ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਵੱਲੋਂ ਦੋ ਧਾਰਮਿਕ ਗੀਤਾਂ ਦੇ ਪੋਸਟਰ ਰਿਲੀਜ਼ ਕੀਤੇ ਗਏ

ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਵੱਲੋਂ ਦੋ ਧਾਰਮਿਕ ਗੀਤਾਂ ਦੇ ਪੋਸਟਰ ਰਿਲੀਜ਼ ਕੀਤੇ ਗਏ


ਪਾਇਲ/ਮਲੌਦ 4 ਫਰਵਰੀ (ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)

ਪ੍ਰਸਿੱਧ ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਹੀਨਾਵਾਰ ਮੀਟਿੰਗ ਗਿਆਨੀ ਦਿੱਤ ਸਿੰਘ ਯਾਦਗਾਰੀ ਖਾਲਸਾ ਲਾਇਬ੍ਰੇਰੀ ਨੇੜੇ ਸੈਕੰਡਰੀ ਸਕੂਲ ਪਾਇਲ ਵਿਖੇ ਅਕਾਦਮੀ ਦੇ ਮੁਖੀ ਜਗਦੇਵ ਸਿੰਘ ਘੁੰਗਰਾਲੀ ਅਤੇ ਪ੍ਰਧਾਨ ਬਲਦੇਵ ਸਿੰਘ ਰੋਹਣੋਂ ਦੀ ਦੇਖ-ਰੇਖ ਹੇਠ ਹੋਈ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਜਪੁਜੀ ਸਾਹਿਬ ਜੀ ਦੀ ਸੈਂਤੀਵੀਂ ਪਾਉੜੀ ਦੀ ਵਿਆਖਿਆ ਜਗਜੀਤ ਸਿੰਘ ਦੋਰਾਹਾ ਵੱਲੋਂ ਬੜੇ ਹੀ ਭਾਵਪੂਰਤ ਤਰੀਕੇ ਨਾਲ ਕੀਤੀ ਗਈ। ਇਸ ਮੀਟਿੰਗ ਵਿੱਚ ਅਕਾਦਮੀ ਦੇ ਮੁਖੀ ਜਗਦੇਵ ਸਿੰਘ ਘੁੰਗਰਾਲੀ ਦੇ ਲਿਖੇ ਦੋ ਗੀਤ ਗਾਇਕਾਂ ਹਰਜੀਤ ਰਾਣੋਂ ਵੱਲੋਂ ‘ਤੇਰੀ ਸੋਚ ਵਾਲਾ ਝੰਡਾ’ ਅਤੇ ਗਾਇਕ ਹੈਰੀ ਸੇਖੋਂ ਵੱਲੋਂ ‘ਧੰਨਾ ਵੀ ਮੇਰਾ ਏ ਰਵਿਦਾਸ ਵੀ ਮੇਰਾ ਏ’ ਦੇ ਪੋਸਟਰ ਰਿਲੀਜ਼ ਕੀਤੇ ਗਏ। ਇਸ ਸਮੇਂ ਅਕਾਦਮੀ ਵੱਲੋਂ ਗਾਇਕ ਹੈਰੀ ਸੇਖੋਂ ਅਤੇ ਗਾਇਕਾ ਹਰਜੀਤ ਰਾਣੋਂ ਦਾ ਸਨਮਾਨ ਕੀਤਾ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਰਦਿਆਂ ਬਿੱਕਰ ਚਾਪੜਾ ਨੇ ਗੀਤ ਬੰਦੇ ਮਨ ਆਪਣਾ ਸਮਝਾ,ਸੇਰਾ ਨਵਾਂ ਪਿੰਡੀਆ ਨੇ ਗੀਤ ਬੀਤਿਆ ਵੇਲਾ, ਬਲਦੇਵ ਸਿੰਘ ਰੋਹਣੋਂ ਨੇ ਕਵਿਤਾ ਬਾਟਾ,ਜਗਦੀਪ ਸਿੰਘ ਕਾਲਾ ਨੇ ਗੀਤ, ਨਰਿੰਦਰ ਸਿੰਘ ਮਣਕੂ ਨੇ ਗ਼ਜ਼ਲ ਪਰਿੰਦਾ, ਪੱਪੂ ਬਲਵੀਰ ਨੇ ਗੀਤ ਰਾਜਨੀਤੀ, ਅਵਤਾਰ ਸਿੰਘ ਉਟਾਲਾਂ ਨੇ ਕਵਿਤਾ ਪੌਂ ਬਾਰਾਂ, ਰਣਜੀਤ ਸਿੰਘ ਚੌਹਾਨ ਨੇ ਗੀਤ, ਧਰਮਿੰਦਰ ਸ਼ਾਹਿਦ ਖੰਨਾ ਨੇ ਗ਼ਜ਼ਲ, ਹਰਪ੍ਰੀਤ ਸਿੰਘ ਸਿਹੌੜਾ ਨੇ ਗੀਤ ਪੈੜਾਂ,ਜਗਦੇਵ ਸਿੰਘ ਘੁੰਗਰਾਲੀ ਨੇ ਗੀਤ ਓਹੀ ਗੱਲ ਅਤੇ ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਗੀਤ ਫਲਸਤੀਨ ਗਾ ਕੇ ਆਪਣੀ ਹਾਜ਼ਰੀ ਲਗਵਾਈ। ਪੜੀਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਕੀਤੀ ਗਈ ਅਤੇ ਯੋਗ ਸੁਝਾਅ ਵੀ ਦਿੱਤੇ ਗਏ। ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਦਵਿੰਦਰ ਸਿੰਘ ਨਵਾਂ ਪਿੰਡ, ਸਵਰਨਜੀਤ ਸਿੰਘ ਜੱਲ੍ਹਾ, ਗੁਰਦੀਪ ਸਿੰਘ ਮੰਡਾਹਰ ਅਤੇ ਦਵਿੰਦਰ ਸਿੰਘ ਕੁਲਾਰ ਆਦਿ ਹਾਜ਼ਰ ਸਨ।

Comments

No comments yet. Why don’t you start the discussion?

Leave a Reply

Your email address will not be published. Required fields are marked *

This site uses Akismet to reduce spam. Learn how your comment data is processed.