ਮਠਿਆਈਆਂ, ਕੰਬਲ ਅਤੇ ਨਗਦ ਰਾਸ਼ੀ ਵੰਡ ਕੇ ਖੁਸ਼ੀ ਕੀਤੀ ਸਾਂਝੀ
ਕੋਟਕਪੂਰਾ, 14 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਸਪੀਕਰ ਪੰਜਾਬ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨੇ ਦੀਵਾਲੀ ਦਾ ਤਿਉਹਾਰ ਮਿਹਨਤਕਸ਼, ਕਿਰਤੀ, ਵਿਕਲਾਂਗਾਂ, ਬੇਸਹਾਰਾ ਲੋਕਾਂ, ਨਿਆਸਰਿਆਂ, ਦਿਵਿਆਂਗਜਨਾਂ, ਬਜ਼ੁਰਗਾਂ, ਗਰੀਬਾਂ ਅਤੇ ਲੋੜਵੰਦਾਂ ਨੂੰ ਮਠਿਆਈਆਂ, ਕੰਬਲ ਅਤੇ ਨਗਦ ਰਾਸ਼ੀ ਵੰਡ ਕੇ ਮਨਾਇਆ। ਸਪੀਕਰ ਸੰਧਵਾਂ ਨੇ ਦੀਵਾਲੀ ਦੀ ਖੁਸ਼ੀ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨਾਲ ਜੁੜੇ ਜ਼ਿਲ੍ਹਾ ਫ਼ਰੀਦਕੋਟ ਦੇ ਪੱਤਰਕਾਰ ਭਰਾਵਾਂ ਸੰਗ ਸਾਂਝੀ ਕਰਨ ਦੇ ਮਨੋਰਥ ਤਹਿਤ ਆਪਣੇ ਘਰ ਵਿਚ ਇੱਕ ਚਾਹ ਪਾਰਟੀ ਦਾ ਪ੍ਰੋਗਰਾਮ ਵੀ ਰੱਖਿਆ, ਜਿਸ ਵਿਚ ਸਮੂਹ ਪੱਤਰਕਾਰ ਭਾਈਚਾਰੇ ਨੇ ਵੀ ਸ਼ਮੂਲੀਅਤ ਕੀਤੀ। ਇਸ ਮੌਕੇ ਆਪਣੇ ਸੰਬੋਧਨ ਵਿੱਚ ਸਪੀਕਰ ਸੰਧਵਾਂ ਨੇ ਕਿਹਾ ਕਿ ਇਸ ਦਿਨ 52 ਰਾਜਿਆਂ ਨੂੰ 6ਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਗਵਾਲੀਅਰ ਦੇ ਕਿਲ੍ਹੇ ਚੋਂ ਰਿਹਾ ਕਰਵਾਇਆ ਸੀ ਤੇ ਅਯੁੱਧਿਆ ਵਿਖੇ ਸ੍ਰੀ ਰਾਮ 14 ਸਾਲ ਦੇ ਬਨਵਾਸ ਉਪਰੰਤ ਵਾਪਿਸ ਪਰਤੇ ਸਨ, ਉਸ ਦਿਨ ਦੀ ਯਾਦ ਵਿੱਚ ਇਹ ਪਵਿੱਤਰ ਤਿਉਹਾਰ ਬਣਾਇਆ ਜਾਂਦਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਪੀਕਰ ਸੰਧਵਾਂ ਨੇ ਆਖਿਆ ਕਿ ਮੇਰੀ ਦਿਲੀ ਇੱਛਾ ਇਹੀ ਸੀ ਕਿ ਮੈਂ ਦੀਵਾਲੀ ਦਾ ਤਿਉਹਾਰ ਉਨ੍ਹਾਂ ਲੋਕਾਂ ਨਾਲ ਮਨਾਵਾਂ ਜਿਹੜੇ ਦੀਵਾਲੀ ਵਾਲੇ ਦਿਨ ਵੀ ਕਿਰਤ ਕਰਦੇ ਹਨ ਅਤੇ ਇਸ ਦਿਨ ਵੀ ਖੁਦ ਨੂੰ ਵਿਹਲਾ ਨਹੀਂ ਰਹਿਣ ਦਿੰਦੇ ਅਰਥਾਤ ਹਮੇਸ਼ਾਂ ਖ਼ੁਦ ਨੂੰ ਕਿਰਤ ਨਾਲ ਜੁੜਿਆ ਹੋਇਆ ਰੱਖ ਕੇ ਹੋਰਨਾਂ ਲਈ ਪ੍ਰੇਰਨਾ ਸਰੋਤ ਬਣਦੇ ਹਨ। ਉਨ੍ਹਾਂ ਕਿਹਾ ਕਿ ਉਹ ਇਹ ਤਿਉਹਾਰ ਇਹਨਾਂ ਲੋਕਾਂ ਨਾਲ ਮਨਾ ਕੇ ਏਨਾ ਨਾਲ ਖੁਸ਼ੀਆਂ ਸਾਂਝੀਆਂ ਕਰਨਾ ਚਾਹੁੰਦੇ ਸਨ।ਉਨ੍ਹਾਂ ਕਿਹਾ ਕਿ ਉਹ ਸਾਂਝੀਵਾਲਤਾ ਤੇ ਪਿਆਰ ਦਾ ਸੰਦੇਸ਼ ਦੇਣਾ ਚਾਹੁੰਦੇ ਹਨ। ਸੰਧਵਾਂ ਨੇ ਸ਼ਹਿਰ ਦੇ ਇਲਾਕਿਆਂ ਵਿਚ ਖੁਦ ਪੁੱਜਕੇ ਸਥਾਨਕ ਦੁਕਾਨਦਾਰਾਂ ਨੂੰ ਦੀਵਾਲੀ ਦੀ ਮੁਬਾਰਕਬਾਦ ਭੇਟ ਕੀਤੀ ਅਤੇ ਕਿਰਤੀ ਰਿਕਸ਼ਾ ਚਾਲਕਾਂ, ਮੋਚੀਆਂ, ਸਫ਼ਾਈ ਕਰਮਚਾਰੀਆਂ ਅਤੇ ਦੀਵੇ ਵੇਚਣ ਵਾਲੇ ਮਿਹਨਤਕਸ਼ ਲੋਕਾਂ ਨੂੰ ਮਠਿਆਈ, ਕੰਬਲ ਅਤੇ ਨਗਦ ਰਾਸ਼ੀ ਭੇਟ ਕਰਕੇ ਦੀਵਾਲੀ ਦੀਆਂ ਖੁਸ਼ੀਆ ਸਾਂਝੀਆਂ ਕੀਤੀਆਂ।
ਇਸ ਮੌਕੇ ਉਨ੍ਹਾਂ ਮਿਊਂਸੀਪਲ ਕਾਰਪੋਰੇਸ਼ਨ, ਕੋਟਕਪੂਰਾ ਦੇ ਸਾਹਮਣੇ ਪਾਰਕ ਵਿਖੇ ਦੀਵਾਲੀ ਤੇ ਸ਼੍ਰੀ ਰਾਮ ਸੇਵਾ ਮੰਡਲ ਵਲੋਂ ਚਲਾਈ ਰੁੱਖ ਲਗਾਉਣ ਦੀ ਮੁਹਿੰਮ ਤਹਿਤ ਰੁੱਖ ਵੀ ਲਗਾਇਆ। ਇਸ ਮੌਕੇ ਉਨ੍ਹਾਂ ਨਾਲ ਮਨਪ੍ਰੀਤ ਸਿੰਘ ਧਾਲੀਵਾਲ ਪੀ.ਆਰ.ਓ., ਅਮਨਦੀਪ ਸਿੰਘ ਸੰਧੂ ਪੀ.ਏ., ਸੈਕਟਰੀ ਰੈੱਡ ਕਰਾਸ ਸੁਸਾਇਟੀ ਮਨਦੀਪ ਮੋਂਗਾ, ਚੇਅਰਮੈਨ ਗੁਰਮੀਤ ਸਿੰਘ ਆਰੇਵਾਲਾ, ਨਰੇਸ਼ ਸਿੰਗਲਾ, ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ, ਸੁਖਵੰਤ ਸਿੰਘ ਪੱਕਾ ਜਿਲ੍ਹਾ ਯੂਥ ਪ੍ਰਧਾਨ, ਗੁਰਜਿੰਦਰ ਸਿੰਘ ਪੱਕਾ, ਸੋਨੂੰ ਬਤਰਾ ਪ੍ਰਧਾਨ ਸਬਜ਼ੀ ਮੰਡੀ ਕੋਟਕਪੂਰਾ, ਸੁਖਜਿੰਦਰ ਸਿੰਘ ਸੋਨੀ, ਬਲਾਕ ਪ੍ਰਧਾਨ ਮੇਹਰ ਸਿੰਘ ਚਾਨੀ, ਸੰਜੀਵ ਕਾਲੜਾ, ਸੰਦੀਪ ਸਿੰਘ ਕੰਮੇਆਣਾ, ਮਨਜੀਤ ਸ਼ਰਮਾ, ਗੁਰਮੀਤ ਸਿੰਘ ਧੂਰਕੋਟ, ਜਸਪ੍ਰੀਤ ਚਾਹਲ, ਭੋਲਾ ਸਿੰਘ ਨਵਾਂ ਟਹਿਣਾ, ਮਾ. ਕੁਲਦੀਪ ਸਿੰਘ ਮੌੜ ਆਦਿ ਵੀ ਹਾਜ਼ਰ ਸਨ।
Leave a Comment
Your email address will not be published. Required fields are marked with *