45 ਦਿਨਾ ਦੇ ਅੰਦਰ-ਅੰਦਰ ਕਰਨੀ ਹੋਵੇਗੀ ਹੁਕਮਾ ਦੀ ਪਾਲਣਾ
ਬਠਿੰਡਾ, 18 ਮਾਰਚ ( ਵਰਲਡ ਪੰਜਾਬੀ ਟਾਈਮਜ਼)
ਮਾਨਯੋਗ ਜਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਨੇ ਉਪਭੋਗਤਾ ਵੱਲੋਂ ਜਮ੍ਹਾ ਕਰਵਾਈ ਗਈ ਸਕਿਊਰਟੀ ਨੂੰ ਵਾਪਿਸ ਕਰਨ ਵਿੱਚ ਹੋਈ ਦੇਰੀ ਦੇ ਲਈ ਭਾਰਤ ਸੰਚਾਰ ਨਿਗਮ ਨੂੰ 3000/- ਰੁਪਏ ਹਰਜਾਨਾ ਅਤੇ ਮੁਕੱਦਮੇਬਾਜੀ ਖਰਚ ਦੇਣ ਦਾ ਹੁਕਮ ਦੇਣ ਦਾ ਕੀਤਾ ਹੁਕਮ ਦਿੱਤਾ ਹੈ। ਵਿਜੈ ਕੁਮਾਰ ਪੁੱਤਰ ਰਾਮ ਪ੍ਰਤਾਪ ਵਾਸੀ ਗੋਨਿਆਣਾ ਮੰਡੀ, ਜਿਲ੍ਹਾ ਬਠਿੰਡਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹਨਾ ਵੱਲੋਂ ਭਾਰਤ ਸੰਚਾਰ ਨਿਗਮ ਲਿਮਟਡ ਤੋਂ ਇੱਕ ਲੈਡਲਾਈਨ ਟੈਲੀਫੋਨ ਕੁਨੈਕਸ਼ਨ ਲੈਣ ਸਮੇਂ 2,000/- ਰੁਪਏ ਸਕਿਊਰਟੀ ਦੇ ਰੂਪ ਵਿੱਚ ਜਮ੍ਹਾ ਕਰਵਾਏ ਗਏ ਸਨ, ਜੋ ਕਿ ਭਾਰਤ ਸੰਚਾਰ ਨਿਗਮ ਲਿਮਟਡ ਦੇ ਨਿਯਮਾ ਮੁਤਾਬਿਕ ਰਿਫੰਡਏਬਲ (ਵਾਪਸੀਯੋਗ) ਸਨ ਅਤੇ ਉਹਨਾ ਵੱਲੋਂ ਮਿਤੀ 07 ਜੂਨ, 2021 ਨੂੰ ਭਾਰਤ ਸੰਚਾਰ ਨਿਗਮ ਵੱਲੋਂ ਜਾਰੀ ਕੀਤੇ ਗਏ ਕੁਨੈਕਸ਼ਨ ਨੂੰ ਕੱਟਣ ਅਤੇ ਸਕਿਊਰਟੀ ਵਾਪਿਸ ਕਰਨ ਲਈ ਲਿਖਤੀ ਰੂਪ ਵਿੱਚ ਬੇਨਤੀ ਕੀਤੀ ਗਈ ਸੀ, ਪਰ ਭਾਰਤ ਸੰਚਾਰ ਨਿਗਮ ਲਿਮਟਡ ਵੱਲੋਂ ਵਿਜੈ ਕੁਮਾਰ ਦੇ ਸਕਿਊਰਟੀ ਵਾਪਿਸ ਮੰਗਣ ਦੇ ਜਾਇਜ ਕਲੇਮ ਨੂੰ ਉਪਭੋਗਤਾ ਵੱਲੋਂ ਵਾਰ-ਵਾਰ ਬੇਨਤੀ ਕਰਨ ਦੇ ਬਾਵਜੂਦ ਲੱਗਭੱਗ 5 ਮਹੀਨਿਆਂ ਤੱਕ ਠੰਢੇ ਬਸਤੇ ਵਿੱਚ ਪਾਈ ਰੱਖਿਆ, ਜਦੋਂ ਕਿ ਨਿਯਮਾ ਮੁਤਾਬਿਕ ਟੈਲੀਫੋਨ ਕੁਨੈਕਸ਼ਨ ਕੱਟੇ ਜਾਣ ਦੇ ਬਾਅਦ 2,000/- ਰੁਪਏ 60 ਦਿਨਾਂ ਦੇ ਅੰਦਰ-ਅੰਦਰ ਵਾਪਿਸ ਕਰਨੇ ਜਰੂਰੀ ਸਨ ਅਤੇ ਵਿਜੈ ਕੁਮਾਰ ਵਾਸੀ ਗੋਨਿਆਣਾ ਮੰਡੀ ਵੱਲੋਂ ਆਪਣੇ ਵਕੀਲ ਰਾਮ ਮਨੋਹਰ ਰਾਹੀ ਮਾਨਯੋਗ ਜਿਲ੍ਹਾ ਖਪਤਕਾਰ ਕਮਿਸ਼ਨ ਬਠਿੰਡਾ ਵਿਖੇ ਕੇਸ ਦਾਇਰ ਕੀਤਾ ਗਿਆ, ਜਿਸ ਤੋਂ ਬਾਅਦ ਭਾਰਤ ਸੰਚਾਰ ਨਿਗਮ ਲਿਿਮਟਡ ਵੱਲੋਂ ਵਿਜੈ ਕੁਮਾਰ ਨੂੰ ਸਿਰਫ 1223/- ਰੁਪਏ ਵਾਪਿਸ ਕੀਤੇ ਗਏ ਸਨ, ਜਦੋਂ ਕਿ ਵਿਜੈ ਕੁਮਾਰ ਵੱਲੋਂ 63/- ਰੁਪਏ ਪਹਿਲਾ ਹੀ ਬਿੱਲ ਦੀ ਅਦਾਇਗੀ ਕਰਨ ਸਮੇਂ ਵੱਧ ਜਮ੍ਹਾ ਕਰਵਾਏ ਗਏ ਸਨ। ਵਕੀਲ ਰਾਮ ਮਨੋਹਰ ਦੀਆਂ ਦਲੀਲਾ ਨਾਲ ਸਹਿਮਤ ਹੁੰਦੇ ਹੋਏ ਮਾਨਯੋਗ ਜ਼ਿਲ੍ਹਾ ਖਪਤਕਾਰ ਝਗੜਾ ਨਿਵਾਰਨ ਕਮਿਸ਼ਨ ਬਠਿੰਡਾ ਦੇ ਪ੍ਰਧਾਨ ਪ੍ਰੀਤੀ ਮਲਹੋਤਰਾ ਅਤੇ ਮੈਂਬਰ ਸ਼ਾਰਦਾ ਅੱਤਰੀ ਨੇ ਉਕਤ ਸ਼ਿਕਾਇਤ ਦਾ ਨਿਪਟਾਰਾ ਕਰਦੇ ਹੋਏ ਭਾਰਤ ਸੰਚਾਰ ਨਿਗਮ ਲਿਿਮਟਡ ਨੂੰ ਹੁਕਮ ਦਿੱਤਾ ਹੈ ਕਿ ਉਹ ਵਿਜੈ ਕੁਮਾਰ ਨੂੰ ਬਾਕੀ ਬਚਦੇ 840/- ਰੁਪਏ ਅਤੇ 2000/- ਰੁਪਏ ਉੱਪਰ 10% ਸਲਾਨਾ ਵਿਆਜ ਦੀ ਅਦਾਇਗੀ ਖਪਤਕਾਰ ਨੂੰ ਕਰਨ। ਇਸ ਤੋਂ ਇਲਾਵਾ ਭਾਰਤ ਸੰਚਾਰ ਨਿਗਮ ਲਿਿਮਟਡ ਨੂੰ ਹੁਕਮ ਦਿੱਤਾ ਹੈ ਕਿ ਉਹ ਖਪਤਕਾਰ ਨੂੰ ਹੋਈ ਮਾਨਸਿਕ ਪਰੇਸ਼ਾਨੀ ਆਦਿ ਦੇ ਲਈ ਹਰਜਾਨਾ ਅਤੇ ਮੁਕੱਦਮੇਬਾਜੀ ਦੇ ਖਰਚ ਦੇ ਤੌਰ ਤੇ 3,000/- ਰੁਪਏ 45 ਦਿਨਾ ਦੇ ਅੰਦਰ-ਅੰਦਰ ਅਦਾ ਕਰਨ। ਇੱਥੇ ਇਹ ਗੱਲ ਦੱਸਣਯੋਗ ਹੈ ਭਾਰਤ ਸੰਚਾਰ ਨਿਗਮ ਲਿਿਮਟਡ ਦੇ ਖਿਲਾਫ ਮਾਨਯੋਗ ਅਦਾਲਤ ਬਠਿੰਡਾ ਵਿਖੇ ਦਾਇਰ ਕੀਤੇ ਗਏ ਕੇਸਾ ਵਿੱਚ ਸਫਲਤਾ ਪ੍ਰਾਪਤ ਨਾ ਹੋਣ ਕਾਰਨ ਉਪਭੋਗਤਾਵਾ ਨੂੰ ਲੰਬੇ ਸਮੇਂ ਤੋਂ ਨਿਰਾਸ਼ਾ ਦਾ ਸਾਹਮਣਾ ਕਰਨਾ ਪੈ ਰਿਹਾ ਸੀ, ਮਾਨਯੋਗ ਅਦਾਲਤ ਦੇ ਇਸ ਹੁਕਮ ਨਾਲ ਲੋਕਾਂ ਵਿੱਚ ਖਪਤਕਾਰ ਅਦਾਲਤ ਲਈ ਵਿਸ਼ਵਾਸ ਹੋਰ ਵੀ ਮਜਬੂਤ ਹੋ ਗਿਆ ਹੈ।
ਕੈਪਸ਼ਨ: ਮਾਨਯੋਗ ਅਦਾਲਤ ਦੇ ਹੁਕਮਾ ਦੀ ਕਾਪੀ ਦਿਖਾਉਦੇ ਹੋਏ ਵਕੀਲ ਰਾਮ ਮਨੋਹਰ
ਫੋਟੋ: