ਘਰ ਘਰ ਡੇਂਗੂ ਦੇ ਮਰੀਜ਼ ਪਏ ਹਨ ਫੋਗਿੰਗ ਦਾ ਖਾਸ ਪ੍ਰਬੰਧ ਕੀਤਾ ਜਾਵੇ
ਸੰਗਰੂਰ 2 ਨਵੰਬਰ (ਮਾਸਟਰ ਪਰਮਵੇਦ/ਵਰਲਡ ਪੰਜਾਬੀ ਟਾਈਮਜ਼)
ਸਥਾਨਕ ਅਫ਼ਸਰ ਕਲੋਨੀ ਨਿਵਾਸੀ ਤੇ ਤਰਕਸ਼ੀਲ ਸੁਸਾਇਟੀ ਪੰਜਾਬ ਜ਼ੋਨ ਸੰਗਰੂਰ ਦੇ ਜਥੇਬੰਦਕ ਮੁਖੀ ਮਾਸਟਰ ਪਰਮਵੇਦ, ਅਫ਼ਸਰ ਕਲੋਨੀ ਨਿਵਾਸੀ ਕ੍ਰਿਸ਼ਨ ਸਿੰਘ, ਗੁਰਤੇਜ ਸਿੰਘ ਚਹਿਲ, ਐਡਵੋਕੇਟ ਵੀ ਕੇ ਗੁਪਤਾ, ਐਡਵੋਕੇਟ ਕੁਲਦੀਪ ਜੈਨ, ਸਰਪੰਚ ਸੁਰਿੰਦਰ ਸਿੰਘ ਭਿੰਡਰ, ਪੰਚਾਇਤ ਮੈਂਬਰ ਸੁਦੇਸ਼ ਸਿੰਗਲਾ, ਜਸਵੀਰ ਸਿੰਘ ਮਾਨ,ਮੈਡਮ ਸੰਤੋਖ ਕੌਰ, ਕੁਲਦੀਪ ਜੋਸ਼ੀ, ਨਾਜ਼ਰ ਸਿੰਘ, ਕੁਲਵੰਤ ਸਿੰਘ, ਰਣਦੀਪ ਸਿੰਘ ਰਾਓ,ਜੰਗ ਸਿੰਘ ਤੇ ਸੰਗਰੂਰ ਨਿਵਾਸੀ ਮਨਧੀਰ ਸਿੰਘ ਨੇ ਸਤਿਕਾਰਤ ਐਮ ਐਲ ਏ ਨਰਿੰਦਰ ਕੌਰ ਭਰਾਜ ਤੋਂ ਜ਼ੋਰਦਾਰ ਸ਼ਬਦਾਂ ਵਿਚ ਮੰਗ ਕੀਤੀ ਹੈ ਕਿ ਨੇ ਸੰਗਰੂਰ ਦੇ ਚੌਂਕਾਂ ਦਾ ਨਵੀਨੀਕਰਨ ਕਰਨ ਤੋਂ ਪਹਿਲਾਂ ਸਾਡੀਆਂ ਕਲੋਨੀਆਂ ਅਫ਼ਸਰ ਕਲੋਨੀ, ਸ਼ਿਵਮ ਕਲੋਨੀ,ਉਪਲੀ ਰੋਡ ਕਲੋਨੀ ਤੇ ਹੋਰ ਕਲੋਨੀਆਂ ਜਿਨ੍ਹਾਂ ਦੀਆਂ ਗਲੀਆਂ ਦੀ ਅਤੀ ਮਾੜੀ ਹਾਲਤ ਹੈ , ਚੌਂਕਾਂ ਦੇ ਨਵੀਨੀਕਰਨ ਤੋਂ ਪਹਿਲਾਂ ਕਲੋਨੀਆਂ ਦੀਆਂ ਗਲੀਆਂ ਦਾ ਨਵੀਨੀਕਰਨ ਕੀਤਾ ਜਾਵੇ। ਉਨ੍ਹਾਂ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਨੂੰ ਵੀ ਬੇਨਤੀ ਕੀਤੀ ਹੈ ਕਿ ਅਫ਼ਸਰ ਕਲੋਨੀ ਦੇ ਵਿੱਚ ਆ ਕੇ ਸਾਡੀ ਹਾਲਤ ਬਾਰੇ ਜਾਣਿਆ ਜਾਵੇ, ਸੰਬੰਧਿਤ ਸਤਿਕਾਰਤ ਐਮ ਐਲ ਏ ਨਰਿੰਦਰ ਕੌਰ ਭਰਾਜ ਜੀ ਨੂੰ ਬਹੁਤ ਬਾਰੇ ਲਿਖਤੀ ਮੰਗ ਪੱਤਰ ਦੇ ਚੁੱਕੇ ਹਾਂ ਪਰ ਪਰਨਾਲਾ ਉਥੇ ਦਾ ਉਥੇ।ਜਦੋਂ ਮੀਂਹ ਪੈਂਦਾ ਹੈ ਤਾਂ ਉਸ ਸਮੇਂ ਅਫ਼ਸਰ ਕਲੋਨੀ ਦੇ ਮੱਧ ਮਾਰਗ ਤੇ ਰਹਿਣ ਵਾਲੇ ਜਾਂ ਲੰਘਣ ਵਾਲਿਆਂ ਦਾ ਹਾਲ ਜਾਨਣ ਵਾਲਾ ਹੁੰਦਾ ਹੈ,ਮੱਧ ਮਾਰਗ ਨਰਕ ਦਾ ਰੂਪ ਧਾਰ ਲੈਂਦਾ ਹੈ।”ਜਿਸ ਤਨ ਲਾਗੇ ਸੋ ਤਨ ਜਾਣੇ.” ਚੌਂਕਾ ਦਾ ਨਵੀਨੀਕਰਨ ਕੋਈ ਮਾੜਾ ਨਹੀਂ, ਪਰ ਪਹਿਲਾਂ ਕਲੋਨੀਆਂ ਦੀਆਂ ਗਲੀਆਂ ਪੱਕੀਆਂ ਕੀਤੀਆਂ ਜਾਣ, ਸੀਵਰੇਜ ਚਾਲੂ ਕੀਤਾ ਜਾਵੇ, ਲਾਈਟਾਂ ਦਾ ਢੁਕਵਾਂ ਪ੍ਰਬੰਧ ਕੀਤਾ ਜਾਵੇ ਤੇ ਅਵਾਰਾ ਪਸ਼ੂਆਂ ਤੋਂ ਨਿਜ਼ਾਤ ਦਵਾਈ ਜਾਵੇ।ਇਸ ਸਮੇਂ ਘਰ ਘਰ ਡੇਂਗੂ ਦੇ ਮਰੀਜ਼ ਪਏ ਹਨ, ਗਲੀਆਂ ਮੁਹੱਲਿਆਂ ਵਿਚ ਦਵਾਈ ਛਿੜਕਾਈ ਜਾਵੇ, ਫੋਗਿੰਗ ਕੀਤੀ ਜਾਵੇ।