728 x 90
Spread the love

ਵੱਖ ਵੱਖ ਸਕੂਲਾਂ ਵਿੱਚ ‘ਸੀਰ’ ਸੁਸਾਇਟੀ ਨੇ ਗਰੀਨ ਦੀਵਾਲੀ ਮਨਾਉਣ ਸਬੰਧੀ ਵਿਦਿਆਥੀਆਂ ਨੂੰ ਪ੍ਰੇਰਿਤ ਕੀਤਾ 

ਵੱਖ ਵੱਖ ਸਕੂਲਾਂ ਵਿੱਚ ‘ਸੀਰ’ ਸੁਸਾਇਟੀ ਨੇ ਗਰੀਨ ਦੀਵਾਲੀ ਮਨਾਉਣ ਸਬੰਧੀ ਵਿਦਿਆਥੀਆਂ ਨੂੰ ਪ੍ਰੇਰਿਤ ਕੀਤਾ 
Spread the love

ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਖਤਰਨਾਕ ਪੱਧਰ ਤੱਕ ਵੱਧ ਜਾਂਦਾ ਹੈ ਜਿਸ ਨਾਲ ਬਜ਼ੁਰਗਾਂ, ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਪਰੇਸ਼ਾਨੀ ਹੁੰਦੀ ਹੈ- ਜਗਪਾਲ ਬਰਾੜ, ਕੇਵਲ ਕਿ੍ਰਸ਼ਨ ਕਟਾਰੀਆ, ਮਦਨ ਲਾਲ ਸ਼ਰਮਾਂ

ਫ਼ਰੀਦਕੋਟ, 3 ਨਵੰਬਰ (ਧਰਮ ਪ੍ਰਵਾਨਾਂ /ਵਰਲਡ ਪੰਜਾਬੀ ਟਾਈਮਜ਼)

ਵਾਤਾਵਰਣ ਲਈ ਪਿਛਲੇ ਸਤਾਰਾਂ ਸਾਲਾਂ ਤੋਂ ਕੰਮ ਕਰ ਰਹੀ ‘ਸੀਰ’ ਸੁਸਾਇਟੀ ਦੇ ਵੰਲਟੀਅਰਾਂ ਵੱਲੋਂ ਗਰੀਨ ਦੀਵਾਲੀ ਮਨਾਉਣ ਲਈ ਬੱਚਿਆਂ ਨੂੰ ਵੱਖ ਵੱਖ ਸਕੂਲਾਂ ਵਿੱਚ ਜਾਕੇ ਗਰੀਨ ਦੀਵਾਲੀ ਮਨਾਉਣ ਲਈ ਪੇ੍ਰਰਿਤ ਕੀਤਾ ਜਾ ਰਿਹਾ ਹੈ ।  ਸਰਕਾਰੀ ਮਿਡਲ ਸਕੂਲ ਹਰਿੰਦਰਾ, ਬਲਬੀਰ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਆਫ ਐਮੀਨੈਂਸ , ਸਰਕਾਰੀ ਮਿਡਲ ਸਕੂਲ ਬਾਜ਼ੀਗਰ ਬਸਤੀ, ਸਰਕਾਰੀ ਬਲਬੀਰ ਮਿਡਲ ਸਕੂਲ,ਬਾਬਾ ਫਰੀਦ ਪਬਲਿਕ ਸਕੂਲ, ਸਰਕਾਰੀ ਮਿਡਲ ਸਕੂਲ ਮਨਜੀਤ ਇੰਦਰਪੁਰਾ, ਆਦਿ ਵਿਖੇ ਗਰੀਨ ਦੀਵਾਲੀ ਮਨਾਉਣ ਸਬੰਧੀ ਵਿਦਿਆਥੀਆਂ ਨੂੰ ਪ੍ਰੇਰਿਤ ਕੀਤਾ । ਇਸ ਮੌਕੇ ਵੱਖ ਵੱਖ ਸਕੂਲਾਂ ਵਿਖੇ ਬੋਲਦਿਆ ਜਗਪਾਲ ਸਿੰਘ ਬਰਾੜ, ਕੇਵਲ ਕਿ੍ਰਸ਼ਨ ਕਟਾਰੀਆ, ਮਦਨ ਲਾਲ ਸ਼ਰਮਾਂ, ਗੁਰਮੇਲ ਸਿੰਘ, ਕਿੱਕੀ ਵਿਰਦੀ, ਗੁਰਦਵਿੰਦਰ ਸਿੰਘ, ਭੁਪੇਸ਼ ਕੁਮਾਰ ਆਦਿ ਸੀਰ ਵੰਲਟੀਅਰਾਂ ਨੇ ਵਿਦਿਆਰਥੀਆਂ ਨੂੰ ਦੀਵਾਲੀ ਦੇ ਇਤਿਹਾਸਕ ਮਹੱਤਵ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਪਟਾਕੇ ਚਲਾਉਣ ਦੀ ਬਜਾਇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ । ਉਹਨਾਂ ਕਿਹਾ ਕਿ  ਉੱਚੀ ਆਵਾਜ਼ ਵਿੱਚ ਪਟਾਕੇ ਚਲਾਉਣ ਨਾਲ ਪ੍ਰਦੂਸ਼ਣ ਖਤਰਨਾਕ ਪੱਧਰ ਤੱਕ ਵੱਧ ਜਾਂਦਾ ਹੈ ਜਿਸ ਨਾਲ ਬਜ਼ੁਰਗਾਂ, ਬੱਚਿਆਂ ਅਤੇ ਪਾਲਤੂ ਜਾਨਵਰਾਂ ਨੂੰ ਪਰੇਸ਼ਾਨੀ ਹੁੰਦੀ ਹੈ। ਉਹਨਾਂ ਕਿਹਾ ਕਿ ਗੰਧਲੇ ਹੋ ਰਹੇ ਵਾਤਾਵਰਣ ਦੀ ਰੋਕਥਾਮ ਕਰਨਾ ਸਾਡਾ ਸਾਰਿਆ ਦਾ ਮੁੱਢਲਾ ਫਰਜ ਹੈ । ਉਹਨਾਂ ਬੱਚਿਆਂ ਨੂੰ ਕਿਹਾ ਕਿ ਅਵਾਜ ਤੇ ਸ਼ੋਰ ਪ੍ਰਦੂਸ਼ਣ ਤੋਂ ਬਚਣ ਲਈ ਸਾਨੂੰ ਪਟਾਕਿਆ ਦੀ ਥਾਂ ਪੌਦੇ ਲਗਾ ਕੇ ਗਰੀਨ ਦਿਵਾਲੀ ਮਨਾਉਣੀ ਚਾਹੀਦੀ ਹੈ । ਉੁਹਨਾਂ ਕਿਹਾ ਕਿ ਅੱਜ ਮਨੁੱਖੀ ਗਲਤੀਆਂ ਕਾਰਣ ਧਰਤੀ ਦੀ ਹੋਂਦ ਨੂੰ ਖਤਰਾ ਪੈਦਾ ਹੋ ਗਿਆ । ਆਪਣੇ ਸਵਾਰਥ ਲਈ ਮਨੁੱਖ ਨੇ ਧਰਤੀ ਤੇ ਰਹਿਣ ਵਾਲੇ ਜੀਵ ਜੰਤੂ ਤੇ ਮਨੁੱਖੀ ਜੀਵਨ ਲਈ ਡੂੰਘੀ ਖਾਈ ਪੁੱਟ ਦਿੱਤੀ ਹੈ । ਅਸੀਂ ਦਰੱਖਤ ਪੁੱਟ ਰਹੇ ਹਾਂ, ਪਰਾਲੀ ਨੂੰ ਅੱਗ ਲਗਾ ਰਹੇ ਹਾਂ, ਪਲਾਸਟਿਕ ਦੀ ਅੰਨੇਵਾਹ ਵਰਤੋਂ ਕਰ ਰਹੇ ਹਾਂ ਜਿਸ ਕਾਰਣ ਵਾਤਾਵਰਣ ਵਿੱਚ ਵਿਗਾੜ ਪੈਦਾ ਹੋ ਰਿਹਾ ਹੈ । ਅਗਰ ਅਸੀਂ ਨਾ ਸੰਭਲੇ ਤਾਂ ਆਉਣ ਵਾਲੀਆ ਪੀੜੀਆਂ ਸਾਨੂੰ ਕਦੇ ਮਾਫ ਨਹੀਂ ਕਰਨਗੀਆ । ਉਹਨਾਂ ਬੱਚਿਆਂ ਨੂੰ ਵਾਤਾਵਰਣ ਦੇ ਵਿਗੜ ਰਹੇ ਹਲਾਤਾਂ ਪ੍ਰਤੀ ਆਪੋ ਆਪਣੀ ਜਗਾ ਫਰਜ ਨਿਭਾਉਣ ਲਈ ਪੇ੍ਰ੍ਰਰਿਤ ਕੀਤਾ ਬੱਚਿਆਂ ਨੂੰ ਪਟਾਕਿਆ ਰਹਿਤ ਦੀਵਾਲੀ ਮਨਾਉਣ ਅਤੇ ਰਵਾਇਤੀ ਢੰਗ ਨਾਲ ਮਿੱਟੀ ਦੇ ਦੀਵੇ ਬਾਲ ਕੇ ਦੀਵਾਲੀ ਮਨਾਉਣ ਦਾ ਸੱਦਾ ਦਿੱਤਾ  ਤਾਂ ਜੋ ਅਸੀ ਵਾਤਾਵਰਣ ਬਚਾਉਣ ਵਿੱਚ ਆਪੋ ਆਪਣਾ ਯੋਗਦਾਨ ਪਾ ਸਕੀਏ ।

worldpunjabitimes
ADMINISTRATOR
PROFILE

Posts Carousel

Leave a Comment

Your email address will not be published. Required fields are marked with *

Latest Posts