ਬਾਬਾ ਸ਼ੈਦੂ ਸ਼ਾਹ ਖੇਡ ਅਤੇ ਸੱਭਿਆਚਾਰਕ ਕਲੱਬ ਨੂੰ 5 ਲੱਖ ਰੁਪਏ ਦੇਣ ਦਾ ਕੀਤਾ ਐਲਾਨ
ਫ਼ਰੀਦਕੋਟ, 4 ਮਾਰਚ (ਵਰਲਡ ਪੰਜਾਬੀ ਟਾਈਮਜ਼)
ਬਾਬਾ ਸ਼ੈਦੂ ਸ਼ਾਹ ਸੱਭਿਆਚਾਰਕ ਅਤੇ ਸਪੋਰਟਸ ਕਲੱਬ ਕੰਮੇਆਣਾ (ਫ਼ਰੀਦਕੋਟ) ਵੱਲੋਂ ਹਰ ਸਾਲ ਦੀ ਤਰ੍ਹਾਂ ਐਨ.ਆਰ.ਆਈ.ਵੀਰਾਂ, ਗ੍ਰਾਮ ਪੰਚਾਇਤ, ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਕਰਵਾਏ ਜਾ ਰਹੇ ਖੇਡ ਅਤੇ ਸੱਭਿਆਚਾਰਕ ਮੇਲੇ ਵਿੱਚ ਸਪੀਕਰ ਵਿਧਾਨ ਸਭਾ ਪੰਜਾਬ ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਕਬੱਡੀ-ਵਾਲੀਵਾਲ ਸ਼ਮੈਸ਼ਿੰਗ ਦੇ ਖਿਡਾਰੀਆਂ ਦੇ ਵੱਖ-ਵੱਖ ਮੈਚਾਂ ਵਿੱਚ ਜਾਣ-ਪਹਿਚਾਣ ਕਰਦਿਆਂ ਆਸ਼ੀਰਵਾਦ ਦਿੱਤਾ। ਉਨ੍ਹਾਂ ਖਿਡਾਰੀਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਕੇ ਸਮਾਜਿਕ ਕੁਰੀਤੀਆਂ ਦੇ ਖਾਤਮੇ ਵਾਸਤੇ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰਾਜ ਦੇ ਖਿਡਾਰੀਆਂ ਦੀ ਨਿਰੰਤਰ ਹੌਂਸਲਾ ਅਫ਼ਜ਼ਾਈ ਵੱਡੇ-ਵੱਡੇ ਇਨਾਮ ਦੇ ਕੇ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਪਿੰਡਾਂ ਦਾ ਵਿਕਾਸ ਕਰਵਾ ਰਹੀ ਹੈ ਅਤੇ ਵੱਖ-ਵੱਖ ਸਕੀਮਾਂ ਤਹਿਤ ਪਿੰਡਾਂ ਵਿੱਚ ਵਿਕਾਸ ਪ੍ਰੋਜੈਕਟ ਉਲੀਕੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਬਾਬਾ ਸ਼ੈਦੂਸ਼ਾਹ ਖੇਡ ਅਤੇ ਸੱਭਿਆਚਾਰਕ ਕਲੱਬ ਨੂੰ ਮੇਲੇ ਦੀ ਸਫ਼ਲਤਾ ਤੇ ਵਧਾਈ ਦਿੰਦਿਆਂ 5 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸੰਦੀਪ ਸਿੰਘ ਕੰਮੇਆਣਾ ਬਲਾਕ ਪ੍ਰਧਾਨ, ਮਹਿੰਦਰ ਸ਼ਰਮਾ, ਰਮਨ ਸੰਧੂ, ਜਗਜੀਤ ਸੰਧੂ, ਪਰਮਿੰਦਰ ਸ਼ਰਮਾ ਮੈਬਰ, ਰਾਜਾ ਸੰਧੂ ਪ੍ਰਧਾਨ, ਮੰਮੂ ਸ਼ਰਮਾ, ਕਮਲਜੀਤ ਸ਼ਰਮਾ, ਦੇਬਾ ਸੰਧੂ, ਬੋਹੜ ਠੇਕੇਦਾਰ,ਬਾਲੀ, ਗੋਗਾ ਸ਼ਰਮਾ, ਨੈਬ ਸਿੰਘ, ਬੋਬੀ ਸੰਧੂ, ਸਮੂਹ ਨਗਰ ਨਿਵਾਸੀ ਅਤੇ ਕਲੱਬ ਮੈਬਰ ਹਾਜ਼ਰ ਸਨ।
Leave a Comment
Your email address will not be published. Required fields are marked with *