ਪਾਇਲ /ਮਲੌਦ 7 ਜਨਵਰੀ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)
ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਜਨਵਰੀ ਮਹੀਨੇ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ ਦੇ ਮੁਖੀ ਜਗਦੇਵ ਸਿੰਘ ਘੁੰਗਰਾਲੀ ਅਤੇ ਮੀਤ ਪ੍ਰਧਾਨ ਨੇਤਰ ਸਿੰਘ ਮੁੱਤਿਓਂ ਦੀ ਦੇਖ-ਰੇਖ ਹੇਠ ਹੋਈ। ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਜਪੁਜੀ ਸਾਹਿਬ ਜੀ ਦੀ ਛੱਤੀਵੀਂ ਪਾਉੜੀ ਦੀ ਵਿਆਖਿਆ ਬੜੇ ਹੀ ਭਾਵਪੂਰਤ ਤਰੀਕੇ ਨਾਲ ਕੀਤੀ ਗਈ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਰਦਿਆਂ ਬਾਵਾ ਹੋਲੀਆ ਨੇ ਧਾਰਮਿਕ ਗੀਤ ਮਾਤਾ ਗੁਜਰੀ ਦੀ ਦਰਦ ਕਹਾਣੀ, ਨੇਤਰ ਸਿੰਘ ਮੁੱਤਿਓ ਨੇ ਮਿੰਨੀ ਕਹਾਣੀ ਜਾਗਰੂਕ, ਜਗਦੇਵ ਮਕਸੂਦੜਾ ਨੇ ਗੀਤ ਮੁੜ ਮੁੜ ਝੂਰੇਂਗਾ ਸੱਜਣਾ, ਗੁਰੀ ਤੁਰਮਰੀ ਨੇ ਕਵਿਤਾ ਦਿਹਾੜੀ, ਬੇਅੰਤ ਸਿੰਘ ਤੁਰਮਰੀ ਨੇ ਗੀਤ ਪਿਆਰ, ਜਿੰਮੀ ਅਹਿਮਦਗੜ੍ਹ ਨੇ ਗੀਤ ਨਿਊਲੇ ਮੂਹਰੇ ਸੱਪ ਛੱਡ ਕੇ, ਪੱਪੂ ਬਲਵੀਰ ਨੇ ਗੀਤ ਪੋਹ ਮਾਘ ਦਾ ਮਹੀਨਾ, ਸੁਖਦੇਵ ਸਿੰਘ ਕੁੱਕੂ ਘਲੋਟੀ ਨੇ ਗੀਤ ਰੁੱਖ, ਰਣਜੀਤ ਸਿੰਘ ਚੌਹਾਨ ਨੇ ਗੀਤ ਗਮ ਪੀ ਲੈਂਦਾ ਹਾਂ, ਸਨੇਹਇੰਦਰ ਸਿੰਘ ਮੀਲੂ ਨੇ ਰਚਨਾ ਅਤੇ ਜਗਦੇਵ ਸਿੰਘ ਘੁੰਗਰਾਲੀ ਨੇ ਗੀਤ ਸੋਹਣੇ ਅੰਗਰੇਜ ਪੁੱਤ ਨੂੰ ਸੁਣਾ ਕੇ ਆਪਣੀ ਹਾਜ਼ਰੀ ਲਗਵਾਈ। ਪਰਮਜੀਤ ਸਿੰਘ ਧੀਮਾਨ ਅਤੇ ਬਲਦੇਵ ਸਿੰਘ ਮਾਜਰਾ ਨੇ ਵਿਚਾਰ ਚਰਚਾ ਵਿੱਚ ਭਾਗ ਲਿਆ। ਪੜੀਆਂ ਗਈਆਂ ਰਚਨਾਵਾਂ ਤੇ ਯੋਗ ਸੁਝਾਅ ਦਿੱਤੇ ਗਏ। ਇਸ ਤੋਂ ਬਾਅਦ ਅਕਾਦਮੀ ਦੇ ਪ੍ਰਧਾਨ ਬਲਦੇਵ ਸਿੰਘ ਰੋਹਣੋਂ ਦੀ ਪਤਨੀ ਅਤੇ ਜਥੇਦਾਰ ਬਲਵੰਤ ਸਿੰਘ ਨੰਦਗੜ੍ਹ ਜੀ ਦੇ ਅਕਾਲ ਚਲਾਣੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
Leave a Comment
Your email address will not be published. Required fields are marked with *