ਹੰਬੜਾਂ, 25 ਦਸੰਬਰ : (ਵਰਲਡ ਪੰਜਾਬੀ ਟਾਈਮਜ਼)
ਮਾਤਾ ਗੁਜਰ ਕੌਰ ਅਤੇ ਚਾਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਦਾ ਆਯੋਜਨ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਹੰਬੜਾਂ ਵਿਖੇ ਪ੍ਰਿੰਸੀਪਲ ਮੈਡਮ ਮੋਨਿਕਾ ਰਾਣੀ ਅਤੇ ਲੈਕਚਰਾਰ ਪੋਲੀਟਿਕਲ ਸਾਇੰਸ ਸ. ਅਲਬੇਲ ਸਿੰਘ ਦੀ ਸੁਚੱਜੀ ਦੇਖ ਰੇਖ ਹੇਠ ਕਰਵਾਇਆ ਗਿਆ। ਇਸ ਸਮਾਗਮ ਤੋਂ ਪਹਿਲਾਂ ਪੂਰਾ ਹਫਤਾ ਭਰ ਸ. ਅਲਬੇਲ ਸਿੰਘ,ਲੈਕਚਰਾਰ ਦਵਿੰਦਰ ਸਿੰਘ ਅਤੇ ਮਾਸਟਰ ਹਰਭਿੰਦਰ ਸਿੰਘ ਤੋਂ ਇਲਾਵਾ ਵਿਦਿਆਰਥੀਆਂ ਨੇ ਚਾਰ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਦੀ ਲਸਾਨੀ ਸ਼ਹਾਦਤ ਸਬੰਧੀ ਵਿਦਿਆਰਥੀਆਂ ਨੂੰ ਵਾਰੀ ਸਿਰ ਸਵੇਰ ਦੀ ਸਭਾ ਮੌਕੇ ਜਾਣੂ ਕਰਵਾਇਆ। ਵਿਦਿਆਰਥੀਆਂ ਨੇ ਸ੍ਰੀ ਗੁਰੂ ਗੋਬਿੰਦ ਸਿੰਘ, ਚਾਰ ਸਾਹਿਬਜ਼ਾਦੇ ਅਤੇ ਸਿੱਖ ਇਤਿਹਾਸ ਨਾਲ ਸਬੰਧਤ ਕਵਿਤਾਵਾਂ, ਗੀਤਾਂ ਅਤੇ ਵਾਰਾਂ ਰਾਹੀਂ ਇਨਾਂ ਬਾਲ ਵੀਰਾਂ ਨੂੰ ਯਾਦ ਕੀਤਾ।
ਸਮੂਹ ਅਧਿਆਪਕਾਂ ਨੇ ਵਿਦਿਆਰਥੀਆਂ ਵਾਸਤੇ ਦੁੱਧ ਦੇ ਲੰਗਰ ਦੀ ਸੇਵਾ ਵਿੱਚ ਆਪੋ ਆਪਣਾ ਯੋਗਦਾਨ ਵੀ ਪਾਇਆ। ਸਿੱਖਿਆ ਮਹਿਕਮੇ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ ਮਿਤੀ 23 ਦਸੰਬਰ ਨੂੰ ਸਕੂਲ ਵਿੱਚ ਇਸ ਸਮਾਗਮ ਸਬੰਧੀ ਬੋਲਦਿਆਂ ਪ੍ਰਿੰਸੀਪਲ ਮੈਡਮ ਸ਼੍ਰੀਮਤੀ ਮੋਨਿਕਾ ਰਾਣੀ ਅਤੇ ਲੈਕਚਰਾਰ ਅਲਬੇਲ ਸਿੰਘ ਪੁੜੈਣ ਨੇ ਵਿਦਿਆਰਥੀਆਂ ਨੂੰ ਸਿੱਖ ਇਤਿਹਾਸ ਦੇ ਸੁਨਹਿਰੀ ਪੰਨਿਆਂ ਬਾਰੇ ਜਾਣਕਾਰੀ ਦਿੰਦਿਆਂ ਸਿੱਖ ਅਤੇ ਸਿੱਖੀ ਨਾਲ ਜੁੜਨ, ਸਾਹਿਬਜ਼ਾਦਿਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਦੇ ਸਮੁੱਚੇ ਪਰਿਵਾਰ ਦੀ ਸ਼ਹਾਦਤ ਤੋਂ ਪ੍ਰੇਰਨਾ ਲੈਣ ਬਾਰੇ ਸੰਬੋਧਨ ਕੀਤਾ। ਸਮਾਗਮ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ ਇਸ ਮੌਕੇ ਤੇ ਲੈਕਚਰਾਰ ਜਯਾ ਪ੍ਰਵੀਨ, ਰਾਜਵੀਰ ਸਿੰਘ, ਹਰਪ੍ਰੀਤ ਕੌਰ ਸੌਰਬ ਥਾਪਰ,ਵਿਕਾਸ ਸ਼ਰਮਾ, ਮੈਡਮ ਅਮਰਜੀਤ ਕੌਰ,ਸੀਮਾ ਸ਼ਰਮਾ, ਕਲਪਨਾ ਕੌਸ਼ਲ, ਸੁਖਵੰਤ, ਕੌਰ ,ਹਰਮੀਤ ਕੌਰ, ਮੋਨਾ ਰਾਣੀ ,ਨੇਹਾ ਅਗਰਵਾਲ, ਕਮਲਜੀਤ ਕੌਰ, ਹਰਜੋਤ ਕੌਰ, ਅਮਨਦੀਪ ਕੌਰ, ਪਵਨਦੀਪ ਕੌਰ, ਮਾਸਟਰ ਹਰਭਿੰਦਰ ਸਿੰਘ ਮੁੱਲਾਂਪੁਰ, ਨਵੀਨ, ਰਾਜੀਵ ਕੁਮਾਰ, ਪ੍ਰੀਤਮ ਸਿੰਘ, ਜਗਜੀਤ ਸਿੰਘ ਇੰਦਰਜੀਤ ਸਿੰਘ ਤੋਂ ਇਲਾਵਾ ਹੋਰ ਅਧਿਆਪਕ ਵੀ ਹਾਜ਼ਰ ਸਨ।
Leave a Comment
Your email address will not be published. Required fields are marked with *