ਸਰੀ, 17 ਅਕਤੂਬਰ (ਹਰਦਮ ਮਾਨ/ ਵਰਲਡ ਪੰਜਾਬੀ ਟਾਈਮਜ਼)-ਵਿਸ਼ਵ ਪੰਜਾਬੀ ਸਾਹਿਤ ਅਕਾਦਮੀ ਕੈਲੀਫੋਰਨੀਆ ਵੱਲੋਂ 23ਵੀਂ ਸਲਾਨਾ ਪੰਜਾਬੀ ਸਾਹਿਤਿਕ ਕਾਨਫਰੰਸ 28 ਅਤੇ 29 ਅਕਤੂਬਰ 2023 ਨੂੰ ਹੇਵਰਡ ਵਿਖੇ ਕਰਵਾਈ ਜਾ ਰਹੀ ਹੈ ਇਹ ਜਾਣਕਾਰੀ ਦਿੰਦਿਆਂ ਇਸ ਕਾਨਫਰੰਸ ਦੇ ਮੁੱਖ ਪ੍ਰਬੰਧਕ ਅਤੇ ਨਾਮਵਰ ਸ਼ਾਇਰ ਕੁਲਵਿੰਦਰ ਅਤੇ ਜਗਜੀਤ ਨੌਸ਼ਹਿਰਵੀ ਨੇ ਦੱਸਿਆ ਹੈ ਕਿ ਇਸ ਕਾਨਫਰੰਸ ਵਿੱਚ ਕੈਨੇਡਾ, ਅਮਰੀਕਾ, ਭਾਰਤ ਅਤੇ ਹੋਰ ਕਈ ਦੇਸ਼ਾਂ ਤੋਂ ਨਾਮਵਰ ਵਿਦਵਾਨ, ਕਹਾਣੀਕਾਰ, ਨਾਟਕਕਾਰ ਅਤੇ ਕਵੀ ਸ਼ਾਮਲ ਹੋਣਗੇ ਜਿਨ੍ਹਾਂ ਵਿਚ ਡਾ. ਵਰਿਆਮ ਸਿੰਘ ਸੰਧੂ, ਨਾਮਵਰ ਸ਼ਾਇਰ ਜਸਵਿੰਦਰ, ਡਾ. ਆਤਮ ਸਿੰਘ ਰੰਧਾਵਾ, ਨਾਮਵਰ ਸ਼ਾਇਰ ਦਰਸ਼ਨ ਬੁੱਟਰ, ਜਸਵੰਤ ਸਿੰਘ ਜ਼ਫ਼ਰ, ਡਾ. ਰਾਜੇਸ਼ ਸ਼ਰਮਾ, ਡਾ. ਸੁਹਿੰਦਰ ਵੀਰ, ਰਵਿੰਦਰ ਸਹਿਰਾਅ, ਡਾ. ਮੋਨੋਜੀਤ, ਕਹਾਣੀਕਾਰ ਅਜਮੇਰ ਸਿੱਧੂ, ਮੁੱਖ ਬੁਲਾਰੇ ਹੋਣਗੇ। ਇਸ ਮੌਕੇ ਕਰਵਾਏ ਜਾ ਰਹੇ ਕਵੀ ਦਰਬਾਰ ਵਿੱਚ ਕੈਨੇਡਾ ਤੋਂ ਪ੍ਰਸਿੱਧ ਸ਼ਾਇਰ ਰਾਜਵੰਤ ਰਾਜ, ਪ੍ਰੀਤ ਮਨਪ੍ਰੀਤ, ਹਰਦਮ ਮਾਨ, ਭਾਰਤ ਤੋਂ ਸਤੀਸ਼ ਗੁਲਾਟੀ ਤੇ ਸੁਸ਼ੀਲ ਦੁਸਾਂਝ, ਅਮਰੀਕਾ ਤੋਂ ਮਨਜੀਤ ਕੌਰ ਗਿੱਲ, ਰਾਕਿੰਦ ਕੌਰ, ਸੁਰਿੰਦਰ ਸੋਹਲ ਤੇ ਹੋਰ ਬਹੁਤ ਸਾਰੇ ਕਵੀ ਆਪਣਾ ਕਲਾਮ ਪੇਸ਼ ਕਰਨਗੇ। ਕਾਨਫਰੰਸ ਵਿੱਚ ਡਾ. ਦੀਵਾਨ ਸਿੰਘ ਕਾਲੇਪਾਣੀ ਉੱਪਰ ਆਧਾਰਤ ਇੱਕ ਪਾਤਰੀ ਨਾਟਕ ‘ਕਿਸ਼ਤੀਆਂ ਵਿੱਚ ਜਹਾਜ਼’ ਦਾ ਪਾਠ ਡਾ. ਆਤਮਜੀਤ ਪੇਸ਼ ਕਰਨਗੇ, ਨਵੀਆਂ ਕਿਤਾਬਾਂ ਰਿਲੀਜ਼ ਕੀਤੀਆਂ ਜਾਣਗੀਆਂ ਅਤੇ ਲੇਖਕਾਂ ਦਾ ਮਾਨ ਸਨਮਾਨ ਕੀਤਾ ਜਾਵੇਗਾ।
ਕਾਨਫਰੰਸ ਦੌਰਾਨ ਪ੍ਰਸਿੱਧ ਗਜ਼ਲ ਗਾਇਕ ਸੁਖਦੇਵ ਸਾਹਿਲ ਵੱਲੋਂ ਸੰਗੀਤਕ ਮਹਿਫਿਲ ਸਜਾਈ ਜਾਵੇਗੀ। ਇਸ ਕਾਨਫਰੰਸ ਵਿੱਚ ਸ਼ਾਮਿਲ ਹੋਣ ਲਈ ਸਮੂਹ ਪੰਜਾਬੀਆਂ ਨੂੰ ਤਹਿ ਦਿਲੋਂ ਸੱਦਾ ਦਿੱਤਾ ਗਿਆ ਹੈ। ਕਾਨਫਰੰਸ ਸੰਬੰਧੀ ਹੋਰ ਜਾਣਕਾਰੀ ਲਈ ਕੁਲਵਿੰਦਰ ਨਾਲ ਫੋਨ ਨੰਬਰ 510-367-2090 ਅਤੇ ਜਗਜੀਤ ਨੌਸ਼ਹਿਰਵੀ ਨਾਲ 510-676-1565 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Leave a Comment
Your email address will not be published. Required fields are marked with *