਬਾਰੇ ਚ ਜਾਣਕਾਰੀ ਸਾਂਝੀ ਕੀਤੀ ।ਬਹੁਤ ਸਲਾਹੁਣਯੋਗ ਉਪਰਾਲਾ ਹੈ ਉਹਨਾਂ ਦੀ ਕਿਤਾਬ “ ਮਿੱਟੀ ਨਾ ਫਰੋਲ ਜੋਗੀਆ” । ਅਸ਼ੋਕ ਬਾਂਸਲ ਪੰਜਾਬੀ ਗੀਤਾਂ ਦੇ ਇਨਸਾਈਕਲੋਪੀਡੀਆ ਦੇ ਨਾਮ ਨਾਲ ਜਾਣੇ ਜਾਂਦੇ ਹਨ । ਪਾਲੀ ਭੁਪਿੰਦਰ ਸਿੰਘ ਉੱਘੇ ਥੀਏਟਰ ਅਤੇ ਸਕਰੀਨ ਲੇਖਕ, ਨਿਰਦੇਸ਼ਕ ਅਤੇ ਥੀਏਟਰ ਵਿਦਵਾਨ ਹਨ। ਉਹਨਾਂ ਪੰਜਾਬੀ ਨਾਟਕ ਅਤੇ ਰੰਗਮੰਚ ਬਾਰੇ ਆਪਣੇ ਵਿਚਾਰਾਂ ਨੂੰ ਸਾਂਝਾ ਕੀਤਾ । ਸੁੱਖੀ ਬਰਾੜ ਜੀ ਨੇ ਆਪਣੇ ਗੀਤਾਂ ਤੇ ਸਮਾਜਿਕ ਕੰਮਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਤੇ ਇੱਕ ਬਹੁਤ ਖ਼ੂਬਸੂਰਤ ਪੰਜਾਬੀ ਗੀਤ ਨੂੰ ਆਪਣੀ ਮਿੱਠੀ ਅਵਾਜ਼ ਵਿੱਚ ਗਾ ਕੇ ਪੇਸ਼ਕਾਰੀ ਕੀਤੀ । ਕਥੂਰੀਆ ਜੀ ਦੇ ਉਪਰਾਲਿਆਂ ਦੀ ਸਰਾਹਣਾ ਵੀ ਕੀਤੀ , ਮਾਂ ਬੋਲੀ ਪੰਜਾਬੀ ਲਈ ਜੋ ਯਤਨ ਕਰ ਰਹੇ ਹਨ ਤੇ ਵਿਸ਼ਵ ਪੰਜਾਬੀ ਭਵਨ ਦਾ ਨਿਰਮਾਨ ਕਰਨਾ ਬਹੁਤ ਸ਼ਲਾਘਾਯੋਗ ਕਦਮ ਹੈ । ਕੁਝ ਕਵੀਆਂ ਨੇ ਆਪਣੀਆਂ ਰਚਨਾਵਾਂ ਦੀ ਪੇਸ਼ਕਾਰੀ ਕੀਤੀ । ਇਸ ਸਨਮਾਨ ਸਮਾਰੋਹ ਮੌਕੇ ਬਾਬਾ ਨਜ਼ਮੀ ਜੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ । ਐਮ ਪੀ ਦੀਪਕ ਆਨੰਦ ਜੀ ਆਪਣੇ ਕੀਮਤੀ ਰੁਝੇਵਿਆਂ ਵਿੱਚੋਂ ਸਮਾਂ ਨਿਕਾਲ ਕੇ ਵਿਸ਼ਵ ਪੰਜਾਬੀ ਭਵਨ ਪਹੁੰਚ ਕੇ ਸੁੱਖੀ ਬਰਾੜ ਜੀ , ਡਾ ਦਲਬੀਰ ਸਿੰਘ ਕਥੂਰੀਆ ਜੀ ਤੇ ਇਕਬਾਲ ਮਾਹਲ ਜੀ ਨੂੰ ਸਨਮਾਨ ਪੱਤਰ ਦੇ ਕੇ ਸਨਮਾਨਿਤ ਕੀਤਾ । ਡਾ ਦਲਬੀਰ ਸਿੰਘ ਕਥੂਰੀਆ ਜੀ ਨੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਨੂੰ ਵਿਸ਼ੇਸ਼ ਸਨਮਾਨ ਦੇ ਕੇ ਸਨਮਾਨਿਤ ਕੀਤਾ ਤੇ ਹਾਜ਼ਰੀਨ ਮਹਿਮਾਨਾਂ ਦਾ ਧੰਨਵਾਦ ਕੀਤਾ ।
ਰਮਿੰਦਰ ਵਾਲੀਆ ਸਹਿਯੋਗੀ
ਵਿਸ਼ਵ ਪੰਜਾਬੀ ਸਭਾ
ਇੰਚਾਰਜ ਵਿਸ਼ਵ ਪੰਜਾਬੀ ਭਵਨ ।
Leave a Comment
Your email address will not be published. Required fields are marked with *