ਖਰੜ 28 ਮਾਰਚ (ਵਰਲਡ ਪੰਜਾਬੀ ਟਾਈਮਜ਼)
ਖਰੜ ਦੇ ਸਰਕਾਰੀ ਹਾਈ ਸਮਾਰਟ ਸਕੂਲ, ਰਡਿਆਲਾ ਵਿਖੇ ਸਲਾਨਾ ਨਤੀਜਾ ਘੋਸ਼ਣਾ ਦੇ ਮੌਕੇ ਪੀ ਟੀ ਐੱਮ ਦੇ ਦੌਰਾਨ ਸਕੂਲ ਦਾ ਪੰਜਵਾਂ ਸਲਾਨਾ ਰਸਾਲਾ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸਕੂਲ ਦੇ ਹੈੱਡਮਾਸਟਰ ਨੇ ਇਸ ਰਸਾਲੇ ਦੀ ਸੰਪਾਦਕਾ ਸੀਮਾ ਸਿਆਲ ਦੀ ਮਿਹਨਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਜੇਕਰ ਉਹ ਦਿਨ-ਰਾਤ ਇੱਕ ਕਰ ਕੇ ਕੰਮ ਨਾ ਕਰਦੇ ਤਾਂ ਇਹ ਰਸਾਲਾ ਅੱਜ ਤਿਆਰ ਨਹੀਂ ਸੀ ਹੋਣਾ। ਉਨ੍ਹਾਂ ਦੀ ਲਗਨ ਨੂੰ ਦੇਖਦਿਆਂ ਹੀ ਉਨ੍ਹਾਂ ਨੂੰ ਲਗਾਤਾਰ ਚੌਥੀ ਵਾਰੀ ਇਸ ਰਸਾਲੇ ਦੀ ਸੰਪਾਦਕ ਬਣਾਇਆ ਗਿਆ ਹੈI
ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਸਕੂਲ-ਰਸਾਲੇ ਸਕੂਲ ਦੀਆਂ ਪ੍ਰਾਪਤੀਆਂ ਨੂੰ ਦਰਸਾਉਣ ਦੇ ਨਾਲ-ਨਾਲ ਸਮਾਜ ਨੂੰ ਸਕੂਲ ਦੇ ਨਾਲ ਜੋੜਣ ਵਿੱਚ ਸਹਾਈ ਹੋਣ ਤੋਂ ਇਲਾਵਾ ਵਿਦਿਆਰਥੀਆਂ ਅਤੇ ਅਧਿਆਪਕਾਂ ਅੰਦਰ ਛੁਪੀ ਲੇਖਣ ਪ੍ਰਤਿਭਾ ਨੂੰ ਬਾਹਰ ਕੱਢਣ ਵਿਚ ਵੀ ਮਦਦ ਕਰਦੇ ਹਨI ਇਹੀ ਉਤਸ਼ਾਹ ਕਈ ਵਾਰ ਕਿਸੇ ਵਿਦਿਆਰਥੀ ਜਾਂ ਅਧਿਆਪਕ ਲਈ ਜ਼ਿੰਦਗੀ ਦਾ ਇੱਕ ਵੱਡਾ ਲਾਂਚ-ਪੈਡ ਹੋ ਨਿਬੜਦਾ ਹੈ।
ਰਸਾਲੇ ਦੀ ਸੰਪਾਦਕਾ ਸੀਮਾ ਸਿਆਲ ਨੇ ਦੱਸਿਆ ਕਿ ਇਸ ਰਸਾਲੇ ਵਿੱਚ ਸਕੂਲ ਦੀਆਂ ਪ੍ਰਾਪਤੀਆਂ ਦੇ ਨਾਲ-ਨਾਲ ਵਿਦਿਆਰਥੀਆਂ ਅਤੇ ਅਧਿਆਪਕਾਂ ਦੀਆਂ ਰਚਨਾਵਾਂ, ਉਨ੍ਹਾਂ ਨਾਲ ਜਾਣ ਪਛਾਣ ਆਦਿ ਸ਼ਾਮਲ ਕੀਤੇ ਗਏ ਹਨ। ਇਹ ਰਸਾਲਾ ਅੱਜ ਸਕੂਲ ਦੇ ਤਿੰਨ ਸਰਵੋਤਮ ਚਮਕਦੇ ਸਿਤਾਰਿਆਂ ਏਕਮਜੋਤ ਕੌਰ (9ਵੀਂ), ਮਹਿਕਪ੍ਰੀਤ ਕੌਰ (7ਵੀਂ) ਅਤੇ ਰਮਨਜੋਤ ਕੌਰ (6ਵੀਂ) ਦੁਆਰਾ ਰਿਲੀਜ਼ ਕਰਵਾਇਆ ਗਿਆI
Leave a Comment
Your email address will not be published. Required fields are marked with *