ਚੰਡੀਗੜ੍ਹ, 29 ਅਕਤੂਬਰ (ਅੰਜੂ ਅਮਨਦੀਪ ਗਰੋਵਰ/ਵਰਲਡ ਪੰਜਾਬੀ ਟਾਈਮਜ਼)
ਰਾਸ਼ਟਰੀ ਕਾਵਿ ਸਾਗਰ ਨੇ ਅਕਤੂਬਰ ਮਹੀਨੇ ਦੀ ਕਾਵਿ ਗੋਸ਼ਠੀ ਕਰਵਾਈ , ਜਿਸ ਵਿਚ ਦੇਸ਼ ਵਿਦੇਸ਼ ਤੋਂ ਕਵੀਆਂ ਨੇ ਸ਼ਿਰਕਤ ਕੀਤੀ। ਸਭਾ ਦੀ ਪ੍ਰਧਾਨ ਆਸ਼ਾ ਸ਼ਰਮਾ ਜੀ ਨੇ ਆਏ ਸਾਰੇ ਕਵੀਆਂ ਦਾ ਸਵਾਗਤ ਕੀਤਾ। ਲਗਭਗ 35 ਸਾਹਿਤਕਾਰਾਂ ਇਸ ਕਵੀ ਦਰਬਾਰ ਵਿੱਚ ਭਾਗ ਲਿਆ। ਉਨਾਂ ਨੇ ਸਾਰੇ ਹੀ ਸ਼ਾਮਿਲ ਕਵੀ ਅਤੇ ਕਵਿਤਰੀਆਂ ਨਾਲ ਸੰਸਥਾ ਦੀ ਗਤੀਵਿਧੀਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਇਹ ਵੀ ਦੱਸਦਿਆਂ ਕਿ ਸੰਸਥਾ ਦੇ ਮੈਂਬਰਾਂ ਦੀ ਗਿਣਤੀ ਦਿਨ ਪ੍ਰਤੀ ਦਿਨ ਵੱਧ ਰਹੀ ਹੈ। ਸ਼੍ਰੀ ਪ੍ਰੇਮ ਵਿਜ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਸ਼ੇਸ਼ ਮਹਿਮਾਨ ਵਜੋਂ ਜਸਵਿੰਦਰ ਜੇ ਪਾਲ ਅਤੇ ਗੈਸਟ ਆਫ ਹੋਨਰ ਡਾ ਤਰਲੋਚਨ ਕੌਰ ਸ਼ਾਮਿਲ ਹੋਏ। ਡਾ. ਓਮਾ ਸ਼ਰਮਾ ਨੇ ਮੁੱਖ ਮਹਿਮਾਨ ਸ਼੍ਰੀ ਪ੍ਰੇਮ ਵਿਜ ਬਾਰੇ ਵਿਸਥਾਰ ਵਿੱਚ ਜਾਣਕਾਰੀ ਸਾਂਝੀ ਕੀਤੀ ਅਤੇ ਉਹਨਾਂ ਨੂੰ ਮੁੱਖ ਮਹਿਮਾਨ ਵਜੋਂ ਸਾਮਿਲ ਹੋਣ ਤੇ ਧੰਨਵਾਦ ਕੀਤਾ। ਸ੍ਰੀ ਪ੍ਰੇਮ ਵਿਜ ਨੇ ਆਪਣੀ ਇੱਕ ਰਚਨਾ ਨਾਲ ਸਾਂਝ ਪਾਈ ਅਤੇ ਨਵੇਂ ਕਵੀ ਅਤੇ ਕਵਿਤਰੀਆਂ ਨੂੰ ਵਧੀਆ ਸਾਹਿਤ ਲਿਖਣ ਲਈ ਉਤਸ਼ਾਹਿਤ ਕੀਤਾ । ਡਾ ਤਰਲੋਚਨ ਕੌਰ ਨੇ ਪੰਜਾਬੀ ਵਿੱਚ ਆਪਣੀ ਕਵਿਤਾ ਸੁਣਾ ਕੇ ਪ੍ਰੋਗਰਾਮ ਵਿੱਚ ਆਪਣੀ ਹਾਜ਼ਰੀ ਲਗਾਈ । ਸਾਹਿਤਕਾਰਾਂ ਦੇ ਰੰਗ ਬਿਰੰਗੇ ਗੀਤ, ਕਵਿਤਾ ਤੇ ਗਜ਼ਲਾਂ ਨੇ ਪ੍ਰੋਗਰਾਮ ਵਿੱਚ ਚਾਰ ਚੰਦ ਲਗਾ ਦਿੱਤੇ। ਇਸ ਕਵੀ ਦਰਬਾਰ ਦਾ ਹਿੱਸਾ ਬਣੇ ਸੁਨੇਹਾ ਵਿੱਜ, ਪ੍ਰੀਤਮਾ, ਡਾ ਓਮਾ, ਡਾ. ਤਰਲੋਚਨ ਕੌਰ , ਜਸਵਿੰਦਰ ਜੈਪਾਲ, ਪਰਮਜੀਤ ਜੈਸਵਾਲ, ਉਰਮਿਲ ਬਜਾਜ, ਨੇਹਾ ਸ਼ਰਮਾ, ਮੋਹਿੰਦਰ ਸੂਦ ਵਿਰਕ,ਸੰਤੋਸ਼ ਮਾਧਵ, ਗੁਰਦਰਸ਼ਨ ਗੁਰਸਿਲ, ਅਨੀਤਾ ਪਟਿਆਲਵੀ, ਮੰਗਤ ਖਾਨ, ਅਮਰਜੀਤ ਕੌਰ ਮੋਰਿੰਡਾ, ਡਾ ਰਵਿੰਦਰ ਭਾਟੀਆ, ਹਰਮਿੰਦਰ ਕੌਰ ਅਮਰੋਹਾ , ਪੋਲੀ ਬਰਾੜ, ਵਤਨ ਵੀਰ, ਜਾਗ੍ਰਿਤੀ ਗੋੜ, ਡਾ. ਸੁਨੀਤ, ਰਿਪੂ ਦਮਨ, ਸੀਮਾ ਸ਼ਰਮਾ, ਸੁਖਦੇਵ ਸਿੰਘ, ਡਾ ਸੁਦੇਸ਼ ਚੁੱਘ, ਪਰਵੀਨ ਕੌਰ, ਜਗਦੀਸ਼ ਕੌਰ, ਮਨਿੰਦਰ ਬੱਸੀ, ਆਸਾ ਸ਼ਰਮਾ, ਪ੍ਰੇਮ ਵਿਜ, ਪਵਨ ਕੁਮਾਰ ,ਮਨ ਮਾਨ ਆਦਿ। ਸਮਾਜਿਕ ਸਰੋਕਾਰਾਂ ਅਤੇ ਮਾਂ ਬੋਲੀ ਨੂੰ ਸਮਰਪਿਤ ਰਚਨਾਵਾਂ ਸਾਂਝੀਆਂ ਕੀਤੀਆਂ ਗਈਆਂ। ।ਅੱਜ ਦੇ ਦੌਰ ਵਿਚ ਜਿੱਥੇ ਸਿਆਸੀ ਮਾਮਲੇ ਨਜ਼ਰ ਆ ਰਹੇ ਹਨ ,ਜਿੱਥੇ ਔਰਤ ਦਾ ਸਤਰ ਪਹਿਲਾਂ ਨਾਲੋਂ ਉੱਪਰ ਉੱਠਦਾ ਨਜ਼ਰ ਆ ਰਿਹਾ ਹੈ ,ਬੇਟੀਆਂ ਹਰ ਖੇਤਰ ਵਿਚ ਅੱਗੇ ਵੱਧ ਰਹੀਆਂ ਨੇ , ਉਥੇ ਸਾਹਿਤਕਾਰ ਆਪਣੀ ਰਚਨਾ ਰਾਹੀਂ ਆਪਣਾ ਸੰਦੇਸ਼ ਸਮਾਜ ਤਕ ਪਹੁੰਚਾ ਰਹੇ ਹਾਂ। ਇਸ ਕਾਵੀ ਦਰਬਾਰ ਵਿਚ ਆਸ਼ਾ ਸ਼ਰਮਾ,ਡਾ. ਉਮਾ ਸ਼ਰਮਾ,ਜਾਗ੍ਰਿਤੀ ਗੌੜ, ਸੰਤੋਸ਼ ਪ੍ਰਜਾਪਤੀ, ਪਾਵਨ ਕੁਮਾਰ, ਪੋਲੀ ਬਰਾੜ, ਅਮਰਜੀਤ ਮੋਰਿੰਡਾ, ਨੇਹਾ ਸ਼ਰਮਾ, ਡਾ. ਸੁਦੇਸ਼, ਜਗਦੀਸ਼ ਕੌਰ, ਸੁਖਦੇਵ ਸਿੰਘ, ਸਰੋਜ ਚੋਪੜਾ, ਸਨੇਹਾ ਵਿਜ , ਪਰਮਜੀਤ ਕੌਰ , ਉਰਮਿਲ ਬਜਾਜ, ਨੇਹਾ ਮਲਹੋਤਰਾ , ਡਾ. ਵੀਨਾ ਅਤੇ ਜਯੋਤੀ ਸ਼ਰਮਾ ਜੀ ਨੇ ਭਾਗ ਲਿਆ । ਸਭ ਨੇ ਆਪਣੀ ਕਵਿਤਾਵਾਂ ਨਾਲ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਮੁੱਖ ਮਹਿਮਾਨ ਸ੍ਰੀ ਪ੍ਰੇਮ ਵਿਜ ਨੇ ਸਾਰੇ ਸਾਹਿਤਕਾਰਾਂ ਦੀ ਕਵਿਤਾਵਾਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਸਾਰੇ ਸਾਹਿਤਕਾਰਾਂ ਨੂੰ ਵਧੀਆ ਸਾਹਿਤ ਰਚਣ ਲਈ ਵਧਾਈ ਦਿੱਤੀ। ਅੰਤ ਵਿੱਚ ਸੰਸਥਾ ਦੀ ਪ੍ਰਧਾਨ ਆਸ਼ਾ ਸ਼ਰਮਾ ਜੀ ਨੇ ਆਪਣੇ ਮਿੱਠੇ ਸ਼ਬਦਾਂ ਨਾਲ ਆਏ ਹੋਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਡਾ ਓਮਾ ਸ਼ਰਮਾ ਨੇ ਬਾਖੂਬੀ ਮੰਚ ਸੰਚਲਨ ਕੀਤਾ ਤੇ ਸਭ ਤੋਂ ਵਾਹ ਵਾਹ ਖੱਟੀ। ਰਾਸ਼ਟਰੀ ਕਾਵਿ ਸਾਗਰ ਦਾ ਅਕਤੂਬਰ ਮਹੀਨੇ ਦਾ ਕਵੀ ਦਰਬਾਰ ਸਫਲ ਹੋ ਨਿਬੜਿਆ।
2 comments
2 Comments
Anju Grover
October 30, 2023, 12:02 amThnx for publishing the news ji 🙏💐
REPLYbest essay help review
December 19, 2023, 6:08 ambest essay help review
ਸਫਲ ਹà©à¨£ ਨਿਬà©à¨¿à¨ ਰਾਸ਼à¨à¨°à© à¨à¨¾à¨µà¨¿ ਸਾà¨à¨° ਦਾ à¨à¨µà© ਦਰਬਾਰ â¦.. – World Punjabi Times
REPLY