ਪਟਿਆਲਾ: 20 ਮਾਰਚ (ਵਰਲਡ ਪੰਜਾਬੀ ਟਾਈਮਜ਼)
ਵੀ.ਪੀ.ਪ੍ਰਭਾਕਰ ਨੇ ਪੱਤਰਕਾਰੀ ਦੇ ਖੇਤਰ ਵਿੱਚ ਲੰਬਾ ਸਮਾਂ ਕੰਮ ਕਰਦਿਆਂ ਪੱਤਰਕਾਰਤਾ ਦੀ ਮਾਣ ਮਰਿਆਦਾ ਨੂੰ ਵਰਕਰਾਰ ਰੱਖਦਿਆਂ ਹੋਇਆਂ ਇਕ ਨਵਾਂ ਮੀਲ ਪੱਥਰ ਸਥਾਪਤ ਕੀਤਾ ਹੈ। ਉਸ ਦੀ ਆਪਣੇ ਕਿੱਤੇ ਪ੍ਰਤੀ ਬਚਨਵੱਧਤਾ, ਲਗਨ ਅਤੇ ਯੋਗਤਾ ਵਿਲੱਖਣ ਕਿਸਮ ਦੀ ਹੈ। ਉਸ ਨੇ ਹਮੇਸ਼ਾ ਬੈਲੈਂਸ ਪੱਤਰਕਾਰੀ ਕੀਤੀ ਹੈ, ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਇਸ ਸਮਾਗਮ ਦੀ ਮੁੱਖ ਮਹਿਮਾਨ ਰੂਪਿੰਦਰ ਸਿੰਘ ਸਾਬਕਾ ਸੀਨੀਅਰ ਐਸੋਸੀਏਟ ਐਡੀਟਰ ਦਾ ਟਰਿਬਿਊਨ ਨੇ ਕੀਤਾ। ਪੰਜਾਬੀ ਟਰਬਿਊਨ ਦੇ ਸਾਬਕਾ ਸੰਪਾਦਕ ਸੁਰਿੰਦਰ ਸਿੰਘ ਤੇਜ ਨੇ ਇਸ ਮੌਕੇ ‘ਤੇ ਬੋਲਦਿਆਂ ਕਿਹਾ ਕਿ ਪ੍ਰਭਾਕਰ ਸਾਹਿਬ ਦੀਆਂ ਖ਼ਬਰਾਂ ‘ਤੇ ਕਦੀ ਵੀ ਕੋਈ ਪ੍ਰੰਤੂ ਕਿੰਤੂ ਨਹੀਂ ਹੋਇਆ ਉਨ੍ਹਾਂ ਦੀ ਦਿਆਨਤਦਾਰੀ ਨਾਲ ਟਰਬਿਊਨ ਗਰੁਪ ਦੇ ਮਾਣ ਵਿੱਚ ਵਾਧਾ ਹੋਇਆ ਹੈ। ਨਰੇਸ਼ ਕੌਸ਼ਲ ਸੰਪਾਦਕ ਦੈਨਿਕ ਟਰਬਿਊਨ ਨੇ ਕਿਹਾ ਕਿ ਪ੍ਰਭਾਕਰ ਸਾਹਿਬ ਇੱਕ ਸੁਲਝੇ ਹੋਏ ਕੁਸ਼ਲ ਪੱਤਰਕਾਰ ਹਨ। ਗੌਰਵ ਦੁੱਗਲ ਪ੍ਰੈਸ ਕਲੱਬ ਦੇ ਪ੍ਰਧਾਨ ਨੇ ਇਸ ਮੌਕੇ ਤੇ ਬੋਲਦਿਆਂ ਪ੍ਰਭਾਕਰ ਸਾਹਿਬ ਦੇ ਦੋ ਵਾਰ ਪ੍ਰੈਸ ਕਲੱਬ ਦੇ ਪ੍ਰਧਾਨ ਹੋਣ ਸਮੇਂ ਕਲੱਬ ਵਿੱਚ ਕੀਤੇ ਸੁਧਾਰਾਂ ਦੀ ਪ੍ਰਸੰਸਾ ਕੀਤੀ। ਵੈਟਰਨ ਪੱਤਰਕਾਰ ਸ੍ਰੀ.ਵੀ.ਪੀ.ਪ੍ਰਭਾਕਰ ਦੀ ਪੱਤਰਕਾਰਤਾ, ਵਿਅਕਤਿਤਵ ਅਤੇ ਸਮਾਜਿਕ ਯੋਗਦਾਨ ਬਾਰੇ ਇੱਕ ਪੁਸਤਕ ‘ਵੀ.ਪੀ.ਪ੍ਰਭਾਕਰ ਦੀ ਜੈਂਟਲਮੈਨ ਜਰਨਲਿਸਟ’ ਪ੍ਰੈਸ ਕਲੱਬ ਚੰਡੀਗੜ੍ਹ ਵਿਖੇ ਅੰਗਰੇਜ਼ੀ ਟਰਬਿਊਨ ਦੇ ਸੇਵਾ ਮੁਕਤ ਸੀਨੀਅਰ ਐਸੋਸੀਏਟ ਸੰਪਾਦਕ ਰੂਪਿੰਦਰ ਸਿੰਘ, ਦੈਨਿਕ ਟਰਬਿਊਨ ਦੇ ਵਰਤਮਾਨ ਸੰਪਾਦਕ ਨਰੇਸ਼ ਕੌਸ਼ਲ ਅਤੇ ਪੰਜਾਬੀ ਟਰਬਿਊਨ ਦੇ ਸਾਬਕਾ ਸੰਪਾਦਕ ਸੁਰਿੰਦਰ ਸਿੰਘ ਤੇਜ ਨੇ ਸਾਂਝੇ ਤੌਰ ਤੇ ਲੋਕ ਅਰਪਣ ਕੀਤੀ। ਇਸ ਮੌਕੇ ਤੇ ਪੁਸਤਕ ਦੇ ਸੰਪਾਦਕ ਉਜਾਗਰ ਸਿੰਘ ਤੇ ਸ਼ਾਰਦਾ ਰਾਣਾ ਨੇ ਪ੍ਰਭਾਵਕਰ ਦੀ ਵਿਕਾਸ ਨਾਲ ਸੰਬੰਧਤ ਖ਼ਬਰਾਂ ਲਿਖਣ ਦੀ ਪ੍ਰਵਿਰਤੀ ਦੀ ਸ਼ਲਾਘਾ ਕੀਤੀ। ਪ੍ਰਭਜੋਤ ਸਿੰਘ ਸਾਬਕਾ ਬਿਊਰੋ ਚੀਫ਼ ਦਾ ਟਿਰਿਬਿਊਨ ਨੇ ਕਿਹਾ ਕਿ ਉਨ੍ਹਾਂ ਪ੍ਰਭਾਕਰ ਸਾਹਿਬ ਤੋਂ ਬਹੁਤ ਗੁਣ ਸਿੱਖੇ ਹਨ। ਹਰਕੇਸ਼ ਸਿੰਘ ਸਿੱਧੂ ਸਾਬਕਾ ਆਈ.ਏ.ਐਸ., ਡੀ.ਡੀ.ਸੀ.ਸ਼ਰਮਾ ਸੇਵਾ ਮੁਕਤ ਡਿਪਟੀ ਡਾਇਰੈਕਟਰ ਸਿਹਤ ਵਿਭਾਗ ਪੰਜਾਬ। ਡਾ.ਮੇਘਾ ਸਾਬਕਾ ਸਹਾਇਕ ਸੰਪਾਕ ਪੰਜਾਬੀ ਟਰਿਬਿਊਨ, ਹਰਬੰਸ ਸੋਢੀ ਸਾਬਕਾ ਨਿਊਜ ਐਡੀਟਰ ਆਲ ਇੰਡੀਆ ਰੇਡੀਓ ਨੇ ਵੀ ਪ੍ਰਭਾਕਰ ਦੀ ਬਿਹਤਰੀਨ ਕਾਰਗੁਜ਼ਾਰੀ ਦੀ ਪ੍ਰਸੰਸਾ ਕੀਤੀ। ਸਪਨਾ ਪ੍ਰਭਾਕਰ ਮੁੱਖ ਆਰਕੀਟੈਕਟ ਪੰਜਾਬ ਨੇ ਪਰਿਵਾਰ ਵੱਲੋਂ ਧੰਨਵਾਦ ਕੀਤਾ। ਵੀ.ਪੀ.ਪ੍ਰਭਾਕਰ ਦੇ 87ਵੇਂ ਜਨਮ ਦਿਨ ‘ਤੇ ਕੀ ਕੱਟਿਆ ਗਿਆ।
ਤਸਵੀਰਾਂ: 1:ਵੀ.ਪੀ.ਪ੍ਰਭਾਕਰ ਪਰਿਵਾਰ ਤੇ ਮਹਿਮਾਨਾ ਸਮੇਤ ਕੇਕ ਕੱਟਦੇ ਹੋਏ।
2: ਮਹਿਮਾਨ ਪੁਸਤਕ ਲੋਕ ਅਰਪਨ ਕਰਦੇ ਹੋਏ।
Leave a Comment
Your email address will not be published. Required fields are marked with *