ਲੁਧਿਆਣਾਃ 5 ਦਸੰਬਰ (ਵਰਲਡ ਪੰਜਾਬੀ ਟਾਈਮਜ਼)
ਉਮਰ ਦੇ ਲਗਪਗ ਚਾਰ ਦਹਾਕੇ ਕੈਨੇਡਾ ਰਹੇ ਮਕਸੂਦੜਾ(ਲੁਧਿਆਣਾ) ਵਾਸੀ ਸਃ ਕੁਲਵੰਤ ਸਿੰਘ ਗਿੱਲ(ਅਕਾਲੀ) ਦੇ ਸੁਰਗਵਾਸ ਹੋਣ ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋਃ ਗੁਰਭਜਨ ਸਿੰਘ ਗਿੱਲ ਤੇ ਪੰਜਾਬ ਰਾਜ ਬਿਜਲੀ ਨਿਗਮ ਦੇ ਡਿਪਟੀ ਚੀਫ਼ ਇੰਜਨੀਅਰ ਰੀਟਃ ਸਃ ਪਰਮਜੀਤ ਸਿੰਘ ਧਾਲੀਵਾਲ ਨੇ ਮਕਸੂਦੜਾ ਪਹੁੰਚ ਕੇ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਹੈ। ਉਹ ਆਪਣੇ ਪਿੱਛੋ ਦੋ ਪੁੱਤਰਾਂ ਤੇ ਦੋ ਧੀਆਂ ਦਾ ਵੱਡਾ ਪਰਿਵਾਰ ਛੱਡ ਗਏ ਹਨ। ਸਃ ਕੁਲਵੰਤ ਸਿੰਘ ਗਿੱਲ ਦੇ ਸਰੀ(ਕੈਨੇਡਾ) ਵੱਸਦੇ ਪੰਜਾਬ ਆਏ ਪੁੱਤਰ ਕੁਲਦੀਪ ਸਿੰਘ ਗਿੱਲ ਨਾਲ ਉਨ੍ਹਾਂ ਪਰਿਵਾਰਕ ਸਾਂਝਾਂ ਦੇ ਹਵਾਲੇ ਨਾਲ ਵਿਚਾਰ ਵਟਾਂਦਰਾ ਕੀਤਾ।
ਸਃ ਕੁਲਦੀਪ ਸਿੰਘ ਗਿੱਲ ਨੇ ਦੱਸਿਆ ਕਿ ਬਾਪੂ ਜੀ ਕੁਲਵੰਤ ਸਿੰਘ 93 ਸਾਲ ਉਮਰ ਭੋਗ ਕੇ ਸਦੀਵੀ ਵਿਛੋੜਾ ਦੇ ਗਏ ਹਨ। ਉਹ 1986 ਚ ਕੈਨੇਡਾ ਗਏ ਸਨ ਪਰ ਦੋ ਕੁ ਸਾਲ ਪਹਿਲਾਂ ਸਾਡੇ ਮਾਤਾ ਜੀ ਦੇ ਸੁਰਗਵਾਸ ਹੋਣ ਉਪਰੰਤ ਕੈਨੇਡਾ ਛੱਡ ਪੰਜਾਬ ਪਰਤ ਆਏ ਸਨ। ਉਨ੍ਹਾਂ ਦੀ ਛਤਰ ਛਾਇਆ ਹੇਠ ਹੀ 2007 ਵਿੱਚ ਪਿੰਡ ਮਕਸੂਦੜਾ ਅੰਦਰ ਅਸੀ ਪਿੰਡ ਵਿੱਚ ਸ਼ਹੀਦ ਭਗਤ ਸਿੰਘ ਲਾਇਬਰੇਰੀ ਬਣਾਈ ਸੀ ਅਤੇ ਉਨ੍ਹਾਂ ਆਪਣੇ ਹੱਥੀਂ ਕਰਮਜੀਤ ਗਰੇਵਾਲ, ਇੰਦਰਜੀਤ ਹਸਨਪੁਰੀ ਤੇ ਡਾਃ ਸੁਰਜੀਤ ਪਾਤਰ ਨੂੰ ਉਨ੍ਹਾਂ ਸਨਮਾਨਿਤ ਕੀਤਾ ਸੀ। ਇਸ ਮੌਕੇ ਸਃ ਕੁਲਵੰਤ ਸਿੰਘ ਗਿੱਲ ਦੇ ਪੋਤਰੇ ਹਰਪ੍ਰੀਤ ਸਿੰਘ ਗਿੱਲ ਸਪੁੱਤਰ ਸ੍ਵ. ਪ੍ਰੇਮ ਸਿੰਘ ਗਿੱਲ, ਸਃ ਜਗਰਾਜ ਸਿੰਘ ਗਿੱਲ ਮਕਸੂਦੜਾ, ਭਗਵੰਤ ਸਿੰਘ ਗਿੱਲ ਮਕਸੂਦੜਾ,ਪੰਜਾਬੀ ਲੇਖਕ ਪ੍ਰੀਤ ਸੰਦਲ,ਜਸਬੀਰ ਝੱਜ, ਜਗਦੇਵ ਮਕਸੂਦੜਾ ਵੀ ਹਾਜ਼ਰ ਸਨ।
ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ 13 ਦਸੰਬਰ ਨੂੰ ਪੰਜਾਬੀ ਸਾਹਿੱਤ ਸਭਾ ਮਕਸੂਦੜਾ ਵੱਲੋਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਸਹਿਯੋਗ ਨਾਲ ਸਃ ਕੁਲਵੰਤ ਸਿੰਘ ਗਿੱਲ(ਅਕਾਲੀ) ਯਾਦਗਾਰੀ ਲੋਕ ਸੰਗੀਤ,ਸਾਹਿੱਤਕ ਸਮਾਗਮ ਤੇ ਕਵੀ ਦਰਬਾਰ ਪਿੰਡ ਮਕਸੂਦੜਾ ਵਿੱਚ ਕਰਵਾਇਆ ਜਾਵੇਗਾ।
Leave a Comment
Your email address will not be published. Required fields are marked with *