ਰੋਪੜ, 09 ਮਾਰਚ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਸਮਾਜਿਕ, ਸਾਹਿਤਕ ਅਤੇ ਖੇਡ ਸੰਸਥਾਵਾਂ ਨਾਲ਼ ਲਗਾਤਾਰ ਕਾਰਜਸ਼ੀਲ ਸਮਾਜ ਸੇਵਿਕਾ ਪਰਮਿੰਦਰ ਕੌਰ ਪੰਦੋਹਲ ਸੁਪਤਨੀ ਤਰਲੋਚਨ ਸਿੰਘ (ਸਾਬਕਾ ਬੈਂਕ ਅਧਿਕਾਰੀ) ਵੱਲੋਂ ਅੱਜ ਉਮਦਾ ਪ੍ਰਦਰਸ਼ਨ ਕਰਨ ਵਾਲ਼ੇ ਦੌੜਾਕ ਖਿਡਾਰੀਆਂ ਨੂੰ ਤੋਹਫ਼ੇ ਵਜੋਂ ਬੂਟ ਭੇਟ ਕੀਤੇ ਗਏ। ਜਿਸ ਲਈ ਕੋਚ ਰਾਜਨ ਕੁਮਾਰ (ਰਾਜਨ ਅਥਲੈਟਿਕਸ ਅਕੈਡਮੀ) ਨੇ ਉਨ੍ਹਾਂ ਦਾ ਉਚੇਚੇ ਤੌਰ ‘ਤੇ ਸ਼ੁਕਰਾਨਾ ਕੀਤਾ। ਇਸ ਮੌਕੇ ਖਿਡਾਰੀ ਮਨਜੀਤ ਸਿੰਘ ਠੋਣਾ, ਕਰਮਵੀਰ ਸਿੰਘ ਲੱਡੂ, ਦਕਸ਼ ਸੈਣੀ, ਅਰਮਾਨ, ਸ਼ਿਵਮ ਕਪੂਰਥਲਾ, ਅਭਿਨਵ ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।