ਚੰਡੀਗੜ੍ਹ 24 ਮਾਰਚ (ਸ਼ਾਇਰ ਭੱਟੀ/ਵਰਲਡ ਪੰਜਾਬੀ ਟਾਈਮਜ਼)
ਅੱਜ ਸਬਲੋਕ ਨਿਊਜ਼ ਐਂਡ ਐਂਟਰਟੇਨਮੈਂਟ ਚੈਨਲ ਦਾ ਉਦਘਾਟਨ ਕੀਤਾ ਗਿਆ। ਇਸ ਚੈਨਲ ਦੇ ਸਰਪ੍ਰਸਤ ਸ਼੍ਰੀ ਸਵਰਨ ਸਿੰਘ ਜਿਨ੍ਹਾਂ ਨੇ ਇਸ ਚੈਨਲ ਅਤੇ ਚੈਨਲ ਦੀ ਕਾਰਗੁਜ਼ਾਰੀ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਚੈਨਲ ਦੁਆਰਾ ਹਮੇਸ਼ਾ ਹੱਕ ਸੱਚ ਦੀ ਆਵਾਜ਼ ਉਠਾਈ ਜਾਏਗੀ। ਉਹਨਾਂ ਨੇ ਦੱਸਿਆ ਕਿ ਇਸ ਚੈਨਲ ਦੁਆਰਾ ਦਰਸ਼ਕਾਂ ਨਾਲ ਹਰ ਲੋੜੀਂਦੀ ਜਾਣਕਾਰੀ ਸਾਂਝੀ ਕੀਤੀ ਜਾਏਗੀ। ਇਸ ਚੈਨਲ ਦੁਆਰਾ ਕੁੱਝ ਖ਼ਾਸ ਅਤੇ ਦਿਲਚਸਪ ਪ੍ਰੋਗਰਾਮ ਵੀ ਪੇਸ਼ ਕੀਤੇ ਜਾਣਗੇ ਜਿਨ੍ਹਾਂ ਦੁਆਰਾ ਦਰਸ਼ਕਾਂ ਨੂੰ ਚੰਗੀ ਸੇਧ ਵੀ ਮਿਲੇਗੀ ਜਿਵੇਂ ਸਾਹਿਤਿਕ, ਕਲਚਰਲ ਅਤੇ ਮਨੋਰੰਜਨ ਭਰਪੂਰ ਪ੍ਰੋਗਰਾਮ ਹੋਣਗੇ।
ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਪੰਜਾਬੀ ਕਾਮੇਡੀ ਕਲਾਕਾਰ ਅਤੇ ਮੌਜੂਦਾ ਚੇਅਰਮੈਨ ਫੂਡ ਕਮਿਸ਼ਨ ਪੰਜਾਬ ਸ਼੍ਰੀ ਬਾਲ ਮੁਕੰਦ ਸ਼ਰਮਾ ਜੀ ਰਹੇ। ਜਿਨ੍ਹਾਂ ਨੇ ਰਿਬਨ ਕੱਟਣ ਦੀ ਰਸਮ ਨਿਭਾਈ ਤੇ ਆਪਣੇ ਅੰਦਾਜ਼ ਵਿੱਚ ਉਦਘਾਟਨੀ ਸ਼ਬਦਾਂ ਦੇ ਨਾਲ ਨਾਲ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਚੈਨਲ ਦੀ ਪੂਰੀ ਟੀਮ ਨੂੰ ਹੌਂਸਲਾ ਅਫਜ਼ਾਈ ਤੇ ਸ਼ੁਭਕਾਮਨਾਵਾਂ ਦਿੱਤੀਆਂ। ਇਸਦੇ ਵਿਸ਼ੇਸ਼ ਮਹਿਮਾਨ ਪੀ.ਐਸ. ਆਰਟਸ ਐਂਡ ਕਲਚਰਲ ਸੁਸਾਇਟੀ ਦੇ ਪ੍ਰਧਾਨ ਸ਼੍ਰੀ ਪਰਵੀਨ ਸੰਧੂ ਰਹੇ। ਇਸ ਉਦਘਾਟਨ ਸਮਾਰੋਹ ਵਿੱਚ ਕਈ ਖ਼ਾਸ ਸ਼ਖ਼ਸੀਅਤਾਂ ਵੀ ਸ਼ਾਮਿਲ ਹੋਈਆਂ – ਪਰਮਵੀਰ ਸਿੰਘ, ਪ੍ਰਭਜੋਤ ਕੌਰ ਢਿੱਲੋਂ, ਅਮਰਜੀਤ ਸਿੰਘ ਢਿੱਲੋਂ, ਸਿੰਗਰ ਗੁਰਮੀਤ ਕੌਰ ਕੁਲਾਰ, ਬੈਨੀਪਾਲ ਸਿਸਟਰਸ ਅਮਰਜੀਤ ਕੌਰ, ਜੱਸ ਕੁਲਾਰ, ਸ਼ਾਇਰ ਭੱਟੀ, ਜਤਿੰਦਰ ਬਿੱਟੂ, ਰਾਜਦੀਪ ਕੌਰ (ਜਨਰਲ ਸਕੱਤਰ ਪੀ. ਐੱਸ. ਆਰਟਸ ਐਂਡ ਕਲਚਰਲ ਸੁਸਾਇਟੀ), ਨਾਮਵਰ ਮਾਡਲ ਹੀਨਾ ਪਟਿਆਲ,ਪਰਮਜੀਤ ਕੌਰ, ਸ੍ਰਿਸ਼ਟੀ, ਰਵਿੰਦਰ ਰਵੀ, ਦਿਨੇਸ਼ ਸ਼ਰਮਾ, ਜਤਿੰਦਰ ਕੁਮਾਰ, ਜਗਦੀਪ, ਰੁਪਾਲੀ, ਨਿਵੇਦਿਤਾ, ਆਕ੍ਰਿਤੀ ।
ਸਾਰਿਆਂ ਨੇ ਸਬਲੋਕ ਚੈਨਲ ਦੇ ਸਰਪ੍ਰਸਤ ਸ੍ਰੀ ਸਵਰਨ ਸਿੰਘ ਨੂੰ ਢੇਰ ਸ਼ੁਭਕਾਮਨਾਵਾਂ ਦਿੱਤੀਆਂ।