
ਮਾਲੇਰਕੋਟਲਾ, 4 ਨਵੰਬਰ ( ਵਰਲਡ ਪੰਜਾਬੀ ਟਾਈਮਜ਼ )
ਸਥਾਨਕ ਸਰਕਾਰੀ ਕਾਲਜ ਦੇ ਐਸੋਸੀਏਟ ਪ੍ਰੋਫੈਸਰ ਅਰਵਿੰਦ ਕੌਰ ਮੰਡ ਨੇ ਪ੍ਰਿੰਸੀਪਲ ਡਾ. ਬਲਵਿੰਦਰ ਸਿੰਘ ਵੜੈਚ ਦੀ ਸਰਪ੍ਰਸਤੀ ਹੇਠ ਸ਼੍ਰੀ ਪਾਉਂਟਾ ਸਾਹਿਬ ਵਿਖੇ ਹੋਏ ਰਾਸ਼ਟਰੀ ਕਵੀ ਦਰਬਾਰ ਵਿੱਚ ਸ਼ਾਮਿਲ ਹੋ ਕੇ ਕਾਲਜ ਦੇ ਅਕਾਦਮਿਕ ਅਤੇ ਸਾਹਿਤਕ ਪ੍ਰਾਪਤੀ ਵਿੱਚ ਇੱਕ ਹੋਰ ਮੋਤੀ ਜੋੜਿਆ। ਇਸ ਅਕਾਦਮਿਕ ਅਤੇ ਸਾਹਿਤਕ ਸ਼੍ਰੋਮਣੀ ਕਵੀ ਦਰਬਾਰ ਲਈ ਉਹਨਾਂ ਨੂੰ ਪਰਮਦੀਪ ਦੀਪ ਵੈਲਫੇਅਰ ਸੁਸਾਇਟੀ, ਲੁਧਿਆਣਾ, ਗੁਰੁ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਸ਼੍ਰੀ ਪਾਉਂਟਾ ਸਾਹਿਬ ਮੈਨਜਮੈਂਟ ਵੱਲੋਂ ਬੁਲਾਇਆ ਗਿਆ। ਭਾਰਤ ਦੇ ਵੱਖ-ਵੱਖ ਕੋਨਿਆਂ ਤੋਂ 100 ਤੋਂ ਵੱਧ ਕਵੀਆਂ ਨੇ ਇਸ ਸੰਮੇਲਨ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼ੁਰੂ ਕੀਤੀ ਕਵੀ ਦਰਬਾਰਾਂ ਦੀ ਪ੍ਰੰਪਰਾ ਤਹਿਤ ਗੁਰੂਆਂ ਅਤੇ ਉਹਨਾਂ ਦੀ ਰਚੀ ਬਾਣੀ ਦੀ ਉਸਤਤਿ ਕੀਤੀ। ਮਿਤੀ 16 ਅਕਤੂਬਰ ਤੋਂ 18 ਅਕਤੂਬਰ ਤੱਕ ਕਵੀ ਕਾਰਜਕਾਲਾ ਅਤੇ ਕਵੀ ਦਰਬਾਰ ਯੁਮਨਾ ਨਦੀ ਦੇ ਕੰਢੇ ਵਸੇ ਸ਼੍ਰੀ ਪਾਉਂਟਾ ਸ਼ਾਹਿਬ ਗੁਰੁਦੁਆਰਾ ਵਿਖੇ ਜੈਕਾਰਿਆ ਦੀ ਗੂੰਜ ਵਿੱਚ ਹੋਇਆ। ਸੰਸਥਾਵਾਂ ਅਤੇ ਪਾਉਂਟਾ ਸਾਹਿਬ ਮੈਨੇਜਮੈਂਟ ਵੱਲੋਂ ਆਏ ਕਵੀਆਂ ਦਾ ਸਨਮਾਨ ਸਰਟੀਫਿਕੇਟ, ਸਨਮਾਨ ਚਿੰਨ੍ਹਾਂ ਅਤੇ ਮਾਣ ਰਾਸ਼ੀ ਨਾਲ ਕੀਤਾ ਗਿਆ। ਇਥੇ ਇਹ ਵਰਣਯੋਗ ਹੈ ਕਿ ਇਸ ਕਾਲਜ ਦੇ ਅਜਿਹੀ ਯੁਵਕ ਕਵੀ ਕਾਰਜਸ਼ਾਲਾ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਵਿੱਚ ਸ਼ਮੂਲੀਅਤ ਕਰਨ ਵਾਲੇ ਪ੍ਰੋ. ਅਰਵਿੰਦ ਕੋਰ ਮੰਡ ਪਹਿਲੇ ਅਤੇ ਇਕਲੌਤੇ ਪ੍ਰੋਫੈਸਰ ਹਨ। ਉਹਨਾਂ 2022 ਵਿੱਚ ਵੀ ਅੰਤਰਰਾਸ਼ਟਰੀ ਇਸਤਰੀ ਵਿੰਗ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਏ 52 ਕਵਿੱਤਰੀਆਂ ਦੇ ਅੰਤਰਰਾਸ਼ਟਰੀ ਕਵੀ ਦਰਬਾਰ ਵਿੱਚ ਸ਼ਿਰਕਤ ਕਰ ਆਪਣੇ ਨਾਲ ਨਾਲ ਕਾਲਜ ਲਈ ਵੀ ਮਾਣ ਪ੍ਰਾਪਤ ਕੀਤਾ।