ਕਰਮਜੀਤ ਅਨਮੋਲ ਦੀ ਜਿੱਤ ਨਾਲ ਹਲਕੇ ਦਾ ਦੋਹਰਾ ਹੋਵੇਗਾ ਵਿਕਾਸ : ਕੁਲਤਾਰ ਸਿੰਘ ਸੰਧਵਾਂ

ਫਰੀਦਕੋਟ , 16 ਅਪ੍ਰੈਲ (ਵਰਲਡ ਪੰਜਾਬੀ ਟਾਈਮਜ਼)
ਦੇਸ਼ ਦੀ ਆਜਾਦੀ ਦੇ 75 ਸਾਲਾਂ ਬਾਅਦ ਪੰਜਾਬ ਵਿੱਚ ਪਹਿਲੀ ਵਾਰ ਆਮ ਲੋਕਾਂ ਲਈ ਬਣੀ ਪਾਰਟੀ ‘ਆਪ’ ਵਲੋਂ ਸੱਤਾ ਸੰਭਾਲਦਿਆਂ ਹੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਦੀ ਅਗਵਾਈ ਵਿੱਚ ਆਮ ਨਾਗਰਿਕ ਦੀਆਂ ਮੁਸ਼ਕਿਲਾਂ ਤੇ ਸਮੱਸਿਆਵਾਂ ਦੂਰ ਕਰਨ ਲਈ ਸ਼ੁਰੂ ਕੀਤੀਆਂ ਸਕੀਮਾ, ਵਿਕਾਸ ਕਾਰਜਾਂ ਅਤੇ ਲੋਕਾਂ ਦੀਆਂ ਸਹੂਲਤਾਂ ਦੇ ਮੱਦੇਨਜਰ ਵੱਖ ਵੱਖ ਰਵਾਇਤੀ ਪਾਰਟੀਆਂ ਦੇ ਪਰਿਵਾਰਾਂ ਨੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ ਹੈ। ਲੋਕ ਸਭਾ ਹਲਕਾ ਫਰੀਦਕੋਟ ਤੋਂ ‘ਆਪ’ ਉਮੀਦਵਾਰ ਕਰਮਜੀਤ ਅਨਮੋਲ ਦੀ ਚੋਣ ਮੁਹਿੰਮ ਸਬੰਧੀ ਨੇੜਲੇ ਪਿੰਡ ਸਿਰਸੜੀ ਵਿਖੇ ਨੁੱਕੜ ਮੀਟਿੰਗ ਨੂੰ ਸੰਬੋਧਨ ਕਰਨ ਮੌਕੇ ਉਕਤ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਖਿਆ ਕਿ ਲੋਕ ਹੁਣ ਰਵਾਇਤੀ ਪਾਰਟੀਆਂ ਦੇ ਲੱਛੇਦਾਰ ਭਾਸ਼ਣਾ ਅਤੇ ਗੁੰਮਰਾਹਕੁੰਨ ਪ੍ਰਚਾਰ ਤੋਂ ਅੱਕ ਚੁੱਕੇ ਹਨ, ਜਿਸ ਕਰਕੇ ਲੋਕਾਂ ਨੇ ਉਹਨਾ ਰਵਾਇਤੀ ਪਾਰਟੀਆਂ ਤੋਂ ਕਿਨਾਰਾਕਸ਼ੀ ਕਰਨੀ ਸ਼ੁਰੂ ਕਰ ਦਿੱਤੀ ਹੈ। ਆਪੋ ਆਪਣੇ ਪਰਿਵਾਰਾਂ ਸਮੇਤ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਗੁਰਮੀਤ ਸਿੰਘ ਢਿੱਲੋਂ, ਸੁਖਦੀਪ ਸਿੰਘ ਅਤੇ ਨਿਰਭੈ ਸਿੰਘ ਨੇ ਦੱਸਿਆ ਕਿ ਉਹ ਕੁਲਤਾਰ ਸਿੰਘ ਸੰਧਵਾਂ ਦੇ ਚੰਗੇ ਸੁਭਾਅ, ਸਾਫ ਸੁਥਰੇ ਅਕਸ ਅਤੇ ਹਰ ਤਰਾਂ ਦੀ ਸਿਆਸੀ ਧੜੇਬੰਦੀ ਤੋਂ ਉੱਪਰ ਉੱਠ ਕੇ ਨਿਮਰਤਾ ਨਾਲ ਹਰ ਇਕ ਦੀ ਸਮੱਸਿਆ ਦੂਰ ਕਰਨ ਵਾਲੀ ਸ਼ਖਸ਼ੀਅਤ ਕਰਕੇ ਹੀ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਹਨਾ ਦਾਅਵਾ ਕੀਤਾ ਕਿ ਸਪੀਕਰ ਦੇ ਅਹੁਦੇ ’ਤੇ ਪਹੁੰਚਣ ਦੇ ਬਾਵਜੂਦ ਵੀ ਕੁਲਤਾਰ ਸਿੰਘ ਸੰਧਵਾਂ ਜਮੀਨ ਨਾਲ ਜੁੜੇ ਹੋਏ ਹਨ ਅਤੇ ਹਰ ਇਕ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੁੰਦੇ ਹਨ। ਕਰਮਜੀਤ ਅਨਮੋਲ ਨੇ ਨਵੇਂ ਸ਼ਾਮਲ ਹੋਏ ਪਰਿਵਾਰਾਂ ਨੂੰ ਜੀ ਆਇਆਂ ਆਖਦਿਆਂ ਵਿਸ਼ਵਾਸ਼ ਦਿਵਾਇਆ ਕਿ ਉਹਨਾ ਨੂੰ ਪਾਰਟੀ ਅੰਦਰ ਬਣਦਾ ਮਾਣ ਸਨਮਾਨ ਮਿਲੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਇੰਜੀ. ਸੁਖਜੀਤ ਸਿੰਘ ਢਿੱਲਵਾਂ ਚੇਅਰਮੈਨ ਜ਼ਿਲਾ ਯੋਜਨਾ ਬੋਰਡ ਫਰੀਦਕੋਟ, ਸੁਖਵੰਤ ਸਿੰਘ ਸਰਾਂ ਜਿਲਾ ਯੂਥ ਪ੍ਰਧਾਨ, ਗੁਰਮੀਤ ਸਿੰਘ ਚੇਅਰਮੈਨ ਮਾਰਕਿਟ ਕਮੇਟੀ ਕੋਟਕਪੂਰਾ, ਐਡਵੋਕੇਟ ਬਾਬੂ ਲਾਲ, ਸਤਪਾਲ ਸ਼ਰਮਾ, ਅਜੀਤ ਸਿੰਘ, ਬਲਜੀਤ ਸਿੰਘ ਸੰਧੂ, ਸੁਖਦੇਵ ਸਿੰਘ ਪਦਮ, ਸੁਤੰਤਰ ਜੋਸ਼ੀ, ਸਵਰਨ ਸਿੰਘ ਵਿਰਦੀ, ਮਨੋਜ ਕੁਮਾਰ, ਅਸ਼ੋਕ ਗੋਇਲ ਪ੍ਰਧਾਨ, ਅਰੁਣ ਚਾਵਲਾ, ਸ਼ਮਸ਼ੇਰ ਸਿੰਘ ਰਾਜੂ, ਕਲਿਆਣ, ਬਨਾਰਸੀ ਦਾਸ ਸ਼ਰਮਾ, ਦਿਲਬਾਗ ਸਿੰਘ ਚਾਹਲ, ਤੇਜ ਸਿੰਘ ਸਰਪੰਚ ਢਾਬ, ਪਰਮਿੰਦਰ ਸਿੰਘ ਲੁੱਧੜ, ਗੁਰਮੀਤ ਸਿੰਘ ਪੱਪੂ, ਮਨਜੀਤ ਸ਼ਰਮਾ, ਅਰੁਣ ਸਿੰਗਲਾ, ਮਿਹਰ ਸਿੰਘ ਚੰਨੀ, ਹਰਪ੍ਰੀਤ ਸਿੰਘ ਮੁਹਾਰ, ਪੰਡਤ ਬਿੰਦਰ ਪ੍ਰਧਾਨ, ਗੁਰਟੇਕ ਸਿੰਘ ਸਿੱਧੂ, ਰਾਜਨ ਪ੍ਰਧਾਨ, ਰਮੇਸ ਕੁਮਾਰ ਰਾਜੂ, ਜਗਦੀਪ ਸਿੰਘ ਸਿਰਸੜੀ, ਗੱਗੀ ਸਿਰਸੜੀ, ਦਰਸ਼ਨ ਸਿੰਘ ਅਣੋਖਪੁਰਾ, ਗੁਰਜੰਟ ਸਿੰਘ ਖਾਲਸਾ, ਪਿ੍ਰੰਸ ਬਹਿਲ, ਪਿੰਦਰ ਗਿੱਲ, ਨਰੇਸ਼ ਸਿੰਗਲਾ, ਅਸ਼ੋਕ ਠੇਕੇਦਾਰ, ਮੋਹਿਤ ਸਿੰਗਲਾ, ਨਰਿੰਦਰ ਰਾਠੌੜ, ਕੌਰ ਸਿੰਘ ਸੰਧੂ, ਜਗਜੀਤ ਸਿੰਘ ਸੁਪਰਡੈਂਟ, ਕਾਕਾ ਬਰਾੜ ਖਾਰਾ ਆਦਿ ਵੀ ਹਾਜਰ ਸਨ।