ਆਖਿਆ! ‘ਆਪ’ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਗਰਾਂਟਾਂ ਜਾਰੀ ਕਰਨ ਦੇ ਨਾਲ-ਨਾਲ ਨਵੇਂ ਕੀਰਤੀਮਾਨ ਕੀਤੇ ਸਥਾਪਿਤ
ਕੋਟਕਪੂਰਾ, 9 ਮਾਰਚ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
‘ਨਵਾਂ ਸਾਲ 7 ਕਰੋੜ ਦੇ ਵਿਕਾਸ ਕਾਰਜਾਂ ਦੀਆਂ ਗਰਾਂਟਾਂ ਨਾਲ’ ਕਹਿ ਕੇ ਨਵੇਂ ਸਾਲ ਵਾਲੇ ਦਿਨ ਅਰਥਾਤ 1 ਜਨਵਰੀ ਨੂੰ ਲਗਭਗ 7 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਵਾਲੇ ਇਸ ਹਲਕੇ ਦੇ ਵਿਧਾਇਕ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ 9 ਮਾਰਚ ਦਿਨ ਸ਼ਨੀਵਾਰ ਨੂੰ ਹਲਕੇ ਦੇ ਵੱਖ ਵੱਖ ਪਿੰਡਾਂ ਅਤੇ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ ਸਥਿੱਤ ਸੰਸਥਾਵਾਂ, ਜਥੇਬੰਦੀਆਂ, ਸੁਸਾਇਟੀਆਂ ਅਤੇ ਕਲੱਬਾਂ ਨੂੰ ਲਗਭਗ 50 ਲੱਖ ਰੁਪਏ ਦੀਆਂ ਗਰਾਂਟਾਂ ਦੇ ਚੈੱਕ ਦੁਪਹਿਰ 12:00 ਵਜੇ ਮਾਰਕਿਟ ਕਮੇਟੀ ਦਫਤਰ ਕੋਟਕਪੂਰਾ ਵਿਖੇ ਤਕਸੀਮ ਕੀਤੇ ਜਾਣਗੇ। ਸਪੀਕਰ ਸੰਧਵਾਂ ਦੇ ਪੀਆਰਓ ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਦੱਸਿਆ ਕਿ ਸਪੀਕਰ ਸੰਧਵਾਂ ਗਾਂਧੀ ਮੈਮੋਰੀਅਲ ਹਾਈ ਸਕੂਲ ਕੋਟਕਪੂਰਾ ਨੂੰ 10 ਲੱਖ, ਭਾਈ ਲਾਲੋ ਧਰਮਸ਼ਾਲਾ ਸੁਸਾਇਟੀ ਪ੍ਰੇਮ ਨਗਰ ਨੂੰ ਢਾਈ ਲੱਖ, ਨਿਰੋਗ ਬਾਲ ਆਸ਼ਰਮ ਨੂੰ ਢਾਈ ਲੱਖ, ਰਾਮ ਮੁਹੰਮਦ ਸਿੰਘ ਆਜਾਦ ਵੈਲਫੇਅਰ ਸੁਸਾਇਟੀ ਨੂੰ 2 ਲੱਖ, ਜਿਲਾ ਗਤਕਾ ਐਸੋਸੀਏਸ਼ਨ ਨੂੰ 1 ਲੱਖ 11 ਹਜਾਰ, ਰਾਮਗੜੀਆ ਸੇਵਾ ਸੁਸਾਇਟੀ 1 ਇਕ ਸ਼ਹੀਦ ਭਗਤ ਸਿੰਘ ਯੂਥ ਕਲੱਬ 1 ਲੱਖ, ਬਾਬਾ ਸ਼ੇਖ ਫਰੀਦ ਸਪੋਰਟਸ ਕਬੱਡੀ ਕਲੱਬ ਫਰੀਦਕੋਟ 51 ਹਜਾਰ, ਪੰਜਾਬ ਸ਼ੂਟਿੰਗ ਬਾਲ ਐਸੋਸੀਏਸ਼ਨ 50 ਹਜਾਰ, ਬਾਬਾ ਫਰੀਦ ਵੈਲਫੇਅਰ ਐਂਡ ਯੂਥ ਕਲੱਬ ਦੇਵੀਵਾਲਾ 51 ਹਜਾਰ, ਬੀਬੀ ਫਾਤਮਾ ਵੈਲਫੇਅਰ ਸੁਸਾਇਟੀ ਭੈਰੋਂਭੱਟੀ 51 ਹਜਾਰ, ਸ਼ਹੀਦ ਭਗਤ ਸਿੰਘ ਯੂਥ ਸਪੋਰਟਸ ਐਂਡ ਵੈਲਫੇਅਰ ਕਲੱਬ 50 ਹਜਾਰ ਸਮੇਤ ਹੋਰਨਾ ਨੂੰ ਵੀ ਤਰਤੀਬ ਅਨੁਸਾਰ ਚੈੱਕ ਵੰਡਣਗੇ। ਮਨੀ ਧਾਲੀਵਾਲ ਨੇ ਦੱਸਿਆ ਕਿ ਰਵਾਇਤੀ ਪਾਰਟੀਆਂ ਦੀਆਂ ਸਰਕਾਰਾਂ ਵਲੋਂ ਸਿਰਜੇ ਸਿਸਟਮ ਮੁਤਾਬਿਕ ਆਪਣੀ ਸਰਕਾਰ ਦੇ ਅਖੀਰਲੇ ਦਿਨਾਂ ਵਿੱਚ ਵਿਕਾਸ ਦਾ ਸਾਲ ਕਹਿ ਕੇ ਗਰਾਂਟਾਂ ਜਾਰੀ ਕਰਨ ਵਾਲੀਆਂ ਸਕੀਮਾ ਦੇ ਬਿਲਕੁਲ ਐਨ ਉਲਟ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪਹਿਲੇ ਦਿਨ ਤੋਂ ਹੀ ਗਰਾਂਟਾਂ ਜਾਰੀ ਕਰਨ ਦੇ ਨਾਲ ਨਾਲ ਨਵੇਂ ਕੀਰਤੀਮਾਨ ਸਥਾਪਿਤ ਕਰਨੇ ਸ਼ੁਰੂ ਕਰ ਦਿੱਤੇ ਹਨ।