ਸਰਸਾ ਸਮੇਤ 10 ਲੱਖ ਜਦੋ ਚੜ ਆਏ,,
ਦਿਨ ਉਦੋਂ ਹੌਲੀ ਹੌਲੀ ਉਦੇ ਹੋਣ ਲੱਗਿਆ।।
ਪੈ ਗਿਆ ਵਿਛੋੜਾ ਸੱਚੀ ਸਾਰੇ ਪਰਿਵਾਰ ਦਾ,,
ਸਰਸਾ ਦਾ ਪਾਣੀ ਨੱਕੋ ਨੱਕ ਜਦੋਂ ਵੱਗਿਆ।।
ਅਨੰਦਪੁਰ ਵਾਲਾ ਪਾਸਾ ਭਾਈ ਜੈਤੇ ਮੱਲ ਕੇ,,
ਮਾਰ ਮਾਰ ਵੈਰੀਆਂ ਨੂੰ ਖਿੱਲਾਂ ਵਾਂਗੂੰ ਭੁੰਨ ਦਿੱਤਾ।।
ਕੋਟਲੇ ਸਰਹੰਦ ਅਤੇ ਰੋਪੜੀ ਵੀ ਚੜ ਆਏ,,
ਬਚਿੱਤਰ ਸਿੰਘ ਨੇ ਵੀ ਲੋਹਾ ਹਿੱਕਾਂ ਵਿੱਚ ਤੁੰਨ ਦਿੱਤਾ।।
ਮਲਕਪੁਰ ਰੰਗੜਾਂ ਦੀ ਜੂਹ ਚ ਜੋ ਜੰਗ ਹੋਈ,,
ਸਾਂਝੀਆਂ ਫੌਜਾਂ ਦਾ ਉੱਥੇ ਕੀਤਾ ਸੀ ਤਬਾਦਲਾ,,
ਇੱਕੋ ਸਮੇਂ ਤਿੰਨ ਸੀ ਲੜਾਈਆਂ ਹੋਈ ਜਾਂਦੀਆਂ,,
ਧੰਨ ਸੀ ਉਹ ਸੂਰਬੀਰ ਕਰ ਗਏ ਮੁਕਾਬਲਾ।।
3 ਸੌ ਸ਼ਹੀਦ ਸਿੰਘ ਸਰਸਾ ਦੇ ਕੰਢੇ ਹੋਏ,,
ਬਚੇਆਂ ਨੇ ਵੱਖਰੇ ਟਿਕਾਣਿਆਂ ਨੂੰ ਮੱਲਿਆ,,
ਬਾਪੂ ,ਵੱਡੇ ਸਾਹਿਬਜ਼ਾਦੇ ,ਦਾਨ ਸਿੰਘ, ਦਇਆ ਸਿੰਘ,,
ਅਮਰ ,ਮੁਕੰਦ, 40 ਚਮਕੌਰ ਗੜੀ ਚੱਲੇ ਆ।।
ਅੱਠ ਪੋਹ ਨੂੰ ਕੀਤੀਆਂ ਤਿਆਰੀਆਂ ਸ਼ਹੀਦੀ ਦੀਆਂ,,
ਅਜੀਤ ਸਿੰਘ ਆਣ ਗੁਰੂ ਪਿਤਾ ਕੋਲ ਖਲੋ ਗਏ।।
ਕੀਤੀ ਨਮੋ ਬੰਦਨਾ ਜੀ ਵੱਡੇ ਫਰਜੰਦ ਨੇ,,
ਜੁੜੇ ਦੰਦ ਵੈਰੀਆਂ ਦੇ ਕੱਖੋਂ ਹੌਲੇ ਹੋ ਗਏ।।
10 ਲੱਖ ਫੌਜਾਂ ਚੋਂ ਪਹਾੜੀਏ ਨਵਾਬ ਕਹਿਣ,,
ਇੱਕ ਇੱਕ ਮੁੱਠ ਸੁੱਟੋ ਕੱਚੀ ਇਸ ਗੜੀ ਤੇ ।।
ਦੱਬ ਜਾਣੇ ਸਿੰਘ ਅਤੇ ਸਣੇ ਹਿੰਦ ਗੁਰੂ ਸਾਰੇ,,
ਵੇਖ ਲਿਓ ਗੜੀ ਵਿੱਚੋਂ ਸਿੰਘ ਫਿਰ ਫੜੀ ਦੇ।।
ਗੁਰੂ ਪਿਤਾ ਕੋਲੋਂ ਲੈ ਕੇ ਥਾਪੜਾ ਅਜੀਤ ਸਿੰਘ,,
ਚੱਲਿਆ ਏ ਵੈਰੀਆਂ ਨੂੰ ਪਾੜਨ ਦੇ ਵਾਸਤੇ।।
ਹੰਕਾਰ ਨਾਲ ਭਰੇ ਹੋਏ ਪਹਾੜੀਏ ਨਵਾਬ ਲੋਕ,,
ਤਿਆਰ ਬੈਠੇ ਤੀਰ ਤੇਗਾਂ ਝਾੜਨ ਦੇ ਵਾਸਤੇ।।
ਛੇ ਫੁੱਟਾ ਗੱਭਰੂ ਜੁਆਨ ਹੱਥ ਨੇਜਾ ਲੈ ਕੇ,,
ਜੰਗ ਚ ਅਜੀਤ ਸਿੰਘ ਫਿਰੇ ਵੈਰੀ ਪਾੜਦਾ,,
ਜਾਨ ਨੀ ਪਿਆਰੀ ਉਹਨੂੰ ਸਾਹਮਣੇ ਹੀ ਭੱਜਾ ਆਉਂਦਾ,,
ਮੁਗਲਾਂ ਪਹਾੜੀਆਂ ਨੂੰ ਫਿਰਦਾ ਸੀ ਤਾੜਦਾ।।

ਮੰਗਤ ਸਿੰਘ ਲੌਂਗੋਵਾਲ
9878809036