ਪਾਇਲ/ਮਲੌਦ ,7 ਅਕਤੂਬਰ (ਹਰਪ੍ਰੀਤ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)
ਪ੍ਰਸਿੱਧ ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ ਦੇ ਮੁਖੀ ਜਗਦੇਵ ਸਿੰਘ ਘੁੰਗਰਾਲੀ ਅਤੇ ਮੀਤ ਪ੍ਰਧਾਨ ਨੇਤਰ ਸਿੰਘ ਮੁੱਤਿਓ ਦੀ ਦੇਖਰੇਖ ਹੇਠ ਹੋਈ। ਗੁਰਬਾਣੀ ਸ਼ਬਦ ਉਜਲੁ ਕੈਹਾ ਚਿਲਕਣਾ ਦੀ ਵਿਆਖਿਆ ਬੜੇ ਭਾਵਪੂਰਤ ਤਰੀਕੇ ਨਾਲ ਕੀਤੀ ਗਈ। ਸਟੇਜ ਸਕੱਤਰ ਦੀ ਭੂਮਿਕਾ ਹਰਬੰਸ ਸਿੰਘ ਸ਼ਾਨ ਨੇ ਬਾਖੂਬੀ ਨਿਭਾਈ। ਬਲਜੀਤ ਸਿੰਘ ਲਹਿਲ ਨੂੰ ਉਹਨਾਂ ਦੇ ਧਾਰਮਿਕ ਗੀਤ ਰਿਕਾਰਡ ਹੋਣ ਤੇ ਵਧਾਈ ਦਿੱਤੀ ਗਈ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਰਦਿਆਂ ਬਲਜੀਤ ਸਿੰਘ ਲਹਿਲ ਨੇ ਧਾਰਮਿਕ ਗੀਤ ਬੰਦਨਾ ਗੋਪਾਲ ਏ ਮੇਰੀ, ਨੇਤਰ ਸਿੰਘ ਮੁੱਤਿਓ ਨੇ ਕਵਿਤਾ ਜ਼ੁਲਮ, ਦਵਿੰਦਰ ਸਿੰਘ ਧੌਲਮਾਜਰਾ ਨੇ ਗੀਤ ਮੁਆਵਜ਼ਾ, ਅਵਤਾਰ ਸਿੰਘ ਉਟਾਲਾਂ ਨੇ ਗੀਤ ਅਗਨੀ ਵੀਰ, ਮੁਕੰਦ ਸਿੰਘ ਨਿਗਾਹੀ ਨੇ ਗੀਤ ਸਰਪੰਚੀ, ਜਗਦੇਵ ਸਿੰਘ ਘੁੰਗਰਾਲੀ ਨੇ ਗੀਤ ਸਰਕਾਰ, ਸਿਕੰਦਰ ਸਿੰਘ ਰੁੜਕਾ ਨੇ ਗੀਤ ਦਿੱਲੀਓਂ ਐਲਾਨ ਹੋ ਗਿਆ,ਗੁਰੀ ਤੁਰਮਰੀ ਨੇ ਗੀਤ ਤੇਰੇ ਬਿਨਾਂ, ਬਾਵਾ ਹੋਲੀਆ ਨੇ ਵਾਰ ਊਧਮ ਸਿੰਘ, ਪੱਪੂ ਬਲਵੀਰ ਨੇ ਗੀਤ ਮੁੰਡਾ ਯੋਗ ਚਾਹੀਦਾ, ਹਰਪ੍ਰੀਤ ਸਿੰਘ ਸਿਹੌੜਾ ਨੇ ਗੀਤ ਅਗਲੇ ਸਫ਼ਰ ਤੇ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਗੀਤ ਸੱਚ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਦਵਿੰਦਰ ਸਿੰਘ ਕੁਲਾਰ ਨੇ ਵਿਚਾਰ ਚ, ਚਰਚਾ ਵਿੱਚ ਭਾਗ ਲਿਆ। ਪੜੀਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਕੀਤੀ ਗਈ ਅਤੇ ਯੋਗ ਸੁਝਾਅ ਦਿੱਤੇ ਗਏ।