ਅਹਿਮਦਗੜ 20 ਅਪ੍ਰੈਲ ( ਗੁਪਤਾ /ਵਰਲਡ ਪੰਜਾਬੀ ਟਾਈਮਜ਼)
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਐਲਾਨੇ ਗਏ ਮੈਟ੍ਰਿਕ ਦੇ ਨਤੀਜੇ ਵਿੱਚ ਸਰਕਾਰੀ ਸੀਨੀਅਰ ਸੈਕੈਂਡਰੀ ਸਮਾਰਟ ਸਕੂਲ ਕੰਗਣਵਾਲ ਜ਼ਿਲ੍ਹਾ ਮਲੇਰਕੋਟਲਾ ਦੀ ਵਿਦਿਆਰਥਨ ਜਸਪ੍ਰੀਤ ਕੌਰ ਪੁੱਤਰੀ ਬਲਜੀਤ ਸਿੰਘ ਨੇ ਪੂਰੇ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਕੇ ਜਿਲਾ ਮਲੇਰਕੋਟਲਾ ਆਪਣੇ ਪਿੰਡ ਕੰਗਨਵਾਲ ਅਤੇ ਸਰਕਾਰੀ ਸਕੂਲ ਦਾ ਨਾਮ ਰੋਸ਼ਨ ਕੀਤਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦੇ ਹੋਏ ਬਲਵਿੰਦਰ ਸਿੰਘ ਲਸੋਈ ਪੀਟੀਆਈ ਮਾਸਟਰ ਨੇ ਦੱਸਿਆ ਕਿ ਜਸਪ੍ਰੀਤ ਕੌਰ ਇਸ ਸਕੂਲ ਦੀ ਬਹੁਤ ਹੀ ਹੋਣਹਾਰ ਵਿਦਿਆਰਥਨ ਹੈ ਤੇ ਸਾਨੂੰ ਇਸ ਬੱਚੀ ਤੇ ਪੂਰਾ ਮਾਣ ਹੈ। ਜ਼ਿਲ੍ਹੇ ਵਿੱਚੋਂ ਫਸਟ ਆਉਣ ਅਤੇ ਪੂਰੇ ਪੰਜਾਬ ਵਿੱਚੋਂ 19ਵਾਂ ਸਥਾਨ ਪ੍ਰਾਪਤ ਕਰਨ ਉਪਰੰਤ ਜ਼ਿਲ੍ਾ ਸਿੱਖਿਆ ਅਫਸਰ ਸੈਕੰਡਰੀ ਸ੍ਰੀਮਤੀ ਜਸਵਿੰਦਰ ਕੌਰ ਬਲਾਕ ਨੋਡਲ ਅਫਸਰ ਮੁਹੰਮਦ ਇਮਰਾਨ ਸਕੂਲ ਇੰਚਾਰਜ ਨਵਪ੍ਰੀਤ ਕੌਰ ਪੂਜਾ ਸ਼ਾਹੀ ਸਕੂਲ ਮੈਨੇਜਮੈਂਟ ਕਮੇਟੀ ਕੰਗਨਵਾਲ ਪਿੰਡ ਦੇ ਪੰਚ ਸਰਪੰਚ ਅਤੇ ਸਾਬਕਾ ਮੈਂਬਰ, ਸਪੋਰਟਸ ਕਲੱਬ ਕੰਗਨਵਾਲ ਦੇ ਪ੍ਰਧਾਨ ਜਗਤਰਨ ਸਿੰਘ ਅਤੇ ਸਮੂਹ ਸਟਾਫ ਵੱਲੋਂ ਜਸਪ੍ਰੀਤ ਕੌਰ ਨੂੰ ਅਤੇ ਉਸ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ ਅਤੇ ਸੋਨੇ ਦੇ ਟਾਪਸ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਸ੍ਰੀਮਤੀ ਜਸਵਿੰਦਰ ਕੌਰ ਨੇ ਕਿਹਾ ਕਿ ਬੱਚੀ ਜਸਪ੍ਰੀਤ ਕੌਰ ਦਾ ਮੈਰਿਟ ਵਿੱਚ ਸਥਾਨ ਪ੍ਰਾਪਤ ਕਰਨਾ ਅਤੇ ਪੂਰੇ ਜਿਲੇ ਵਿੱਚੋਂ ਪਹਿਲੇ ਨੰਬਰ ਤੇ ਆਉਣਾ ਇਸ ਸਕੂਲ ਲਈ ਬਹੁਤ ਮਾਨ ਵਾਲੀ ਗੱਲ ਹੈ। ਉਹਨਾਂ ਬਾਕੀ ਬੱਚਿਆਂ ਨੂੰ ਵੀ ਜਸਪ੍ਰੀਤ ਕੌਰ ਤੋਂ ਪ੍ਰੇਰਨਾ ਲੈ ਕੇ ਪੜ੍ਹਾਈ ਕਰਨ ਲਈ ਉਤਸਾਹਿਤ ਕੀਤਾ। ਸਪੋਰਟਸ ਕਲੱਬ ਕੰਗਨਵਾਲ ਵੱਲੋਂ ਵੀ ਬੱਚੀ ਨੂੰ 2100 ਦਾ ਨਗਦ ਇਨਾਮ ਵਿਸ਼ੇਸ਼ ਤੌਰ ਤੇ ਦਿੱਤਾ ਗਿਆ। ਇਸ ਮੌਕੇ ਗੁਰਮੁਖ ਨਿਹਾਲ ਸਿੰਘ ਲੈਕਚਰਾਰ ਜਰਨੈਲ ਸਿੰਘ ਮੋਨਿਕਾ ਗਰਗ ਨਿਸ਼ਾ ਗਰਗ ਕਰਮਜੀਤ ਕੌਰ ਗਜ਼ਲ ਨੀਲਮ ਰਾਣੀ ਪਰਦੀਪ ਕੌਰ ਸਤਿੰਦਰ ਕੌਰ ਬੇਅੰਤ ਕੌਰ ਪੁਸ਼ਪਿੰਦਰ ਸਿੰਘ ਹਰਜਿੰਦਰ ਕੌਰ ਗੁਰਦੀਪ ਸਿੰਘ ਜਗਦੇਵ ਸਿੰਘ ਅਤੇ ਦਿਨੇਸ਼ ਕੁਮਾਰ ਹਾਜ਼ਰ ਸਨ।
Leave a Comment
Your email address will not be published. Required fields are marked with *