ਕੋਟਕਪੂਰਾ, 10 ਜਨਵਰੀ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਬੀਤੇ ਦਿਨੀਂ ਕੋਟਕਪੂਰਾ ਦੇ ਵਿਧਾਨ ਸਭਾ ਹਲਕਾ ਪਿੰਡ ਮੌੜ ਵਿਖੇ ਵਾਟਰ ਵਰਕਸ ਅਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਦੀ ਰਹਿਨੁਮਾਈ ਹੇਠ ਪਿੰਡ ’ਚ ਪਾਣੀ ਦੀ ਸਮੱਸਿਆ ਨੂੰ ਦੂਰ ਕਰਨ ਲਈ ਬਲਾਕ ਪ੍ਰਧਾਨ ਮਾ. ਕੁਲਦੀਪ ਸਿੰਘ ਮਾਨ ਵੱਲੋਂ ਕਹੀ ਦਾ ਟੱਕ ਲਾ ਕੇ ਬੋਰ ਦਾ ਕੰਮ ਸ਼ੁਰੂ ਕਰਵਾਇਆ ਗਿਆ। ਲੰਮੇ ਸਮੇਂ ਤੋਂ ਨਗਰ ਮੌੜ ਵਿਖੇ ਨਹਿਰੀ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਵਾਟਰ ਵਰਕਸ ਦੀ ਸਪਲਾਈ ਬੰਦ ਸੀ, ਜੋ ਕਿ ਹੁਣ ਆਉਣ ਵਾਲੇ ਦਿਨਾਂ ਵਿਚ ਪਾਣੀ ਦੀ ਸਪਲਾਈ ਜਲਦੀ ਹੀ ਚਾਲੂ ਹੋ ਜਾਵੇਗਾ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮੁਖਤਿਆਰ ਸਿੰਘ ਮਾਨ, ਕੁਲਦੀਪ ਸਿੰਘ ਸੰਧੂ, ਸਵਰਨਜੀਤ ਸਿੰਘ ਮਾਨ, ਮੰਦਰ ਸਿੰਘ, ਡਾ. ਜਸਵਿੰਦਰ ਸਿੰਘ, ਜਰਮਨ ਸਿੰਘ, ਸੁਖਪਿੰਦਰ ਸਿੰਘ, ਗੁਰਚਰਨ ਸਿੰਘ ਮਾਨ, ਜਗਸੀਰ ਸਿੰਘ ਪੱਪੂ, ਕੌਰਾ ਮੌੜ, ਗਿਆਨੀ ਕਪੂਰ ਸਿੰਘ, ਕਿੰਦਰ ਮੌੜ, ਕਰਨ ਮੌੜ ਹਾਜਰ ਸਨ। ਇਸ ਮੌਕੇ ਬਲਾਕ ਪ੍ਰਧਾਨ ਮਾ. ਕੁਲਦੀਪ ਸਿੰਘ ਮਾਨ ਸਮੇਤ ਸੀਨੀਅਰ ਆਗੂ ਕੁਲਦੀਪ ਸਿੰਘ ਸੰਧੂ ਅਤੇ ਸਮੂਹ ਆਮ ਆਦਮੀ ਪਾਰਟੀ ਦੇ ਵਰਕਰਾਂ ਵਲੋਂ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ ਗਿਆ।