ਬਨੂੰੜ, 28 ਫਰਵਰੀ (ਗੁਰਬਿੰਦਰ ਸਿੰਘ ਰੋਮੀ/ਵਰਲਡ ਪੰਜਾਬੀ ਟਾਈਮਜ਼)
ਸਮਾਜ ਸੇਵੀ ਮਾਸਟਰ ਨਰੇਸ਼ ਸ਼ਰਮਾ ਵਾਸੀ ਰੋਪੜ ਵੱਲੋਂ ਪਿੰਡ ਘੜਾਮਾਂ ਕਲਾਂ ਅਤੇ ਖੁਰਦ ਦੀ ਸਾਂਝੀ ਸੱਥ ਨੂੰ ਤੋਹਫ਼ੇ ਵਜੋਂ ਚਾਰ ਪਾਰਕ-ਬੈਂਚ ਭੇਟ ਕੀਤੇ ਗਏ। ਜਿਸ ਬਾਰੇ ਅੰਗਰੇਜ ਸਿੰਘ ਗੱਜੂ (ਆਪਰੇਟਰ ਵਾਟਰ ਵਰਕਸ) ਨੇ ਉਨ੍ਹਾਂ ਦਾ ਉਚੇਚੇ ਤੌਰ ‘ਤੇ ਸ਼ੁਕਰਾਨਾ ਕਰਦਿਆਂ ਦੱਸਿਆ ਕਿ ਸਾਡੀ ਇਸ ਸੱਥ ਵਿੱਚ ਪਿੰਡ ਵਾਸੀਆਂ ਦੀ ਰੌਣਕ ਤਾਂ ਲੱਗੀ ਹੀ ਰਹਿੰਦੀ ਹੈ। ਇਸਦੇ ਨਾਲ਼ ਹੀ ਇਸਦੇ ਬਨੂੰੜ-ਸ਼ੰਭੂ ਲਿੰਕ ਸੜਕ ਉੱਤੇ ਸਥਿਤ ਹੋਣ ਕਾਰਨ ਆਉਂਦੇ ਜਾਂਦੇ ਰਾਹਗੀਰ ਵੀ ਇੱਥੇ ਰੋਜ਼ਾਨਾ ਘੜੀ-ਪਲ ਆਰਾਮ ਕਰਨ ਲਈ ਆਮ ਹੀ ਰੁਕ ਜਾਂਦੇ ਹਨ। ਇਸ ਮੌਕੇ ਹਰਬੰਸ ਸਿੰਘ ਸੰਧੂ, ਬਲਜਿੰਦਰ ਸਿੰਘ ਖੰਨਾ, ਰਾਜਿੰਦਰ ਸਿੰਘ (ਕਾਕਾ ਚਿਕਨ ਕਾਰਨਰ), ਅਰਜਣ ਸਿੰਘ ਛੋਟਾ, ਗੁਰਮੁਖ ਸਿੰਘ ਵਿਰਕ, ਸੁਰਿੰਦਰ ਸਿੰਘ ਛਿੰਦਾ, ਗੁਰਸੇਵਕ ਸਿੰਘ ਬਾਬਾ ਅਤੇ ਮਿਸਤਰੀ ਸੰਤ ਰਾਮ ਹਾਜ਼ਰ ਸਨ।