ਫਰੀਦਕੋਟ, 3 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਸਥਾਨਕ ਸਰਕਾਰੀ ਬਹੁਤਕਨੀਕੀ ਕਾਲਜ ਵਿਖੇ ਅਮਰਜੀਤ ਸਿੰਘ ਮੁਖੀ ਵਿਭਾਗ ਅਪਲਾਈਡ ਸਾਇੰਸਜ਼ ਵਿਭਾਗ ਦੇ 30 ਸਾਲ ਦੀਆਂ ਸ਼ਾਨਦਾਰ ਸੇਵਾਵਾਂ ਤੋਂ ਬਾਅਦ ਕਾਲਜ ਦੇ ਸਮੂਹ ਸਟਾਫ ਵਲੋਂ ਨਿੱਘੀ ਵਿਦਾਇਗੀ ਪਾਰਟੀ ਦਿੱਤੀ ਗਈ। ਇਸ ਮੌਕੇ ਹਰਜੀਤ ਕੌਰ ਲੈਕਚਰਾਰ ਵੱਲੋਂ ਅਮਰਜੀਤ ਸਿੰਘ ਦੇ ਜੀਵਨ ਬਾਰੇ ਝਾਤ ਪਾਈ ਅਤੇ ਉਨ੍ਹਾਂ ਦੇ ਸੰਘਰਸ਼ ਅਤੇ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ। ਮੁਖੀ ਵਿਭਾਗ ਈ.ਸੀ.ਈ. ਮਨਜੀਤ ਸਿੰਘ ਭੁੱਲਰ ਨੇ ਆਪਣੀ ਪੁਰਾਣੀ ਸਾਂਝ ਨੂੰ ਸਾਂਝਾ ਕੀਤਾ ਅਤੇ ਇਕੱਠੇ ਕੰਮ ਕਰਨ ਦੇ ਯਾਦਗਾਰੀ ਪਲਾਂ ਨੂੰ ਸਾਂਝਾ ਕੀਤਾ। ਅਫਸਰ ਇੰਚਾਰਜ ਕੰਪਿਊਟਰ ਪੁਨੀਤ ਮਿੱਤਲ ਵਲੋਂ ਅਮਰਜੀਤ ਸਿੰਘ ਜੀ ਦੇ ਨਿੱਜੀ ਜੀਵਨ ਅਤੇ ਸਖਸ਼ੀਅਤ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਇਸ ਦੇ ਨਾਲ ਹੀ ਮਨਮੋਹਨ ਕਿ੍ਰਸ਼ਨ ਸੀਨੀਅਰ ਲੈਕਚਰਾਰ ਅਤੇ ਕਰਮਜੀਤ ਸਿੰਘ ਸੀਨੀਅਰ ਸਹਾਇਕ ਵਲੋਂ ਵੱਖ-ਵੱਖ ਕਾਲਜਾਂ ਤੋਂ ਆਏ ਹੋਏ ਸਟਾਫ ਮੈਂਬਰ ਗਗਨ ਸਚਦੇਵਾ ਲੈਕਚਰਾਰ, ਰਜੀਵ ਕੁਮਾਰ ਕਲਰਕ ਵੱਲੋਂ ਅਮਰਜੀਤ ਸਿੰਘ ਨਾਲ ਬਿਤਾਏ ਹੋਏ ਪਲਾਂ ਨੂੰ ਸਾਂਝਾ ਕੀਤਾ। ਇਸ ਮੌਕੇ ਅਮਰਜੀਤ ਸਿੰਘ ਨੇ ਆਪਣੀ ਜ਼ਿੰਦਗੀ ਦੀਆਂ ਤਲਖ ਸੱਚਾਈਆਂ ਤੋਂ ਰੁਬਰੂ ਕਰਵਾਇਆ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਵਲੋਂ ਉਨ੍ਹਾਂ ਨੂੰ ਸਨਮਾਨ ਪੱਤਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਵੱਖ-ਵੱਖ ਵਿਭਾਗ ਵੱਲੋਂ ਵੀ ਸਨਮਾਨ ਚਿੰਨ੍ਹ ਭੇਂਟ ਕੀਤੇ ਗਏ। ਅਖੀਰ ’ਚ ਕਾਲਜ ਦੇ ਪਿ੍ਰੰਸੀਪਲ ਇੰਜੀ: ਸੁਰੇਸ਼ ਕੁਮਾਰ ਨੇ ਅਮਰਜੀਤ ਸਿੰਘ ਦੀਆਂ ਕਾਲਜ ਵਿਖੇ ਦਿੱਤੀਆਂ ਹੋਈਆਂ ਸੇਵਾਵਾਂ ਦੀ ਇਕ ਵੀਡੀਉ ਤਿਆਰ ਕੀਤੀ। ਇਸ ਮੌਕੇ ਕਾਲਜ ਦੇ ਸਮੂਹ ਸਟਾਫ ਵੱਲੋਂ ਫਲਦਾਰ ਬੂਟੇ ਵੀ ਲਾਏ ਗਏ।
Leave a Comment
Your email address will not be published. Required fields are marked with *