
ਚੰਡੀਗੜ੍ਹ 8 ਨਵੰਬਰ (ਸਟਾਫ਼ ਰਿਪੋਰਟਰ/ਵਰਲਡ ਪੰਜਾਬੀ ਟਾਈਮਜ਼ )
ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਵਲੋਂ ਮਾਂ ਬੋਲੀ ਪੰਜਾਬੀ ਨੂੰ ਸਮਰਿਪਤ ਪਹਿਲਾਂ ਰਾਜ ਪੱਧਰੀ ਕਵੀ ਦਰਬਾਰ ਤੇ ਸਨਮਾਨ ਸਮਾਰੋਹ ਕਮਿਊਨਿਟੀ ਸੈਂਟਰ ਸੈਕਟਰ 40-ਏ ਚੰਡੀਗੜ੍ਹ ਵਿੱਚ ਕਰਵਾਇਆ ਗਿਆ। ਇਸ ਮੌਕੇ ਮੇਲਾਂ ਰੂਹਾਂ ਦੇ ਸੰਸਥਾਪਕ ਮਨਪ੍ਰੀਤ ਕੌਰ ਸੰਧੂ (ਮੁੰਬਈ) ਨੇ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ।
ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ ਡਾ. ਦਵਿੰਦਰ ਸਿੰਘ ਬੋਹਾ, ਉੱਘੀ ੳਰਦੂ ਦੀ ਸ਼ਾਇਰਾ ਗੁਰਦੀਪ ਕੌਰ ਗੁਲ ਤੇ ਕੌਂਸਲਰ ਗੁਰਬਖਸ਼ ਰਾਵਤ (ਸਾਬਕਾ ਡਿਪਟੀ ਮੇਅਰ ਚੰਡੀਗੜ੍ਹ) ਉਹਨਾਂ ਦੇ ਸਥਾਨ ਤੇ ਵਰਿੰਦਰ ਰਾਵਤ ਨੇ ਹਾਜ਼ਰੀ ਭਰੀ। ਫੁੱਲਾਂ ਦੇ ਗੁਲਦਸਤਿਆਂ ਨਾਲ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ। ਅੰਤਰਰਾਸ਼ਟਰੀ ਸਹਿਤਕ ਸੱਥ ਦੇ ਪ੍ਰਧਾਨ ਰਾਜਵਿੰਦਰ ਸਿੰਘ ਗੱਡੂ ਵੀ ਪ੍ਰਧਾਨਗੀ ਮੰਡਲ ਵਿਚ ਸੁਸ਼ੋਭਿਤ ਹੋਏ।
ਮੰਚ ਸੰਚਾਲਕ ਰਜਿੰਦਰ ਸਿੰਘ ਧੀਮਾਨ ਨੇ ਆਏ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਜੀ ਆਇਆ ਕਿਹਾ। ਸਾਬਕਾ ਪ੍ਰਧਾਨ ਸਹਿਤ ਵਿਗਿਆਨ ਕੇਂਦਰ ਦੇ ਪ੍ਰਧਾਨ ਸੇਵੀ ਰਾਇਤ ਜੀ ਲਈ ਇਕ ਮਿੰਟ ਦਾ ਮੋਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਤੋਂ ਬਾਅਦ ਨਵੀਂ ਬਣੀ ਸਾਹਿਤਕ ਸੱਥ ਚੰਡੀਗੜ੍ਹ ਦੀ ਕਾਰਜ਼ਕਾਰਨੀ ਕਮੇਟੀ ਦੇ ਮੈਂਬਰਾਂ ਤੋਂ ਉਪਸਥਿਤ ਸਾਹਿਤਕਾਰਾਂ ਨੂੰ ਰੂਬਰੂ ਕਰਵਾਇਆ ਗਿਆ। ਮੁੱਖ ਸਲਾਹਕਾਰ ਸੁਰਜੀਤ ਸਿੰਘ ਧੀਰ ਵੱਲੋਂ ਗਾਏ ਧਾਰਮਿਕ ਸ਼ਬਦ ਨਾਲ ਸਭਾ ਦਾ ਅਗਾਜ਼ ਕੀਤਾ ਗਿਆ। ਬੱਚਿਆਂ ਦੇ ਜੱਥੇ ਵੱਲੋਂ ਸ਼ਬਦ ਗਾਇਨ ਕੀਤਾ ਗਿਆ।ਇਸ ਮੌਕੇ ਪੰਜਾਬ ਦੇ ਹਰ ਕੋਨੇ ਤੇ ਵਿਦੇਸ਼ਾਂ ਚੋਂ ਪਹੁੰਚੇ ਸਾਹਿਤਕਾਰਾਂ ਦੀ ਸ਼ਿਰਕਤ ਨੇ ਪ੍ਰੋਗਰਾਮ ਨੂੰ ਚਾਰ ਚੰਨ ਲਾਏ।
ਸਮਾਗਮ ਦੌਰਾਨ ਰਾਸ਼ਟਰਪਤੀ ਅਵਾਰਡ ਹਾਸਲ ਬਲਕਾਰ ਸਿੱਧੂ ਪ੍ਰਧਾਨ ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਵਿਸ਼ਵ ਪੰਜਾਬੀ ਪ੍ਰਚਾਰ ਸਭਾ ਦੇ ਪ੍ਰਧਾਨ ਪ੍ਰਿੰਸੀਪਲ ਬਹਾਦਰ ਸਿੰਘ ਗੋਸਲ, ਉਘੇ ਪੱਤਰਕਾਰ ਤੇ ਲੇਖਕ ਦੀਪਕ ਚਨਾਰਥਲ, ਉਘੇ ਸਾਹਿਤਕਾਰ ਸੁਭਾਸ਼ ਭਾਸਕਰ, ਫ਼ਿਲਮੀ ਅਦਾਕਾਰਾ ਪੰਮੀ ਸਿੱਧੂ ਸੰਧੂ, ਅਲਗੋਜ਼ਾ ਵਾਦਕ ਕਰਮਜੀਤ ਸਿੰਘ ਬੱਗਾ, ਭੁਪਿੰਦਰ ਸਿੰਘ ਭਾਗੋਮਾਜਰਾ, ਉੱਘੇ ਸਾਹਿਤਕਾਰ ਅਵਤਾਰ ਸਿੰਘ ਪਤੰਗ, ਪਾਲ ਅਜਨਬੀ, ਅਫ਼ਰੀਕਾ ਤੋਂ ਗਾਇਕ ਬਾਜਵਾ ਸਿੰਘ, ਯੂਐੱਸਏ ਬਾਵਾ ਹਰਜੰਤ ਸਿੰਘ, ਉੱਘੀ ਸ਼ਾਇਰਾਂ ਕਿਰਨ ਬੇਦੀ, ਬਹਾਦਰਗੜ੍ਹ ਤੋਂ ਕੁਲਵਿੰਦਰ ਕੁਮਾਰ, ਫਰੀਦਕੋਟ ਤੋਂ ਬੀਰ ਇੰਦਰ ਸਿੰਘ,ਸੱਥ ਦੇ ਸਕੱਤਰ ਸਰਹਿੰਦ ਤੋਂ ਸੁਰਿੰਦਰ ਕੌਰ ਬਾੜਾ, ਮੋਹਾਲੀ ਤੋਂ ਹਰਦੀਪ ਵਿਰਕ, ਰਾਜਪੁਰਾ ਤੋਂ ਡਾ.ਗੁਰਵਿੰਦਰ ਅਮਨ,ਸੁਖਦੀਪ ਸਿੰਘ ਪੁਆਧੀ (ਸਹੌੜਾਂ ) ,ਇੰਦਰਪਾਲ ਸਿੰਘ ਪਟਿਆਲਾ,ਪ੍ਰਦੀਪ ਸਿੰਘ, ਮਨਜੀਤ ਕੌਰ ਗਿੱਲ ਜੰਡਾ, ਅਜਮੇਰ ਸਾਗਰ,ਇੰਦਰਜੀਤ ਕੌਰ, ਗੁਰਸ਼ਰਨ ਸਿੰਘ ਕਾਕਾ,ਸਮਿਤਰ ਸਿੰਘ ਦੋਸਤ,ਖੁਸ਼ੀ ਰਾਮ ਨਿਮਾਣਾ,ਮੰਦਰ ਗਿੱਲ ਸਾਹਿਬਚੰਦੀਆ,ਡਾ. ਸੁਨੀਤ ਮਦਾਨ, ਸ਼ਮਸ਼ੀਲ ਸਿੰਘ ਸੋਢੀ, ਨੀਲਮ ਨਾਰੰਗ,ਦਰਸ਼ਣ ਤਿਊਨਾ, ਸ਼ਰਨਜੀਤ ਕੌਰ ਕੀਰਤਨੀ ਜਥਾ,ਜਸ਼ਨਦੀਪ ਕੌਰ,ਗਗਨਦੀਪ ਸਿੰਘ,ਤਰਸੇਮ ਸਿੰਘ ਕਾਲੇਵਾਲ,ਨਰਿੰਦਰ ਕੌਰ ਲੌਂਗੀਆ, ਪਿਆਰਾ ਸਿੰਘ ਰਾਹੀ,ਕਰੁਣਾ ਉਪਾਧਿਆ,ਜਸਕੀਰਤ ਸਿੰਘ ਕੁਰਾਲੀ,ਅਮਨਦੀਪ ਕੌਰ,
ਲੇਖਕ ਮਹਿੰਦਰ ਸਿੰਘ ਝੱਮਟ,ਸੁਧਾ ਜੈਨ ਸੁਦੀਪ,ਬਾਬੂ ਰਾਮ ਦੀਵਾਨਾ,ਰੂਪ ਲਾਲ ਰੂਪ (ਜਲੰਧਰ), ਸ਼ਾਇਰ ਭੱਟੀ,ਇੰਦਰ ਪਾਲ ਸਿੰਘ ਪਟਿਆਲਾ,ਜਸਕਰਨ ਮੱਤਾ,ਬਲਦੇਵ ਸਿੰਘ,ਪ੍ਭਜੋਤ ਕੌਰ,ਪੋ੍.ਕੇਵਲਜੀਤ ਸਿੰਘ ਕੰਵਲ,ਕਿਰਨ ਸਿੰਗਲਾ ਪਟਿਆਲਾ ਤਰਲੋਕ ਸਿੰਘ ਢਿੱਲੋਂ ਪਟਿਆਲਾ, ਬਲਜੀਤ ਕੌਰ ਝੂਟੀ,ਜੈ ਸਿੰਘ ਛਿੱਬਰ,ਵਿਨੋਦ ਸੰਧੂ ਆਦਿ ਹਾਜ਼ਰ ਸਾਹਿਤਕਾਰਾਂ ਵੱਲੋਂ ਪੇਸ਼ ਕੀਤੀਆਂ ਵੱਖ ਵੱਖ ਵੰਨਗੀਆਂ ਨੇ ਮੰਚ ਨੂੰ ਹੋਰ ਰੋਚਕ, ਰੌਣਕਮਈ ਬਣਾਇਆ। ਆਏ ਸਾਹਿਤਕਾਰਾਂ ਨੇ ਆਪਣੇ ਆਪਣੇ ਵਿਚਾਰ ਵੀ ਸਾਂਝੇ ਕੀਤੇ ਤੇ ਅੰਤਰਰਾਸ਼ਟਰੀ ਸਹਿਤਕ ਸੱਥ ਚੰਡੀਗੜ੍ਹ ਦੇ ਪ੍ਰਧਾਨ ਰਾਜਵਿੰਦਰ ਸਿੰਘ ਗੱਡੂ ਨੂੰ ਸਫ਼ਲ ਪ੍ਰੋਗਰਾਮ ਦੀਆਂ ਵਧਾਈਆਂ ਤੇ ਸ਼ੁਭਕਾਮਨਾਵਾਂ ਦਿੱਤੀਆਂ।
ਮੁੱਖ ਮਹਿਮਾਨ ਮਨਪ੍ਰੀਤ ਕੌਰ ਸੰਧੂ ਨੇ ਅੰਤਰਰਾਸ਼ਟਰੀ ਸਾਹਿਤਕ ਸੱਥ ਚੰਡੀਗੜ੍ਹ ਦੇ ਪਠੇਲੇ ਸਮਾਗਮ ਲਈ ਸ਼ੁਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਸੱਥ ਦਾ ਮਤਲਬ ਜਿੱਥੇ ਸਾਡੇ ਪਿੰਡਾਂ ’ਚ ਬਜ਼ੁਰਗ ਇਕੱਠੇ ਹੋ ਕੇ ਬਹਿੰਦੇ ਸੀ ਜਿਥੇ ਕੋਈ ਸਾੜਾ ਨਹੀਂ ਹੁੰਦਾ, ਇਹ ਸੱਥ ਵੀ ਇਸੇ ਤਰ੍ਹਾਂ ਇਕਮੁੱਠ ਹੋ ਕੇ ਦਿਨ ਰਾਤ ਮਾਂ ਬੋਲੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਬੁਲੰਦੀਆਂ ਛੂਹੰਦੀ ਰਹੇ। ਮੇਲਾਂ ਰੂਹਾਂ ਅੰਤਰਰਾਸ਼ਟਰੀ ਸਾਹਿਤਕ ਪਰਿਵਾਰ ਦੇ ਜਨਰਲ ਸਕੱਤਰ ਗੁਰਭੈ ਸਿੰਘ ਨੇ ਮਾਂ ਬੋਲੀ ਦੇ ਹੱਕ ’ਚ ਆਵਾਜ਼ ਬੁਲੰਦ ਕਰਦੇ ਹੋਏ ਇਕ ਗੀਤ ਨਾਲ ਹਾਜ਼ਰੀ ਭਰੀ।ਅਸੀਂ ਸੇਵਕ ਮਾਂ ਬੋਲੀ ਦੇ, ਅਸੀਂ ਕਦੇ ਨੀਂ ਹਾਰਾਂਗੇ, ਤੁਸੀਂ ਪੱਥਰ ਮਾਰੋਗੇ, ਅਸੀਂ ਮਹਿਲ ਉਸਾਰਾਗੇ’’।ਜਲੰਧਰ ਤੋਂ ਚਾਨਣ ਮੁਨਾਰਾ ਅਖ਼ਬਾਰ ਦੇ ਮੁੱਖ ਸੰਪਾਦਕ ਪਰਸ਼ੋਤਮ ਲਾਲ ਸਰੋਏ ਨੇ ਕਵਿਤਾ ਦੇ ਮਾਧਿਅਮ ਰਾਹੀਂ ਨਵੀਂ ਬਣੀ ਸੱਥ ਦੀ ਸ਼ਲਾਘਾ ਕੀਤੀ।
ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਕੌਰ ਸ਼ੇਰਗਿੱਲ ਨੇ ਦੇਸ਼ ਤੇ ਵਿਦੇਸ਼ੋ ਆਏ ਸਹਿਤਕਾਰਾਂ ਦਾ ਧੰਨਵਾਦ ਕੀਤਾ, ਉਨ੍ਹਾਂ ਨੇ ਮਾਂ ਬੋਲੀ ਪੰਜਾਬੀ ਦੇ ਹੱਕ ’ਚ ਲਿਖੀ ਕਵਿਤਾ ‘‘ਹੱਦੋਂ ਵੱਧ ਮਾਂ ਬੋਲੀ ਨੂੰ ਪਿਆਰ ਕਰਦੀ ਹਾਂ’’ ਗਾ ਕੇ ਸੁਣਾਈ।
ਆਏ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨਾਂ ਨੂੰ ਡਾ.ਦਵਿੰਦਰ ਬੋਹਾ ਜੀ ਦੁਆਰਾ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।
ਮੁੱਖ ਮਹਿਮਾਨ ਮਨਪ੍ਰੀਤ ਕੌਰ ਸੰਧੂ ਜੀ ਵੱਲੋ ਡਾ.ਦਵਿੰਦਰ ਬੋਹਾ ਜੀ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸਭਿਆਚਾਰ ਨੂੰ ਪ੍ਰਫੁਲਿਤ ਕਰਨ ਲਈ ਫੁਲਕਾਰੀਆਂ ਦੀ ਪ੍ਰਦਰਸ਼ਨੀ ਦਾ ਆਯੋਜਨ ਵੀ ਕੀਤਾ ਗਿਆ। ਪ੍ਰਧਾਨਗੀ ਮੰਡਲ ਵੱਲੋਂ ਦੂਰੋਂ ਨੇੜਿਓਂ ਆਏ ਸਾਰੇ ਸਾਹਿਤਕਾਰਾਂ ਨੂੰ ਵੀ ਸਨਮਾਨ ਚਿੰਨ੍ਹ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਜ਼ਿਲ੍ਹਾ ਭਾਸ਼ਾ ਅਫ਼ਸਰ ਮੁਹਾਲੀ ਡਾਕਟਰ ਦਵਿੰਦਰ ਸਿੰਘ ਬੋਹਾ ਨੇ ਨਵੰਬਰ ਮਹੀਨੇ ਵਿੱਚ ਸੱਥ ਦੇ ਉਲੀਕੇ ਪਹਿਲੇ ਸਮਾਗਮ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਵੀ ਇਹ ਮਹੀਨਾ ਮਾਂ ਬੋਲੀ ਪੰਜਾਬੀ ਵਜੋਂ ਮਨਾਇਆ ਜਾਂਦਾ ਰਿਹਾ ਹੈ, ਜਿਸ ਤਰ੍ਹਾਂ ਇਹ ਸਮਾਗ਼ਮ ਇਹਨਾਂ ਨੇ ਚੰਡੀਗੜ੍ਹ ਦੀ ਧਰਤੀ ਉੱਤੇ ਉਲੀਕਿਆ ਇਹ ਬਹੁਤ ਪਿਆਰਾ ਉੱਦਮ ਵਾਲਾ ਕਾਰਜ ਹੈ। ਉਹਨਾਂ ਨੇ ਇਹ ਵੀ ਦੱਸਿਆ ਕਿ ਚੰਡੀਗੜ੍ਹ ਵਿੱਚ ਸਾਹਿਤਕ ਸਮਾਗਮ ਕਰਵਾਉਣਾ ਅਸਾਨ ਕਾਰਜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਜਿੰਨਾਂ ਖ਼ਤਰਾ ਚੰਡੀਗੜ੍ਹ ਹੈ ਉਹਨਾਂ ਖ਼ਤਰਾ ਮੁਹਾਲੀ ਵਿੱਚ ਨਹੀਂ ਹੈ। ਚਲ ਰਹੇ ਮਹੌਲ ਵਿੱਚ ਇਸ ਤਰ੍ਹਾਂ ਦੇ ਸਾਹਿਤਕ ਸਮਾਗਮ ਹੋਣਾ ਤੇ ਸੰਸਥਾ ਦਾ ਹੋਂਦ ਵਿੱਚ ਆਉਣਾ ਆਪਣੇ ਆਪ ਵਿੱਚ ਮੁਬਾਰਕਬਾਦ ਹੈ।
ਸਮਾਗਮ ਦੇ ਅੰਤ ਵਿਚ ਪ੍ਰਧਾਨ ਰਾਜਵਿੰਦਰ ਸਿੰਘ ਗੱਡੂ ਨੇ ਸਮਾਗਮ ਦਾ ਸ਼ਿੰਗਾਰ ਬਣੇ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ।ਸੱਥ ਵੱਲੋਂ ਅੱਗੇ ਜੋ ਵੀ ਸਮਾਗ਼ਮ ਉਲੀਕੇ ਜਾਣਗੇ ਉਹਨਾ ਨੂੰ ਹੋਰ ਬੁਲੰਦੀਆਂ ਤੱਕ ਲਿਜਾਣ ਲਈ ਅਸੀਂ ਤੱਤਪਰ ਹਾਂ। ਉਹਨਾਂ ਨੇ ਸਮਾਗਮ ਦੀ ਸਫ਼ਲਤਾ ਲਈ ਆਪਣੀ ਕਾਰਜ਼ਕਾਰੀ ਟੀਮ ਦਾ ਵੀ ਧੰਨਵਾਦ ਕੀਤਾ, ਅਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣ ਲਈ ਸੱਥ ਦੀ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਕੌਰ ਸ਼ੇਰਗਿੱਲ ਦਾ ਖ਼ਾਸਕਰ ਕੇ ਧੰਨਵਾਦ ਕੀਤਾ।।ਰਜਿੰਦਰ ਸਿੰਘ ਧੀਮਾਨ ਨੇ ਮੰਚ ਸੰਚਾਲਨ ਦੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ। ਸੱਥ ਦੀ ਜਨਰਲ ਸਕੱਤਰ ਚਰਨਜੀਤ ਬਾਠ ਨੇ ਕਿਹਾ ਕਿ ਸਮਾਗਮ ਵਿੱਚ ਸਾਥੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ,ਜਿਸਦਾ ਸਾਨੂੰ ਖੇਦ ਹੈ।
ਇਹ ਸਮਾਗਮ ਸ਼ਿਵਾਲਿਕ ਚੈਨਲ,ਬੀਬੀਸੀ ਚੈਨਲ ਨੇ ਪੂਰੇ ਸਮਾਗਮ ਨੂੰ ਲਾਇਵ ਚਲਾਇਆ ਜੋ ਬਹੁਤ ਸ਼ਲਾਘਾਯੋਗ ਸੀ।ਇਸ ਮੌਕੇ ਦੂਰ ਨੇੜਿਓ ਆਏ ਪਤਵੰਤੇ ਸੱਜਣਾਂ ਲਈ ਵਿਸ਼ੇਸ਼ ਤੌਰ ਤੇ ਚਾਹ ਪਾਣੀ ਤੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ।