ਪਾਇਲ/ਮਲੌਦ,5 ਮਾਰਚ(ਹਰਪ੍ਰੀਤ ਸਿੰਘ ਸਿਹੌੜਾ/ਵਰਲਡ ਪੰਜਾਬੀ ਟਾਈਮਜ਼)
ਸਾਹਿਤਕ ਸੰਸਥਾ ਵਿਸ਼ਵ ਸਿੱਖ ਸਾਹਿਤ ਅਕਾਦਮੀ ਪਾਇਲ ਦੀ ਮਾਰਚ ਮਹੀਨੇ ਦੀ ਮਹੀਨਾਵਾਰ ਮੀਟਿੰਗ ਅਕਾਦਮੀ ਦੇ ਮੁਖੀ ਜਗਦੇਵ ਸਿੰਘ ਘੁੰਗਰਾਲੀ ਅਤੇ ਹਰਪ੍ਰੀਤ ਸਿੰਘ ਸਿਹੌੜਾ ਦੀ ਦੇਖਰੇਖ ਹੇਠ ਹੋਈ। ਹੋਲਾ ਮਹੱਲਾ ਦੀ ਵਧਾਈ ਦਿੰਦਿਆਂ ਜਪੁਜੀ ਸਾਹਿਬ ਦੀ ਅਠੱਤੀ ਪਾਉੜੀ ਦੀ ਵਿਆਖਿਆ ਬੜੇ ਹੀ ਭਾਵਪੂਰਤ ਤਰੀਕੇ ਨਾਲ ਕੀਤੀ ਗਈ। ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਕਰਦਿਆਂ ਮਨਦੀਪ ਸਿੰਘ ਮਾਣਕੀ ਨੇ ਕਵਿਤਾ ਗੌਰ ਕਰੀਂ, ਬਾਵਾ ਹੋਲੀਆ ਨੇ ਗੀਤ ਆਪ ਬੀਤੀ, ਗੀਤਾ ਕੰਮੇਵਾਲਾ ਨੇ ਗੀਤ ਧਰਤੀ ਮਾਂ ਦੀ ਪੁਕਾਰ, ਗੁਰੀ ਤੁਰਮਰੀ ਨੇ ਗੀਤ ਚੰਨ ਮੱਖਣਾ, ਜਿੰਮੀ ਅਹਿਮਦਗੜ੍ਹ ਨੇ ਗੀਤ ਮੈਜੀਕਲ, ਬੇਅੰਤ ਸਿੰਘ ਤੁਰਮਰੀ ਨੇ ਗੀਤ ਮਨਿਆਰੀ ਦੀ ਦੁਕਾਨ, ਹਰਪ੍ਰੀਤ ਸਿੰਘ ਸਿਹੌੜਾ ਨੇ ਕਵਿਤਾ ਕੁਦਰਤ ਦੇ ਬੰਦੇ, ਹਰਬੰਸ ਸਿੰਘ ਸ਼ਾਨ ਬਗਲੀ ਕਲਾਂ ਨੇ ਨੇ ਗੀਤ ਬੋਲੀ ਮੈਨੂੰ ਦੱਸਦੇ ਗਵਾਰਾਂ ਦੀ, ਅਤੇ ਜਗਦੇਵ ਸਿੰਘ ਘੁੰਗਰਾਲੀ ਨੇ ਗੀਤ ਮੈਂ ਮੇਰੇ ਗੀਤਾਂ ਦਾ ਹਾਣੀ ਸੁਣਾਂ ਕੇ ਆਪਣੀ ਹਾਜ਼ਰੀ ਲਗਵਾਈ। ਪੜੀਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਕੀਤੀ ਗਈ ਅਤੇ ਯੋਗ ਸੁਝਾਅ ਦਿੱਤੇ ਗਏ । ਇਸ ਤੋਂ ਇਲਾਵਾ ਇਸ ਮੀਟਿੰਗ ਵਿੱਚ ਸੁਖਬੀਰ ਸਿੰਘ ਪਾਇਲ, ਦਵਿੰਦਰ ਸਿੰਘ ਕੁਲਾਰ, ਤੇਜਿੰਦਰ ਸਿੰਘ ਬੈਨੀਪਾਲ, ਸੇਰਾ ਨਵਾਂ ਪਿੰਡੀਆ ਅਤੇ ਦਵਿੰਦਰ ਸਿੰਘ ਨਵਾਂ ਪਿੰਡ ਆਦਿ ਹਾਜ਼ਰ ਸਨ।