ਹਰ ਦਸਵਾਂ ਵਿਅਕਤੀ ਸ਼ੂਗਰ ਦੀ ਬਿਮਾਰੀ ਤੋ ਪੀੜਤ- ਡਾ ਚੰਦਰ ਸ਼ੇਖਰ
ਫ਼ਰੀਦਕੋਟ,15 ਨਵੰਬਰ ( ਧਰਮ ਪ੍ਰਵਾਨਾਂ/ਵਰਲਡ ਪੰਜਾਬੀ ਟਾਈਮਜ਼)
ਵਿਸ਼ਵ ਸ਼ੂਗਰ ਦਿਵਸ ਮੌਕੇ ਸਿਹਤ ਵਿਭਾਗ ਫ਼ਰੀਦਕੋਟ ਵੱਲੋ ਸਿਵਲ ਸਰਜਨ ਡਾ ਅਨਿਲ ਗੋਇਲ ਦੀ ਅਗਵਾਈ ਹੇਠ ਆਮ ਲੋਕਾਂ ਨੂੰ ਸ਼ੂਗਰ ਵਰਗੀ ਨਾਮੁਰਾਦ ਬਿਮਾਰੀ ਤੋਂ ਬਚਾਉਣ ਲਈ ਜ਼ਿਲ੍ਹੇ ਦੀਆਂ ਸਾਰੀਆਂ ਸਿਹਤ ਸੰਸਥਾਵਾਂ ਵਿੱਖੇ ਜਾਗਰੂਕ ਮੁਹਿੰਮ ਸ਼ੁਰੂ ਕੀਤੀ ਗਈ ਹੈ, ਇਸੇ ਕੜੀ ਤਹਿਤ ਅੱਜ ਸਿਵਲ ਹਸਪਤਾਲ਼ ਫ਼ਰੀਦਕੋਟ ਵਿੱਖੇ ਜਾਗਰੂਕਤਾ ਕੈਂਪ ਲਗਾਇਆ ਗਿਆ।
ਇਸ ਮੌਕੇ ਸੀਨੀਅਰ ਮੈਡੀਕਲ ਅਫ਼ਸਰ ਡਾ ਚੰਦਰ ਸ਼ੇਖਰ ਨੇ ਦੱਸਿਆ ਕਿ ਸ਼ੂਗਰ ਬਿਮਾਰੀ ਹੋਣ ਦਾ ਮੁੱਖ ਕਾਰਨ ਖਾਣ ਪੀਣ ਦੀਆਂ ਗਲਤ ਆਦਤਾਂ, ਮੋਟਾਪਾ, ਸ਼ਰੀਰਕ ਮਿਹਨਤ ਜਾਂ ਕਸਰਤ ਬਿਲਕੁੱਲ ਨਾ ਕਰਨਾ ਆਦਿ ਹਨ। ਸਿਗਰਟਨੋਸ਼ੀ, ਸ਼ਰਾਬ ਜਿਆਦਾ ਪੀਣ ਨਾਲ ਵੀ ਸ਼ੂਗਰ ਦਾ ਖਤਰਾ ਵੱਧ ਜਾਂਦਾ ਹੈ। ਸ਼ੂਗਰ ਬਿਮਾਰੀ ਦੇ ਮੁੱਖ ਲੱਛਣ ਵਾਰ ਵਾਰ ਭੁੱਖ ਪਿਆਸ ਲੱਗਣਾ, ਵਾਰ ਵਾਰ ਪਿਸ਼ਾਬ ਆਉਣਾ, ਸ਼ਰੀਰਕ ਜਖਮਾਂ ਦਾ ਠੀਕ ਨਾ ਹੋਣਾ, ਸ਼ਰੀਰਕ ਥਕਾਵਟ ਰਹਿਣੀ ਆਦਿ ਹਨ।ਉਨਾਂ ਦੱਸਿਆ ਕਿ ਸੂਗਰ ਦਿਵਸ ਮਨਾਉਣ ਦਾ ਸਾਡੇ ਜੀਵਨ ਲਈ ਬਹੁਤ ਹੀ ਜਿਆਦਾ ਮਹੱਤਵ ਹੈ ਇਹ ਬਿਮਾਰੀ ਸਰੀਰ ਤੇ ਸਾਈਲੈਂਟ ਅਟੈਕ ਕਰਦੀ ਹੈ ਪਹਿਲਾ ਇਹ ਬਿਮਾਰੀ 40 ਸਾਲ ਦੀ ਉਮਰ ਤੋ ਵੱਧ ਦੇ ਵਿਅਕਤੀਆ ਨੂੰ ਹੁੰਦੀ ਸੀ ਪ੍ਰੰਤੂ ਹੁਣ 20 ਤੋ 22 ਦੀ ਉਮਰ ਦੇ ਵਿਅਕਤੀਆ ਵਿੱਚ ਵੀ ਸੂਗਰ ਦੀ ਬਿਮਾਰੀ ਹੋ ਰਹੀ ਹੈ, ਸੂਗਰ ਹੋਣ ਦੇ ਮੁੱਖ ਤਿੰਨ ਕਾਰਣ ਖਾਣੇ ਵਿੱਚ ਜੰਕ ਫੂਡ ਦੀ ਵਰਤੋ, ਸਰੀਰਕ ਕਸਰਤ ਨਾ ਕਰਨਾ, ਨਿਸ਼ਚਿਤ ਸਮੇ ਤੇ ਰੋਜਾਨਾ ਦਾ ਭੋਜਨ ਨਾ ਕਰਨਾ ਹੈ। ਡਾਇਬਿਟੀਜ ਦੇ ਅਧਾਰ ਹੋਈ ਇੱਕ ਸਟੱਡੀ ਦੇ ਅਨੁਸਾਰ ਭਾਰਤ ਵਿੱਚ 10 ਕਰੋੜ ਲੋਕ ਭਾਵ 8 ਪ੍ਰਤੀਸ਼ਤ ਆਬਾਦੀ ਸੂਗਰ ਦੀ ਬਿਮਾਰੀ ਤੋ ਪੀੜਤ ਹੈ ਜੋ ਇੱਕ ਗੰਭੀਰ ਸਥਿਤੀ ਵੱਲ ਇਸ਼ਾਰਾ ਕਰ ਰਹੀ ਹੈ । ਜੇਕਰ ਸੂਗਰ ਦੀ ਬਿਮਾਰੀ ਦਾ ਪੀੜਤ ਵਿਅਕਤੀ ਨੂੰ ਪਤਾ ਨਹੀ ਤਾਂ ਇਹ ਅੱਖਾਂ, ਦਿਲ, ਪੈਰ ਦੀਆ ਨਸਾਂ ਅਤੇ ਗੁਰਦੇ ਖਰਾਬ ਹੋ ਸਕਦੇ ਹਨ ਇਸ ਲਈ ਜੇਕਰ ਕਿਸੇ ਵਿਅਕਤੀ ਨੂੰ ਸੂਗਰ ਦੀ ਬਿਮਾਰੀ ਦੇ ਲੱਛਣ ਨਜਰ ਆਉਣ ਤਾਂ ਮਾਹਿਰ ਡਾਕਟਰ ਕੋਲ ਜਾ ਕੇ ਜਾਂਚ ਕਰਵਾਈ ਜਾਵੇ।
ਜਿਲ੍ਹਾ ਮਾਸ ਮੀਡੀਆ ਅਫ਼ਸਰ ਕੁਲਵੰਤ ਸਿੰਘ ਨੇ ਦੱਸਿਆ ਕਿ ਸਵੇਰੇ ਇੱਕ ਘੰਟਾ ਪੈਦਲ ਤੁਰਨਾ ਜਾਂ ਕਸਰਤ ਆਦਿ ਕਰਨ ਨਾਲ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ। ਖੁਰਾਕ ਵਿਚ ਫਾਈਬਰ ਯੁਕਤ ਅਨਾਜ , ਮੌਸਮੀ ਫਲ ਅਤੇ ਹਰੀਆ ਸਬਜੀਆਂ ਗਾਜਰ, ਮੂਲੀ, ਪਾਲਕ, ਕਰੇਲੇ ਦਾ ਸੇਵਨ ਜਿਆਦਾ ਕਰਨਾ ਚਾਹੀਦਾ ਹੈ।ਜਿਨਾਂ ਖਾਣ ਪੀ ਣ ਦੀਆਂ ਚੀਜਾਂ ਨਾਲ ਸ਼ੂਗਰ ਦਾ ਲੈਵਲ ਤੁਰੰਤ ਵੱਧਦਾ ਹੈ ਜਿਵੇ ਕਿ ਜੂਸ, ਖੰਡ, ਬੇਕਰੀ ਪ੍ਰੋਡਕਟ, ਮਠਿਆਇ ਆਦਿ ਦੀ ਵਰਤੋ ਤੋ ਪ੍ਰਹੇਜ ਕੀਤਾ ਜਾਵੇ।
ਡਿਪਟੀ ਮਾਸ ਮੀਡੀਆ ਅਫਸਰ ਸੰਜੀਵ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਸਬ ਸੈਟਰ ਪੱਧਰ, ਹੈਲਥ ਐਂਡ ਵੈੱਲਨੈਸ ਸੈਟਰਾਂ, ਆਮ ਆਦਮੀ ਕਲੀਨਿਕਾਂ,ਅਤੇ ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਸੂਗਰ ਦੇ ਟੈਸਟ ਅਤੇ ਦਵਾਈਆਂ ਮੁਫਤ ਦਿੱਤੀਆਂ ਜਾਦੀਆ ਹਨ। 30 ਸਾਲ ਦੀ ਉਮਰ ਤੋ ਵੱਧ ਵਾਲੇ ਹਰੇਕ ਵਿਅਕਤੀ ਨੂੰ ਸਾਲ ਵਿੱਚ ਦੋ ਵਾਰ ਸ਼ੂਗਰ ਲੈਵਲ ਅਤੇ ਸਰੀਰਕ ਜਾਂਚ ਲਇ ਹੋਰ ਲੋੜੀਦੇ ਡਾਕਟਰ ਦੀ ਸਲਾਹ ਅਨੁਸਾਰ ਜਰੂਰ ਕਰਵਾਉਣੇ ਚਾਹੀਦੇ ਹਨ। ਇਸ ਮੌਕੇ ਡਾ ਨਿਰਮਲਜੀਤ ਸਿੰਘ ਬਰਾੜ , ਬੀ ਈ ਈ ਡਾ ਪ੍ਰਭਦੀਪ ਚਾਵਲਾ, ਚੀਫ ਫਾਰਮੈਸੀ ਅਫਸਰ ਗੁਰਮੀਤ ਸਿੰਘ , ਬਲਤੇਜ ਸਿੰਘ, ਕੌਸਲ ਕੁਮਾਰ ਹਾਜਰ ਸਨ।
Leave a Comment
Your email address will not be published. Required fields are marked with *