ਕੋਟਕਪੂਰਾ, 11 ਨਵੰਬਰ (ਟਿੰਕੂ ਕੁਮਾਰ/ਵਰਲਡ ਪੰਜਾਬੀ ਟਾਈਮਜ਼)
ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ 12-11-2013 ਨੂੰ ਸਵੇਰੇ 9.00 ਵਜੇ ਪੱਤਰਕਾਰ ਭਰਾਵਾਂ ਨਾਲ ਪਿੰਡ ਸੰਧਵਾਂ ਵਿਖੇ ਚਾਹ ਪਾਰਟੀ ਕਰਨਗੇ। ਸਵੇਰੇ 10.00 ਵਜੇ ਸਫਾਈ ਸੇਵਕਾਂ ਨਾਲ ਮਿਊਂਸਪਲ ਕਮੇਟੀ ਪਾਰਕ ਕੋਟਕਪੂਰਾ ਵਿਖੇ ਦੀਵਾਲੀ ਦੀਆਂ ਖੁਸ਼ੀਆਂ ਸਾਝੀਆਂ ਕਰਨਗੇ, 10.30 ਵਜੇ ਗੋਲ ਚੌਂਕ ਕੋਟਕਪੂਰਾ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਦੁਕਾਨਦਾਰਾਂ, ਰਿਕਸ਼ਾ ਚਾਲਕਾਂ, ਮੋਚੀਆਂ ਅਤੇ ਦੀਵੇ ਵੇਚਣ ਵਾਲੇ ਕਿਰਤੀ ਲੋਕਾਂ ਨਾਲ ਦੀਵਾਲੀ ਦੀ ਖੁਸ਼ੀ ਸਾਝੀਂ ਕਰਨਗੇ। ਦੁਪਹਿਰ 1.00 ਵਜੇ ਨਿਰੋਗ ਬਾਲ ਆਸ਼ਰਮ ਕੋਟਕਪੂਰਾ ਵਿਖੇ ਬੱਚਿਆਂ ਨਾਲ ਦੀਵਾਲੀ ਮਨਾਉਣਗੇ, 10.30 ਵਜੇ ਗਾਊਸ਼ਾਲਾ ਮੁਕਤਸਰ ਰੋਡ ਕੋਟਕਪੂਰਾ ਪੁੱਜਣਗੇ। ਇਸ ਉਪਰੰਤ 02.00 ਵਜੇ ਗਾਊਸ਼ਾਲਾ ਸਿੱਖਾਂ ਵਾਲਾ ਰੋਡ ਕੋਟਕਪੂਰਾ ਵਿਖੇ ਪੁੱਜਣਗੇ। 02.30 ਵਜੇ ਬਿਰਧ ਆਸ਼ਰਮ ਬਾਬਾ ਗਰੀਬ ਦਾਸ ਵਿਖੇ ਬਜੁਰਗਾਂ ਨਾਲ ਦੀਵਾਲੀ ਦਾ ਤਿਉਹਾਰ ਮਨਾਉਣਗੇ। 03.30 ਵਜੇ ਰੈਡ ਕਰਾਸ ਸੁਸਾਇਟੀ ਫਰੀਦਕੋਟ ਦੇ ਸਪੈਸ਼ਲ ਬੱਚਿਆਂ ਅਤੇ ਬਜੁਰਗਾਂ ਨਾਲ ਦੀਵਾਲੀ ਦੀਆਂ ਖੁਸ਼ੀਆਂ ਸਾਝੀਆਂ ਕਰਨਗੇ। ਇਹ ਜਾਣਕਾਰੀ ਪੀ.ਆਰ.ਓ. ਸਪੀਕਰ ਮਨਪ੍ਰੀਤ ਸਿੰਘ ਧਾਲੀਵਾਲ ਨੇ ਦਿੱਤੀ।
Leave a Comment
Your email address will not be published. Required fields are marked with *