ਸਮੇਂ ਦੇ ਨਾਲ ਨਾ ਖੇਡ ਬੰਦਿਆ।
ਇਹ ਚਲਦਾ ਹੈ ਆਪਣੀ ਚਾਲ।।
ਕਦਰ ਕਰ ਲਾ ਸਮਾਂ ਰਹਿੰਦਿਆ।
ਇਹ ਕਰ ਦੇਵੇ ਫਿਰ ਮੰਦੜੇ ਹਾਲ।।
ਪੈਰੀਂ ਨਾ ਆਵੇ ਸਮੇਂ ਦਾ ਟੰਗਿਆ।
ਭੁੱਲ ਜਾਣਗੇ ਜੋ ਜੰਮੇ ਤੇਰੇ ਨਾਲ।।
ਰਹਿੰਦਾ ਓਸਦਾ ਸੂਰਜ ਚੜ੍ਹਿਆ।
ਜੋ ਕਰਦਾ ਹੈ ਇਹ ਦੀ ਸੰਭਾਲ।।
ਚੇਹਰਾ ਓਸਦਾ ਸਦਾ ਰਹੇ ਖਿੜਿਆ।
ਜੋ ਚੱਲਦਾ ਹੈ ਇਹ ਦੇ ਨਾਲ-ਨਾਲ।।
ਸਿੱਕਾ ਓਸਦਾ ਸੰਸਾਰ ਵਿੱਚ ਚੱਲਿਆ।
ਸੂਦ ਵਿਰਕ ਸਮੇਂ ਦਾ ਜਿਨ੍ਹੇ ਪੱਲਾ ਫੜਿਆ।

ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਮੋਬ: 98766-66381