ਕੋਟਕਪੂਰਾ, 24 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਅਜੋਕੇ ਯੁੱਗ ਵਿੱਚ ਵਿਆਹ ਭਾਵੇਂ ਨਵੇਂ ਰੀਤੀ-ਰਿਵਾਜਾਂ ਦੇ ਅਨੁਸਾਰ ਪੈਲਿਸਾਂ ਵਿੱਚ ਹੋ ਰਹੇ ਹਨ ,ਪਰ ਉੱਥੇ ਹੀ ਇੱਕ ਨਿਵੇਕਲੀ ਪਹਿਲ ਮਾਣਯੋਗ ਸਪੀਕਰ ਸਾਹਿਬ ਦੇ ਪੀ.ਆਰ .ਓ ਮਨਪ੍ਰੀਤ ਸਿੰਘ ਮਣੀ ਧਾਲੀਵਾਲ ਦੇ ਭਰਾ ਦੇ ਵਿਆਹ ਸਮਾਗਮ ਚ ਓਹਨਾਂ ਦੇ ਘਰ ਚ ਹੀ ਆਯੋਜਿਤ ਪ੍ਰੋਗਰਾਮ ਦੌਰਾਨ ਲਗਾਈਆ ਵੱਖ ਵੱਖ ਸਟਾਲਾ ਦੇ ਨਾਲ ਨਾਲ ਕਿਤਾਬਾਂ ਦੀ ਲਗਾਈ ਗਈ ਸਟਾਲ ਵਿਸ਼ੇਸ਼ ਖਿੱਚ ਦਾ ਕਾਰਨ ਬਣੀ ਰਹੀ । ਖਾਸ ਕਰ ਵਿਆਹ ਚ ਸ਼ਿਰਕਤ ਕਰਨ ਆਏ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਨੇ ਕਿਤਾਬਾਂ ਦੀ ਇਸ ਸਟਾਲ ਦਾ ਖੂਬ ਫਾਇਦਾ ਉਠਾਇਆ । ਵਿਦਿਆਰਥੀ ਕਿਤਾਬ ਘਰ ਵੱਲੋਂ ਲਗਾਈ ਗਈ ਇਸ ਪੁਸਤਕ ਸਟਾਲ ਤੇ ਮਾਣਯੋਗ ਸਪੀਕਰ ਸਾਹਿਬ ਕੁਲਤਾਰ ਸਿੰਘ ਸੰਧਵਾਂ ਵੱਲੋਂ ਵਿਸੇਸ਼ ਤੌਰ ਤੇ ਪੁੱਜਕੇ ਪ੍ਰਸ਼ੰਸ਼ਾ ਕੀਤੀ ਗਈ ਤੇ ਪਰਿਵਾਰ ਨੂੰ ਵੀ ਇਸ ਗੱਲ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਜਦੋਂ ਅਸੀਂ ਕੋਈ ਕਿਤਾਬ ਪੜ੍ਹਦੇ ਹਾਂ, ਤਾਂ ਇਸ ਨਾਲ ਸਾਨੂੰ ਕਈ ਨਵੀਆਂ ਗੱਲਾਂ ਪਤਾ ਲਗਦੀਆਂ ਹਨ, ਜਿਸ ਨਾਲ ਸਾਡੇ ਗਿਆਨ ਦਾ ਭੰਡਾਰ ਵਧਦਾ ਹੈ। ਇਸ ਨਾਲ ਤੁਸੀਂ ਉਹ ਕੁਝ ਹਾਸਿਲ ਕਰ ਸਕਦੇ ਹੋ, ਜੋ ਕਈਆਂ ਦੇ ਹੱਥ ‘ਚ ਨਹੀਂ ਹੁੰਦਾ। ਤੁਹਾਡੇ ਕੋਲੋਂ ਕੋਈ ਮਨੁੱਖ ਤੁਹਾਡੀ ਸੰਪਤੀ ਖੋਹ ਸਕਦਾ ਹੈ ਪਰ ਕਿਤਾਬਾਂ ਤੋਂ ਪ੍ਰਾਪਤ ਗਿਆਨ ਨਹੀਂ। ਜਿੰਨੀਆਂ ਜ਼ਿਆਦਾ ਕਿਤਾਬਾਂ ਅਸੀਂ ਪੜ੍ਹਾਂਗੇ, ਓਨਾ ਹੀ ਸਾਡਾ ਉਸ ਕਿਤਾਬ ਦੀ ਭਾਸ਼ਾ ਦੇ ਸ਼ਬਦਾਂ ਦਾ ਗਿਆਨ ਵਧੇਗਾ, ਜਿਸ ਨਾਲ ਅਸੀਂ ਉਸ ਭਾਸ਼ਾ ‘ਚ ਮੁਹਾਰਤ ਹਾਸਿਲ ਕਰ ਸਕਾਂਗੇ। ਇਹੀ ਭਾਸ਼ਾ ਦਾ ਗਿਆਨ ਤੁਹਾਨੂੰ ਤੁਹਾਡੇ ਕਿੱਤੇ ‘ਚ ਕੁਸ਼ਲਤਾ ਤੇ ਹੌਸਲਾ ਦਵੇਗਾ। ਇਸ ਮੌਕੇ ਬੀਬੀ ਬੇਅੰਤ ਕੌਰ ਸੇਖੋਂ, ਗੁਰਪ੍ਰੀਤ ਕੌਰ ਸੰਧਵਾਂ,ਡੀਸੀ ਫਰੀਦਕੋਟ ਵਿਨੀਤ ਕੁਮਾਰ ,ਡੀ.ਈ.ਓ ਐਲੀਮੈਟਰੀ ਮੇਵਾ ਸਿੰਘ ਸਿੱਧੂ , ਜਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਸੁਖਜੀਤ ਸਿੰਘ ਢਿੱਲਵਾਂ, ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਗੁਰਮੀਤ ਸਿੰਘ, ਐਸ ਡੀ ਐਮ ਵੀਰਪਾਲ ਕੌਰ, ਤਹਿਸੀਲਦਾਰ ਪਰਮਜੀਤ ਸਿੰਘ ਬਰਾੜ, ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ, ਡੀ ਐਸ ਪੀ ਸ਼ਮਸੇਰ ਸਿੰਘ ਸ਼ੇਰਗਿੱਲ, ਐਸ ਐਚ ਓ ਗੁਰਮੇਹਰ ਸਿੰਘ, ਕਾਰਜ ਸਾਧਕ ਅਫਸਰ ਅਮਰਿੰਦਰ ਸਿੰਘ, ਜੂਨੀਅਰ ਇੰਜੀਨੀਅਰ ਨਗਰ ਕੌਂਸਲ ਸੁਖਦੀਪ ਸਿੰਘ,ਐਸ ਐਚ ਓ ਚਮਕੌਰ ਸਿੰਘ, ਪ੍ਰੋਫ਼ੈਸਰ ਜਸਮਿੰਦਰ ਸਿੰਘ ਢਿੱਲੋਂ , ਪ੍ਰਿੰਸੀਪਲ ਮੈਰੀਟੋਰੀਅਸ ਸਕੂਲ ਬਠਿੰਡਾ ਗੁਰਦੀਪ ਸਿੰਘ ਸਿੱਧੂ ਤੇ ਹੋਰ ਬਹੁਤ ਸਾਰੀਆਂ ਨਾਮਵਰ ਸਖ਼ਸ਼ੀਅਤਾਂ ਤੇ ਦੋਸਤ ਮਿੱਤਰ ਹਾਜ਼ਰ ਰਹੇ।
Leave a Comment
Your email address will not be published. Required fields are marked with *