ਸਿੱਖਿਆ ਵਿਭਾਗ ਪੰਜਾਬ ਨੇ ਨੱਕ ਵਿੱਚੋਂ ਕੱਢ ਕੇ ਗੱਲ੍ਹ ਨਾਲ ਲਾਇਆ ਵਾਲਾ ਕੀਤਾ ਕੰਮ : ਪੁਆਰੀ
ਕੋਟਕਪੂਰਾ, 17 ਅਕਤੂਬਰ (ਟਿੰਕੂ ਕੁਮਾਰ/ ਵਰਲਡ ਪੰਜਾਬੀ ਟਾਈਮਜ਼) :- ਡਾਇਰੈਕਟਰ ਸਿੱਖਿਆ ਵਿਭਾਗ ਸੈਕੰਡਰੀ ਪੰਜਾਬ ਵੱਲੋਂ ਪਿਛਲੇ ਦਿਨੀਂ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਨਾਲ ਵੱਖ ਵੱਖ ਹੁਕਮ ਜਾਰੀ ਕਰਕੇ ਪੰਜਾਬ ਦੇ ਕਈ ਸਕੂਲਾਂ ਦੇ ਆਰਟ ਤੇ ਕਰਾਫਟ ਟੀਚਰ ਅਤੇ ਲੈਕਚਰਾਰ ਨੂੰ ਭਗਵੰਤ ਮਾਨ ਸਰਕਾਰ ਦੇ ਸੁਪਨਿਆਂ ਦੇ ਪ੍ਰੋਜੈਕਟ ਸਕੂਲ ਆਫ ਐਮੀਨੇਸ ਵਿੱਚ ਖਾਲੀ ਪਈਆਂ ਅਸਾਮੀਆਂ ਤੇ ਕੰਮ ਕਰਨ ਲਈ ਭੇਜ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਪੰਜਾਬ ਸਰਕਾਰ ਦੇ ਇਸ ਫੈਸਲੇ ਦੀ ਸਖ਼ਤ ਨਿਖੇਧੀ ਕਰਦਿਆਂ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ, ਜਨਰਲ ਸਕੱਤਰ ਗੁਰਪ੍ਰੀਤ ਮਾੜੀਮੇਘਾ, ਸੀਨੀਅਰ ਮੀਤ ਪ੍ਰਧਾਨ ਪ੍ਰਵੀਨ ਕੁਮਾਰ ਲੁਧਿਆਣਾ, ਵਿੱਤ ਸਕੱਤਰ ਨਵੀਨ ਸਚਦੇਵਾ, ਮੀਤ ਪ੍ਰਧਾਨ ਸੰਜੀਵ ਕੁਮਾਰ ਸ਼ਰਮਾ ਪ੍ਰੈਸ ਸਕੱਤਰ ਟਹਿਲ ਸਿੰਘ ਸਰਾਭਾ ਤੇ ਸੂਬਾ ਸਲਾਹਕਾਰ ਪ੍ਰੇਮ ਚਾਵਲਾ
ਨੇ ਕਿਹਾ ਕਿ ਸਿੱਖਿਆ ਵਿਭਾਗ ਪੰਜਾਬ ਨੇ ਇਹ ਫੈਸਲਾ ਕਰਕੇ ਪੰਜਾਬੀ ਦੇ ਅਖਾਣ ਨੱਕ ਵਿੱਚੋਂ ਕੱਢਕੇ ਗੱਲ੍ਹ ਨਾਲ ਲਾਉਣ ਵਾਲਾ ਕੰਮ ਕੀਤਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਸਮੇਂ ਦੀਆ ਵੱਖ ਵੱਖ ਰੰਗ ਵਾਲੀਆਂ ਸਰਕਾਰਾਂ ਹਰ ਵਾਰ ਨਵੇਂ ਨਵੇਂ ਨਾਂ ਰੱਖਕੇ ਸਿੱਖਿਆ ਦਾ ਬੇੜਾ ਗ਼ਰਕ ਕਰ ਰਹੀਆਂ ਹਨ ਤੇ ਮੌਜੂਦਾ ਭਗਵੰਤ ਮਾਨ ਸਰਕਾਰ ਨੇ ਹਰ ਵਿਧਾਨ ਸਭਾ ਹਲਕੇ ਵਿੱਚ ਇੱਕ ਇੱਕ ਸਕੂਲ ਆਫ ਐਮੀਨੇਸ ਬਣਾਕੇ ਇਸ ਦਿਸ਼ਾ ਵੱਲ ਹੋਰ ਕਦਮ ਅੱਗੇ ਵਧਾ ਰਹੀ ਹੈ ਜੋਕਿ ਇਕਸਾਰ ਸਿੱਖਿਆ ਪ੍ਰਣਾਲੀ ਨੂੰ ਖਤਮ ਕਰਨ ਦਾ ਕੋਝਾ ਯਤਨ ਹੈ। ਮੰਨ ਮੈਂਵਾਲੀਆਂ ਅਧਿਆਪਕ ਆਗੂਆਂ ਨੇ ਸਿਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਅਜਿਹੇ ਫੈਸਲੇ ਲੈਣ ਦੀ ਬਜਾਏ ਸਕੂਲਾਂ ਵਿੱਚ ਅਧਿਆਪਕਾਂ ਦੇ ਵੱਖ ਵੱਖ ਵਰਗਾਂ ਦੀਆਂ ਖਾਲੀ ਪਈਆਂ ਹਜ਼ਾਰਾਂ ਆਸਾਮੀਆਂ ਸਿੱਧੀ ਤੇ ਰੈਗੂਲਰ ਭਰਤੀ ਕਰਕੇ ਅਤੇ ਵੱਖ ਵੱਖ ਵਰਗਾਂ ਦੀਆਂ ਬਣਦੀਆਂ ਤਰੱਕੀਆਂ ਕਰਕੇ ਭਰੀਆਂ ਜਾਣ ਤਾਂ ਹੀ ਸਿੱਖਿਆ ਵਿਚ ਸੁਧਾਰ ਲਿਆਉਣ ਦਾ ਸੁਪਨਾ ਸਾਕਾਰ ਹੋ ਸਕਦਾ ਹੈ।
Leave a Comment
Your email address will not be published. Required fields are marked with *