ਕੋਟਕਪੂਰਾ, 27 ਮਾਰਚ ( ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਹਲਕਾ ਕੋਟਕਪੂਰਾ ਦੇ ਵੱਖ ਵੱਖ ਖੁਸ਼ੀ-ਗਮੀ ਦੇ ਪੋ੍ਰਗਰਾਮਾ ਅਤੇ ਸਮਾਗਮਾ ਵਿੱਚ ਸ਼ਮੂਲੀਅਤ ਕਰਦਿਆਂ ਜਿੱਥੇ ਵਿਛੜੀਆਂ ਰੂਹਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ, ਉੱਥੇ ਖੁਸ਼ੀ ਵਾਲੇ ਸਮਾਗਮ ਕਰਵਾਉਣ ਵਾਲੇ ਪਰਿਵਾਰਾਂ ਨੂੰ ਸ਼ੁੱਭਕਾਮਨਾਵਾਂ ਦਿੱਤੀਆਂ। ਸਪੀਕਰ ਸੰਧਵਾਂ ਨੇ ਵਿਧਾਨ ਸਭਾ ਹਲਕਾ ਕੋਟਕਪੂਰਾ ਦੇ ਵੱਖ ਵੱਖ ਪਿੰਡਾਂ ਬਿਮਾਰ ਲੋਕਾਂ ਦਾ ਵੀ ਹਾਲ ਚਾਲ ਜਾਣਿਆ ਅਤੇ ਹਰ ਤਰਾਂ ਦੀ ਮੱਦਦ ਦਾ ਭਰੋਸਾ ਦਿਵਾਇਆ। ਉਹਨਾਂ ਪਿੰਡ ਵਾਂਦਰ ਜਟਾਣਾ ਵਿਖੇ ਸੋਨੀ ਨੰਬਰਦਾਰ ਦੇ ਸਤਿਕਾਰਤ ਮਾਤਾ ਜਸਵਿੰਦਰ ਕੌਰ ਸਮੇਤ ਉੱਘੇ ਮਜਦੂਰ ਆਗੂ ਕਿ੍ਰਸ਼ਨ ਸਿੰਘ ਗੁੱਡਾ, ਕੌਂਸਲਰ ਅਰੁਣ ਚਾਵਲਾ ਦੇ ਸਤਿਕਾਰਤ ਮਾਤਾ ਸ਼ਾਂਤੀ ਦੇਵੀ, ਸਮਾਜਸੇਵੀ ਕਿੱਟੂ ਅਹੂਜਾ ਦੇ ਸਤਿਕਾਰਤ ਮਾਤਾ ਸ਼ਕੁੰਤਲਾ ਦੇਵੀ ਦੀ ਅੰਤਿਮ ਅਰਦਾਸ ਸਮੇਤ ਵੱਖ ਵੱਖ ਥਾਵਾਂ ’ਤੇ ਸ਼ਮੂਲੀਅਤ ਕਰਦਿਆਂ ਸਬੰਧਤ ਪਰਿਵਾਰਾਂ ਨੂੰ ਦਿਲਾਸਾ ਵੀ ਦਿੱਤਾ। ਆਪਣੇ ਸੰਬੋਧਨ ਦੌਰਾਨ ਖੁਸ਼ੀ-ਗਮੀ ਦੇ ਪੋ੍ਰਗਰਾਮਾ ਮੌਕੇ ਸਪੀਕਰ ਸੰਧਵਾਂ ਨੇ ਆਖਿਆ ਕਿ ਖੁਸ਼ੀ ਵੰਡਾਉਣ ਨਾਲ ਦੁੱਗਣੀ ਹੋ ਜਾਂਦੀ ਹੈ, ਜਦਕਿ ਦੁੱਖ ਵੰਡਾਉਣ ਨਾਲ ਅੱਧਾ ਰਹਿ ਜਾਂਦਾ ਹੈ। ਸਪੀਕਰ ਸੰਧਵਾਂ ਦੇ ਪੀ.ਆਰ.ਓ. ਮਨਪ੍ਰੀਤ ਸਿੰਘ ਮਨੀ ਧਾਲੀਵਾਲ ਨੇ ਦੱਸਿਆ ਕਿ ਕੁਝ ਕੁ ਵਿਛੜੀਆਂ ਰੂਹਾਂ ਦੀ ਅੰਤਿਮ ਅਰਦਾਸ ਤੋਂ ਪਹਿਲਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ।