ਵਧੀਕ ਡਿਪਟੀ ਕਮਿਸ਼ਨਰ ਪੂਨਮ ਸਿੰਘ ਨੇ ਕੀਤਾ ਵਿਸ਼ੇਸ਼ ਤੌਰ ਤੇ ਧੰਨਵਾਦ
ਬਠਿੰਡਾ, 5 ਨਵੰਬਰ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਸਟੇਟ ਬੈਂਕ ਆਫ਼ ਇੰਡੀਆ ਨੇ ਸੀਐਸਆਰ ਸਕੀਮ ਤਹਿਤ ਸਰਕਾਰੀ ਚਿਲਡਰਨ ਹੋਮ ਅਤੇ ਬੱਚਿਆਂ ਦੀ ਸਹੂਲਤ ਲਈ ਵਰਤੋਂ ਯੋਗ ਸਮਾਨ 1 ਸੋਲਰ, 1 ਏਸੀ, 15 ਬੈਡ, 15 ਕੁਰਸੀਆਂ, 3 ਕੁਲਰ, ਰਸੋਈ ਦਾ ਸਮਾਨ, ਬੱਚਿਆਂ ਲਈ ਸਰਦੀਆਂ ਦੇ ਗਰਮ ਕੱਪੜੇ ਅਤੇ ਖੇਡਾਂ ਦਾ ਸਮਾਨ ਆਦਿ ਮੁਹੱਈਆ ਕਰਵਾਇਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਵਲੋਂ ਐਸਬੀਆਈ ਦਾ ਧੰਨਵਾਦ ਕੀਤਾ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ ਨੇ ਦੱਸਿਆ ਕਿ ਸਰਕਾਰੀ ਚਿਲਡਰਨ ਹੋਮ ਸਕੂਲ ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਵਲੋਂ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇੱਥੇ ਗੁੰਮਸ਼ੁਦਾ, ਗਰੀਬ, ਅਨਾਥ, ਲੋੜਵੰਦ ਬੱਚਿਆ ਦਾ ਰੱਖ-ਰਖਾਵ, ਪੜਾਈ ਆਦਿ ਪ੍ਰਦਾਨ ਕਰਵਾਈ ਜਾਂਦੀ ਹੈ।
ਇਸ ਮੌਕੇ ਮੁੱਖ ਮਨੈਜ਼ਰ ਸ਼੍ਰੀ ਅਜੀਤ ਕਿਸ਼ੋਰ, ਮਨਜੀਤ ਸਿੰਘ, ਦੀਪਕ ਮਹਿਤਾ, ਸਕੱਤਰ ਰੈਡ ਕਰਾਸ ਸ਼੍ਰੀ ਦਰਸ਼ਨ ਕੁਮਾਰ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਮੈਡਮ ਰਵਨੀਤ ਕੌਰ ਅਤੇ ਸ੍ਰੀ ਮੋਹਿਤ ਬਾਂਸਲ ਆਦਿ ਹਾਜ਼ਰ ਸਨ।