ਫਰੀਦਕੋਟ, 8 ਫਰਵਰੀ (ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਦੇ ਅਨੁਸਾਰ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਹਰੀਨੌ ਦੇ ਵਿਦਿਆਰਥੀਆਂ ਦਾ ਇੱਕ ਰੋਜਾ ਵਿੱਦਿਅਕ ਟੂਰ ਪਿ੍ਰੰਸੀਪਲ ਨਵਦੀਪ ਸ਼ਰਮਾ ਦੀ ਯੋਗ ਅਗਵਾਈ ਹੇਠ ਸਾਇੰਸ ਸਿਟੀ ਕਪੂਰਥਲਾ ਲਿਜਾਇਆ ਗਿਆ। ਟੂਰ ’ਚ ਗਏ ਬੱਚਿਆਂ ਨੂੰ ਸਾਇੰਸ ਸਿਟੀ ਦੀ ਯਾਤਰਾ ਦੌਰਾਨ ਸਾਇੰਸ ਸਿਟੀ ’ਚ ਵੱਖ-ਵੱਖ ਪ੍ਰਾਜੈਕਟ ਦਿਖਾਏ ਗਏ। ਵਿੱਦਿਅਕ ਟੂਰ ਰਵਾਨਾ ਕਰਨ ਸਮੇਂ ਐੱਸ.ਐੱਮ.ਸੀ. ਚੇਅਰਮੈਨ ਅੰਗਰੇਜ਼ ਸਿੰਘ, ਸਾਬਕਾ ਐੱਸ.ਐੱਮ.ਸੀ. ਚੇਅਰਮੈਨ ਰਾਜਿੰਦਰ ਸਿੰਘ, ਪੰਚਾਇਤ ਮੈਂਬਰ ਬੂਟਾ ਸਿੰਘ, ਪੰਚਾਇਤ ਮੈਂਬਰ ਗੁਰਵਿੰਦਰ ਸਿੰਘ, ਐੱਸ.ਐੱਮ.ਸੀ. ਮੈਂਬਰ ਅਮਰਜੀਤ ਸਿੰਘ, ਐੱਸ.ਐੱਮ.ਸੀ. ਮੈਂਬਰ ਨਿਰਮਲ ਸਿੰਘ, ਐੱਸ.ਐੱਮ.ਸੀ. ਮੈਂਬਰ ਰਾਜਪਾਲ ਸਿੰਘ, ਐੱਸ.ਐੱਮ.ਸੀ. ਮੈਂਬਰ ਅਤੇ ਰਿਟਾ ਮੁੱਖ ਅਧਿਆਪਕ ਗੇਜ ਰਾਮ ਭੌਰਾ ਹਾਜਰ ਸਨ। ਬੱਚਿਆਂ ਦੀ ਅਗਵਾਈ ਸਾਇੰਸ ਅਧਿਆਪਕਾ ਸ਼੍ਰੀਮਤੀ ਪਰਮਜੀਤ ਕੌਰ ਅਤੇ ਸਾਇੰਸ ਅਧਿਆਪਕ ਹੇਮੰਤ ਕੁਮਾਰ ਨੇ ਕੀਤੀ। ਇਸ ਟੂਰ ’ਚ ਬੱਚਿਆਂ ਨੇ ਸਾਇੰਸ ਪ੍ਰਤੀ ਆਪਣਾ ਰੁਝਾਨ ਪ੍ਰਗਟ ਕੀਤਾ ਅਤੇ ਮਾਪਿਆਂ ਵੱਲੋਂ ਵਿਭਾਗ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ।