ਹਰ ਇਕ ਇਨਸਾਨ ਆਪਣੇ ਜ਼ਿੰਦਗੀ ਦੇ ਅਨਿਸ਼ਚਿਤ ਸੰਭਾਵਨਾਵਾਂ ਦੇ ਦਾਇਰੇ ਵਿਚ ਹੀ ਆਪਣੀ ਜ਼ਿੰਦਗੀ ਨੂੰ ਜਿਉਂਦਾ ਹੈ। ਹਰ ਇਕ ਇਨਸਾਨ ਲਈ ਜ਼ਿੰਦਗੀ ਇਕੋ ਤਰੀਕੇ ਨਾਲ ਕੰਮ ਨਹੀਂ ਕਰਦੀ, ਹਰੇਕ ਇਨਸਾਨ ਅਲਗ, ਉਹਦੇ ਹਾਲਾਤ ਅਲਗ, ਉਹਦੀ ਸੋਚਣੀ ਅਲਗ ਤੇ ਉਹਦਾ ਰਹਿਣਾ ਸਹਿਣਾ ਅਲਗ ਹੈ। ਇਹ ਮਨੁੱਖ ਦੀ ਇਕ ਦਿਮਾਗੀ ਧਾਰਨਾ ਹੀ ਬਣ ਚੁੱਕੀ ਹੈ ਕੇ ਉਹ ਉਸ ਇਨਸਾਨ ਦੀ ਇਜ਼ਤ ਘੱਟ ਕਰੇਗਾ ਜੌ ਉਸਤੋਂ ਵੱਖਰਾ ਹੈ ਅਤੇ ਉਸਦੀ ਸੋਚਣੀ ਸਮਝਣੀ ਤੋਂ ਬਾਹਰ ਦਾ ਹੈ। ਏਦਾ ਦਾ ਹੀ ਸਾਰਾ ਕੁਝ ” ਵੇਸਵਾ ” ਨਾਲ ਕੀਤਾ ਜਾਂਦਾ ਹੈ। ਜੇ ਆਪਾ ਸਮੇਂ ਵਿਚ ਪਿੱਛੇ ਨੂੰ ਦੇਖੀਏ ਤਾਂ ਸਭ ਨਾਲੋ ਪਹਿਲਾ ਕੰਮ ਯਾ ਧੰਦਾ ( ਧੰਦੇ ਤੋਂ ਭਾਵ ਜਿਸ ਕੰਮ ਕਰਨ ਦੇ ਬਦਲੇ ਪੈਸੇ ਦਿੱਤੇ ਜਾਂਦੇ ਹੋਣ ਯਾ ਜੀਹਨਾਂ ਚੀਜ਼ਾ ਨਾਲ ਨਿਰਵਾਹ ਕੀਤਾ ਜਾ ਸਕੇ ਉਹ ਚੀਜ਼ਾ ) ਵੇਸਵਾਗਮਨੀ ਦਾ ਸੀ। ਔਰਤਾਂ ਜੋ ਘਰੋਂ ਬੇਘਰ ਹੁੰਦੀਆ ਉਹਨਾ ਨੂੰ ਇਸ ਧੰਦੇ ਉਪਰ ਲਾਇਆ ਜਾਂਦਾ। ਮੋਟੇ ਤੌਰ ਤੇ ਔਰਤਾਂ ਨੂੰ ਉਧਾਲ ਲਿਆ ਜਾਂਦਾ ਸੀ ਤੇ ਫੇਰ ਉਹ ਵਰਗ ਇਸ ਧੰਦੇ ਵਿੱਚ ਆਉਂਦਾ।
ਹੁਣ ਏਥੇ ਇਕ ਸੋਚਣ ਵਾਲੀ ਗੱਲ ਹੈ ਕਿ ਆਪਾ ਇਸ ” ਕੰਮ ” ਨੂੰ ” ਕੰਮ ” ਕਿਉਂ ਨਹੀਂ ਕਹਿੰਦੇ ” ਧੰਦਾ ” ਕਿਉਂ ਕਹਿੰਦੇ ਹਾਂ ? ਕੀ ਇਹ ਕੰਮ ਕੋਈ ਅਲਗ ਤਰ੍ਹਾਂ ਦਾ ਕੰਮ ਹੈ ? ਇਹਵੀ ਤਾਂ ਓਸੇ ਤਰ੍ਹਾਂ ਦਾ ਹੀ ਕੰਮ ਹੈ ਜਿਵੇਂ ਦੇ ਆਪਣੇ ਆਲੇ ਦੁਆਲੇ ਲੋਕ ਆਪਣੇ ਜ਼ਿੰਦਗੀ ਨੂੰ ਜਿਉਣ ਵਾਸਤੇ ਕਰਦੇ ਹਨ। ਫ਼ੇਰ ਆਪਾ ਕਿਉਂ ਇਸ ” ਕੰਮ ” ਨੂੰ ਇਕ ਘ੍ਰਿਣਾ ਭਰੀ ਨਿਗ੍ਹਾ ਨਾਲ ਦੇਖਦੇ ਹਾਂ ? ਜੇ ਸੋਚੀਏ ਤਾਂ ਆਪਾ ਇਹ ਕਹਿ ਸਕਦੇ ਆ ਕੇ ਸਾਡੇ ਤਾਂ ਪੁਰਖਿਆ ਨੇ ਇਸ ਕੰਮ ਨੂੰ ਮਾੜਾ ਕਿਹਾ ਤੇ ਅਸੀਂ ਵੀ ਮਾੜਾ ਹੀ ਕਹਿ ਰਹੇ ਹਾਂ। ਠੀਕ ਹੈ, ਇਸ ਗਲ ਨੂੰ ਨੈਤਿਕਤਾ ( morality ) ਨਾਲ ਜੋੜੀਏ ਤਾਂ ਕਿਤੇ ਨਾ ਕਿਤੇ ਆਪਣੇ ਦਿਮਾਗ ਵਿਚ ਆ ਸਕਦਾ ਹੈ ਇਹ ਕੰਮ ਚੰਗਾ ਨਹੀਂ ਹੈ। ਪਰ ਫੇਰ ਜੇ ਉਹਨਾ ਪੂਰਵਜਾਂ ਵਾਰੇ ਸੋਚੀਏ ਤਾਂ ਕੀ ਪਤਾ ਉਹਵੀ ਆਪਣੀ ਮਨ ਵਿਚ ਉਠੀ ਕਾਮ ਵਾਸਨਾ ਦੀ ਅੱਗ ਨੂੰ ਬੁਝਾਉਣ ਵਾਸਤੇ ਵੇਸਵਾ ਕੋਲ ਜਾਂਦੇ ਹੋਣ। ਫੇਰ ਕਿਵੇਂ ਕਹਿ ਸਕਦੇ ਆ ਕੇ ਉਹ ਚੰਗੇ ਸੀ? ਜੋ ਇਸ ਕੰਮ ਨੂੰ ਮਾੜਾ ਆਖ ਗਏ ਤੇ ਅਸੀਂ ਵੀ ਮਾੜਾ ਹੀ ਕਹਿ ਰਹੇ ਆ। ਉਹ ਵਰਗ ਨੈਤਿਕਤਾ ਦੇ ਪੱਖੋਂ ਵੀ ਤੇ ਸਮਾਜਿਕ ਦਾਇਰੇ ਪੱਖੋ ਵੀ ਗ਼ਲਤ ਹੈ।
ਵੇਸਵਾ ਬਣਨਾ ਕੋਈ ਆਪ ਨਹੀਂ ਚੁਣਦਾ, ਉਹਦੇ ਹਾਲਤ ਉਹਦੀ ਜ਼ਿੰਦਗੀ ਉਹਨੂੰ ਉਸ ਰਾਹ ਵੱਲ ਤੋਰਦੀ ਹੈ। ਜੇ ਆਪਾ ਇਸ ਗਲ ਦਾ ਨਿਖੇੜਾ ਕਰਨਾ ਹੋਵੇ ਕੇ ਵੇਸਵਾ ਹੋਣਾ ਗ਼ਲਤ ਹੈ ਕੇ ਸਹੀ ਹੈ, ਇਹ ਹੋ ਸਕਦਾ ਹੈ। ਪਰ ਜੇ ਅਸੀਂ ਕਹੀਏ ਕੇ ਵੇਸਵਾਗਮਨੀ ਪੂਰਨ ਤੌਰ ਤੇ ਹੀ ਸਹੀ ਨਹੀਂ ਹੈ, ਤਾਂ ਇਹ ਇਕ ਤਰਫ਼ਾ ਬਿਆਨ ਹੋ ਗਿਆ। ਹੁਣ ਗਲ ਨਿਖੇੜਾ ਕਰਨ ਦੀ ਤਾਂ ਜਿਸ ਔਰਤ ਨੂੰ ਧੱਕੇ ਨਾਲ, ਉਹਨੂੰ ਮਜਬੂਰ ਕਰਕੇ ਇਸ ਕੰਮ ਵਿੱਚ ਧੱਕਿਆ ਜਾਂਦਾ ਹੈ ਉਹ ਚੀਜ਼ ਨਿੰਦਾ ਕਰਨ ਦੇ ਦਾਇਰੇ ਵਿਚ ਆ ਖਲੋਂਦੀ ਹੈ। ਪਰ ਜੇ ਕੋਈ ਵੀ ਆਪਣੀ ਮਰਜ਼ੀ ਨਾਲ ਇਸ ਕੰਮ ਵਿੱਚ ਆਉਂਦਾ ਹੈ, ਉਸਨੂੰ ਕੋਈ ਵੀ ਮਜ਼ਬੂਰ ਨਹੀਂ ਕਰ ਰਿਹਾ ਤੇ ਕਿਸੇ ਕਿਸਮ ਦੀ ਜੀਵਨ ਨਿਰਵਾਹ ਦੀ ਵੀ ਮਜ਼ਬੂਰੀ ਨਹੀਂ ਹੈ ਤਾਂ ਉਹ ਨਿੰਦਾ ਦੇ ਦਾਇਰੇ ਵਿਚ ਨਹੀਂ ਆਉਂਦਾ। ਹੁਣ ਇਹ ਗੱਲ ਵੱਖ ਹੈ ਕੇ ਹਰੇਕ ਵਿਅਕਤੀ ਲਈ ਮਜ਼ਬੂਰੀ ਦੇ ਦਾਇਰੇ ਅਲਗ ਅਲਗ ਹਨ।
ਵੇਸਵਾਗਮਨੀ ਨੂੰ ਜੇ ਅਸੀਂ ” ਸਬਾਲਟਰਨ ਪਰਿਪੇਖ ” ਨਾਲ ਜੋੜੀਏ ਤਾਂ ਉੱਥੇ ਇਕ ਸ਼ਬਦ ” ਏਜੰਸੀ ” ਬਹੁਤ ਸੁਣਨ ਨੂੰ ਮਿਲਦਾ ਹੈ। ਇਸ ਸ਼ਬਦ ਨੂੰ ਸਰਲ ਅਰਥਾਂ ਵਿਚ ਦੱਸਣਾ ਹੋਵੇ ਤਾਂ ਇਹ ਕਹਿ ਸਕਦੇ ਆ ਕਿ ” ਜਦੋਂ ਕਿਸੇ ਮਨੁੱਖ ਕੋਲ ਆਪਣੀ ਗਲ ਦੱਸਣ ਦੀ ਖੁੱਲ ਤੇ ਅਧਿਕਾਰ ਹੋਵੇ ” ਉਸਨੂੰ ਚੀਜ਼ ਨੂੰ ਏਜੰਸੀ ਕਿਹਾ ਜਾਂਦਾ ਹੈ। ਹੁਣ ਜੌ ਵੇਸਵਾਗਮਨੀ ਦਾ ਕੰਮ ਕਰਦੇ ਹਨ ਜੇ ਉਹਨਾ ਕੋਲ ਏਜੰਸੀ ਨਹੀਂ ਹੈ ਤਾਂ ਉਹ ” ਸਬਾਲਟਰਨ ” ਦੇ ਘੇਰੇ ਵਿਚ ਆਉਣਗੇ ਅਤੇ ਸਬਾਲਟਰਨ ਨੂੰ ਹਮੇਸ਼ਾ ਉਪਰ ਦਰਜ਼ੇ ਦੇ ਬੰਦੇ ਦੀ ਦਾਬ ਝੱਲਣੀ ਹੀ ਪੈਂਦੀ ਹੈ। ਜੇ ਦਾਬ ਨਹੀਂ ਝਲਦਾ ਤਾਂ ਉਸਨੂੰ ਪ੍ਰਿਤਾੜਿਤ ਕੀਤਾ ਜਾਂਦਾ ਹੈ। ਦਾਬ ਵੀ ਉਹਨਾਂ ਨੂੰ ਇਕ ਔਰਤ ਦੀ ਹੀ ਝੱਲਣੀ ਪੈਂਦੀ ਹੈ ਕਿਉਂਕਿ ਮੋਟੇ ਤੌਰ ਤੇ ” ਰੈੱਡ ਲਾਈਟ ” ਏਰੀਏ ਨੂੰ ਔਰਤਾਂ ਹੀ ਚਲਾਉਂਦੀਆਂ ਹਨ। ਭਾਰਤ ਦੇ ਸਭ ਤੋਂ ਵੱਡੇ ਅਤੇ ਸਭ ਤੋਂ ਮਸ਼ਹੂਰ ਰੈੱਡ-ਲਾਈਟ ਜ਼ਿਲ੍ਹੇ ਕੋਲਕਾਤਾ ਵਿੱਚ ਸੋਨਾਗਾਚੀ, ਬੰਗਲੌਰ ਵਿੱਚ ਮੈਜੇਸਟਿਕ, ਗਵਾਲੀਅਰ ਵਿੱਚ ਰੇਸ਼ਮਪੁਰਾ, ਕਾਮਾਠੀਪੁਰਾ, ਮੁੰਬਈ ਵਿੱਚ ਸੋਨਾਪੁਰ ਅਤੇ ਨਵੀਂ ਦਿੱਲੀ ਵਿੱਚ ਜੀਬੀ ਰੋਡ ਹਨ, ਜੋ ਹਜ਼ਾਰਾਂ ਸੈਕਸ ਵਰਕਰਾਂ ਦੀ ਮੇਜ਼ਬਾਨੀ ਕਰਦੇ ਹਨ। ਕੋਲਕਾਤਾ ਦੇ ਸੋਨਾਗਾਚੀ ਵਿਚ ਅੱਜ ਦੇ ਸਮੇਂ ਵਿਚ 16 ਹਜ਼ਾਰ ਵੇਸਵਾ ਇਸ ਕਿੱਤੇ ਨਾਲ ਜੁੜੀਆਂ ਹੋਈਆਂ ਹਨ।
ਜਸਟਿਸ ਐਲ. ਨਾਗੇਸ਼ਵਰ ਰਾਓ ਦੀ ਅਗਵਾਈ ਵਾਲੇ ਤਿੰਨ ਜੱਜਾਂ ਦੇ ਬੈਂਚ ਨੇ ਕਿਹਾ ਕਿ ਸੈਕਸ ਵਰਕਰ ( ਵੇਸਵਾ ) ਭਾਰਤੀ ਸੰਵਿਧਾਨ ਦੇ ਅਨੁਛੇਦ 21 ਦੇ ਤਹਿਤ ਗਾਰੰਟੀ ਦੇ ਬਰਾਬਰ ਸਨਮਾਨ ਦੀ ਜ਼ਿੰਦਗੀ ਦੇ ਹੱਕਦਾਰ ਹਨ। ਪੁਲਿਸ ਦੇ ਸੈਕਸ ਵਰਕਰਾਂ ਨਾਲ “ਬੇਰਹਿਮੀ ਅਤੇ ਹਿੰਸਕ” ਤਰੀਕੇ ਨਾਲ ਪੇਸ਼ ਆਉਣ ‘ਤੇ ਚਿੰਤਾ ਜ਼ਾਹਰ ਕਰਦੇ ਹੋਏ, ਅਦਾਲਤ ਨੇ ਕਿਹਾ ਕਿ ਇਹ ਇਸ ਤਰ੍ਹਾਂ ਹੈ ਜਿਵੇਂ ਸੈਕਸ ਵਰਕਰ “ਇੱਕ ਅਜਿਹਾ ਵਰਗ ਹੈ ਜਿਸ ਦੇ ਅਧਿਕਾਰਾਂ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਹੈ । ਪੁਲਿਸ ਅਤੇ ਹੋਰ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਸੈਕਸ ਵਰਕਰਾਂ ਦੇ ਅਧਿਕਾਰਾਂ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ ਜੋ ਸਾਰੇ ਨਾਗਰਿਕਾਂ ਲਈ ਸੰਵਿਧਾਨ ਵਿੱਚ ਗਰੰਟੀਸ਼ੁਦਾ ਸਾਰੇ ਬੁਨਿਆਦੀ ਮਨੁੱਖੀ ਅਧਿਕਾਰਾਂ ਅਤੇ ਹੋਰ ਅਧਿਕਾਰਾਂ ਦਾ ਵੀ ਆਨੰਦ ਲੈਂਦੇ ਹਨ। ਇਕ ਵੇਸਵਾ ਉਹ ਜੌ ਵੇਸਵਾਗਮਨੀ ਵਿਚ ਮਰਜ਼ੀ ਨਾਲ ਆਈ ਹੈ ਇਕ ਉਹ ਜਿਸ ਨੂੰ ਧੱਕੇ ਨਾਲ ਵੇਸਵਾਗਮਨੀ ਵਿਚ ਧਕਿਆ ਗਿਆ। ਦੋਹਾਂ ਨਾਲ ਗਲ ਕਰਦੇ ਹੋਏ ਇਕ ਚੀਜ਼ ਜੌ ਮਿਲਦੀ ਜੁਲਦੀ ਸੀ ਉਹ ਸੀ ਉਹਨਾ ਦੀ ਮਾੜੀ ਹਾਲਤ ਦਿਮਾਗੀ ਤੌਰ ਉਪਰ ਕਿਉਂਕਿ ਚਾਹੇ ਉਹ ਇਸ ਕਿੱਤੇ ਚ ਮਰਜ਼ੀ ਨਾਲ ਹੈ ਚਾਹੇ ਧੱਕੇ ਨਾਲ ਪਰ ਇੱਜ਼ਤ ਉਸਨੂੰ ਕਿਸੇ ਵੀ ਹਾਲਤ ਚ ਨਹੀਂ ਮਿਲਦੀ। ਉਹਨਾ ਨਾਲ ਗਲ ਕਰਦੇ ਹੋਏ ਅੰਤਰ ਆਤਮਾ ਦੇ ਵਿੱਚੋ ਇਕ ਐਸੀ ਮਨ ਨੂੰ ਉਦਾਸ ਕਰਨ ਵਾਲੀ ਭਾਵਨਾ ਨਿਕਲਦੀ ਹੈ ਜਿਸਨੂੰ ਬਿਆਨ ਨਹੀਂ ਕੀਤਾ ਜਾ ਸਕਦਾ।
ਅਖੀਰ ਜਿਸ ਢਾਂਚੇ ਦੇ ਹਿਸਾਬ ਨਾਲ ਆਪਾ ਸਾਰੀ ਭਾਰਤ ਦੇ ਵਾਸੀ ਚਲਦੇ ਆ ਸੰਵਿਧਾਨ। ਸੰਵਿਧਾਨ ਵਿੱਚ ਕਿਹਾ ਗਿਆ ਹੈ ਕੇ ਵੇਸਵਾਗਮਨੀ ਦਾ ਕਿੱਤਾ/ ਕੰਮ ਕਰਨਾ ਕੋਈ ਗਲਤ ਗਲ ਨਹੀਂ ਹੈ। ਸ਼ਰਤ ਇਹ ਹੈ ਕਿ ਉਸਨੂੰ ਧੱਕੇ ਨਾਲ ਇਹ ਕੰਮ ਨਾ ਕਰਾਇਆ ਜਾ ਰਿਹਾ ਹੋਵੇ ਅਤੇ ਉਸਦੀ ਆਪਣੀ ਮਰਜ਼ੀ ਤੇ ਏਜੰਸੀ ਹੋਣੀ ਚਾਹੀਦੀ ਹੈ ਕੇ ਉਸਨੇ ਕਿਸੇ ਨਾਲ ਸੈਕਸ ਕਰਨਾ ਹੈ ਤੇ ਕਿਸੇ ਨਾਲ ਨਹੀਂ। ਪਰ ਜੇ ਉਸੇ ਔਰਤ ਨੂੰ ਧੱਕੇ ਨਾਲ ਜ਼ਬਰਦਸਤੀ ਏਸ ਕੰਮ ਵਿਚ ਧੱਕਿਆ ਜਾਂਦਾ ਹੈ ਤਾਂ ਇਹ ਗਲਤ ਹੈ, ਕਿਉਂਕਿ ਉਸ ਕੋਲੋ ਉਸਦੀ ਏਜੰਸੀ ਖੋਹੀ ਜਾਂਦੀ ਹੈ ਤੇ ਕਿਸੇ ਦੀ ਏਜੰਸੀ ਖੋਹਣ ਦਾ ਹੱਕ ਕਿਸੇ ਵੀ ਇਨਸਾਨ ਕੋਲ ਨਹੀਂ ਹੈ। ਜਦੋਂ ਕਿ ਕੁਝ ਮੰਨਦੇ ਹਨ ਕਿ ਇਸ ਨੂੰ ਕਾਨੂੰਨੀ ਪ੍ਰਵਾਨਗੀ ਦੇਣ ਅਤੇ ਇਸ ‘ਤੇ ਪਾਬੰਦੀਆਂ ਨੂੰ ਹਟਾਉਣ ਨਾਲ ਕਮਜ਼ੋਰ ਔਰਤਾਂ ਅਤੇ ਬੱਚਿਆਂ ਦੇ ਸ਼ੋਸ਼ਣ ਲਈ ਹੜ੍ਹ ਦੇ ਦਰਵਾਜ਼ੇ ਖੁੱਲ੍ਹ ਜਾਣਗੇ, ਦੂਸਰੇ ਦਲੀਲ ਦਿੰਦੇ ਹਨ ਕਿ ਸੈਕਸ ਵਪਾਰ ਨੂੰ ਕਾਨੂੰਨੀ ਬਣਾਉਣ ਨਾਲ ਸੈਕਸ ਵਰਕਰਾਂ ਨੂੰ ਸਨਮਾਨ ਅਤੇ ਮਨੁੱਖੀ ਅਧਿਕਾਰ ਮਿਲੇਗਾ। ਵੇਸਵਾਗਮਨੀ ਵਾਸਤੇ ਕੁੜੀਆਂ ਨੂੰ ਉਧਾਲਣਾ, sex trafficking ਕਰਨਾ ਇਹ ਸਭ ਗਲਤ ਹੈ ਅਤੇ ਇਸ ਵਾਸਤੇ ਆਪਣੇ ਭਾਰਤੀ ਸੰਵਿਧਾਨ ਵਿੱਚ ਸਜਾ ਵੀ ਨਿਸ਼ਚਿਤ ਕੀਤੀ ਗਈ ਹੈ। ਹੁਣ ਇਹ ਬਹੁਤ ਵੱਡੀ ਬਹਿਸ ਹੈ ਕਿ ਕੀ ਵੇਸਵਾਗਮਨੀ ਸਹੀ ਹੈ ਕਿ ਗਲਤ ? ਜਾਂ ਵੇਸਵਾਗਮਨੀ ਮਜ਼ਬੂਰੀ ਹੈ ਔਰਤਾਂ ਦੀ ਕੇ ਸਿਰਫ਼ ਇਕ ਕਿੱਤਾ ਹੈ ? ਪਰ ਮੈ ਨਿਜੀ ਤੌਰ ਉੱਤੇ ਇਸ ਕੰਮ ਨੂੰ ਸਹੀ ਮੰਨਦਾ ਹਾਂ ਕਿਉਂਕਿ ਇਹ ਕੰਮ ਵੀ ਕਿਸੇ ਦਾ ਪੇਟ ਪਾਲਦਾ ਹੋਏਗਾ, ਏਹਵੀ ਆਮ ਹੋਰ ਕੰਮ ਵਾਂਗ ਹੀ ਕੰਮ ਹੈ, ਬੱਸ ਇਸ ਕੰਮ ਦੀ ਤਸਵੀਰ ਸਮਾਜ ਨੇ ਗਲਤ ਬਣਾਈ ਹੋਈ ਹੈ। ਕੁਝ ਉਸਤੋਂ ਵੀ ਗਲਤ ਤਸਵੀਰ ਉਹਨਾ ਦੀ ਬਣਾਈ ਹੋਈ ਹੈ ਜਿਹੜੇ ਇਸ ਕਿੱਤੇ ਨਾਲ ਜੁੜੇ ਹੋਏ ਹਨ। ਆਪਾ ਇਸ ਕਿੱਤੇ ਨੂੰ ਨੈਤਿਕਤਾ morality ਨਾਲ ਨਾ ਜੋੜੀਏ ਸਿਰਫ਼ ਇਕ ਕਿੱਤੇ ਵੱਜੋ ਦੇਖੀਏ। ਤਾਹੀਓ ਆਪਣੀ ਸੋਚ ਵਿਚ ਇਸ ਕਿੱਤੇ ਪ੍ਰਤੀ ਬਦਲਣੀ ਸ਼ੁਰੂ ਹੋਵੇਗੀ।
ਨਾਮ : ਲਵਨੀਤ ਸਿੰਘ ਸੂਈ
ਸ਼ਹਿਰ : ਅਹਿਮਦਗੜ੍ਹ
ਜ਼ਿਲ੍ਹਾ : ਮਾਲੇਰਕੋਟਲਾ
ਫੋਨ ਨੰਬਰ : 9781634821
Leave a Comment
Your email address will not be published. Required fields are marked with *