ਅਹਿਮਦਗੜ 16 ਦਸੰਬਰ (ਪਵਨ ਗੁਪਤਾ/ਵਰਲਡ ਪੰਜਾਬੀ ਟਾਈਮਜ਼)
ਸਿੱਖਿਆ ਵਿਭਾਗ ਪੰਜਾਬ ਅਤੇ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਂਸ ਅਤੇ ਜਿਲਾ ਸਿੱਖਿਆ ਅਫਸਰ ਸਕੈਂਡਰੀ ਲੁਧਿਆਣਾ ਸ਼੍ਰੀਮਤੀ ਡਿੰਪਲ ਮਦਾਨ ਜੀ ਦੇ ਹੁਕਮਾਂ ਸਦਕਾ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਖੋਵਾਲ ਵਿਖੇ ਪ੍ਰਿੰਸੀਪਲ ਸ਼੍ਰੀਮਤੀ ਅਨੀਤਾ ਰਾਣੀ ਦੀ ਯੋਗ ਅਗਵਾਈ ਵਿੱਚ ਮੈਗਾ ਪੀਟੀਐਮ ਮਾਪੇ ਅਧਿਆਪਕ ਮਿਲਣੀ ਕਰਵਾਈ ਗਈ। ਇਸ ਮਾਪੇ ਅਧਿਆਪਕ ਮਿਲਣੀ ਵਿੱਚ ਆਏ ਹੋਏ ਮਾਪਿਆਂ ਦਾ ਸਵਾਗਤ ਕੀਤਾ ਗਿਆ ਅਤੇ ਨਾਲ ਹੀ ਮਾਪਿਆਂ ਨੂੰ ਬੱਚਿਆਂ ਦੇ ਦਸੰਬਰ ਇਮਤਿਹਾਨ ਵਿੱਚੋਂ ਪ੍ਰਾਪਤ ਕੀਤੇ ਅੰਕਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਦੇ ਨਾਲ ਹੀ ਮਿਸ਼ਨ ਸਮਰੱਥ ਪ੍ਰੋਜੈਕਟ ਅਤੇ ਬਿਜਨਸ ਬਲਾਸਟਰ ਬਾਰੇ ਵੀ ਮਾਪਿਆਂ ਨੂੰ ਖੂਬ ਜਾਣਕਾਰੀ ਦਿੱਤੀ ਗਈ । ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਪੱਖੋਵਾਲ ਦੇ ਗਿਆਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਿਜਨਸ ਬਲਾਸਟਰ ਤਹਿਤ ਨਵੀਂ ਵੈਰਾਇਟੀ ਦੇ ਕੱਪ ਕੇਕ ਬਰਗਰ ਸੈਂਡਵਿੱਚ ਮੋਮੋਜ ਹੱਥ ਨਾਲ ਬਣਾਈਆਂ ਟੋਪੀਆਂ ਅਤੇ ਜੁਰਾਬਾਂ ਅਤੇ ਸੋਹਣਾ ਪੰਜਾਬ ਨਰਸਰੀ ਵਿਖੇ ਨਵੇਂ ਨਵੇਂ ਬੂਟਿਆਂ ਦੀ ਸਟਾਲ ਲਗਾ ਕੇ ਆਉਣ ਵਾਲੇ ਲੋਕਾਂ ਨੂੰ ਬਿਜਨਸ ਬਲਾਸਟਰ ਬਾਰੇ ਜਾਣੂ ਕਰਵਾਇਆ। ਇਸ ਤੋਂ ਇਲਾਵਾ 100 ਪ੍ਰਤੀਸਤ ਮਿਸ਼ਨ ਅਤੇ ਬੱਚਿਆਂ ਦਾ ਸਰਕਾਰੀ ਸਕੂਲ ਵਿੱਚ ਦਾਖਲਾ ਵਧਾਉਣ ਲਈ ਵੀ ਉਪਰਾਲੇ ਕੀਤੇ ਅਤੇ ਸਰਕਾਰੀ ਸਕੂਲਾਂ ਦੀਆਂ ਲੈਬਸ ਅਤੇ ਵੱਖ ਵੱਖ ਪ੍ਰੋਜੈਕਟਾਂ ਬਾਰੇ ਮਾਪਿਆਂ ਨੂੰ ਵਿਜਿਟ ਕਰਵਾਈ ਗਈ ਅਤੇ ਬੱਚਿਆਂ ਨੂੰ ਸਰਕਾਰੀ ਸਕੂਲ ਵਿੱਚ ਦਾਖਲ ਕਰਵਾਉਣ ਸਬੰਧੀ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਸ੍ਰੀ ਮਤੀ ਅਨੀਤਾ ਰਾਣੀ ਜਗਜੀਤ ਸਿੰਘ ਲੈਕਚਰਾਰ ਲਲਿਤ ਗੁਪਤਾ( ਭੌਤਿਕ ਵਿਗਿਆਨ) ਲੈਕਚਰਾਰ ਗਗਨਦੀਪ ਕੌਰ ਲੈਕਚਰਾਰ ਨਰਿੰਦਰ ਬਾਲਾ ਗੁਰਜੈਪਾਲ ਸਿੰਘ (ਲੈਕਚਰਾਰ ਅਰਥਸ਼ਾਸਤਰ) ਲਖਬੀਰ ਸਿੰਘ ਲੈਕਚਰਾਰ ਪਰਮਿੰਦਰ ਪਾਲ ਸਿੰਘ ਲੈਕਚਰਾਰ ਅਮਨਦੀਪ ਕੌਰ ਲੈਕਚਰਾਰ ਰਮਨ ਰਾਣੀ ਲੈਕਚਰਾਰ ਪੰਜਾਬੀ ਮਾਸਟਰ ਗੁਰਪ੍ਰੀਤ ਸਿੰਘ ਸ਼ਿਵਾਨੀ ਗੁਪਤਾ ਗੀਤਾ ਰਾਣੀ ਸਰਦਾਰ ਰਵਿੰਦਰ ਸਿੰਘ ਇੰਦਰਜੀਤ ਸਿੰਘ ਸੁਰਿੰਦਰ ਪਾਲ ਕੌਰ ਮਨਦੀਪ ਕੌਰ ਗੁਰਪ੍ਰੀਤ ਕੌਰ ਮੁਖ ਪ੍ਰੀਤੀ ਮੇਘਾ ਅਰੋੜਾ ਸ਼ਸ਼ੀ ਬਾਲਾ ਰਮਨਦੀਪ ਕੌਰ ਕੁਲਵਿੰਦਰ ਕੌਰ ਸਕੂਲ ਮੈਨੇਜਮੈਂਟ ਕਮੇਟੀ ਦੀ ਚੇਅਰ ਪਰਸਨ ਸ਼੍ਰੀਮਤੀ ਕਿਰਨਦੀਪ ਕੋਰ ਸਕੂਲ ਮੈਨੇਜਮੈਂਟ ਕਮੇਟੀ ਦੇ ਮੈਂਬਰ ਸੁਖਵਿੰਦਰ ਸਿੰਘ ਕੁਲਦੀਪ ਕੌਰ ਜਸਵੀਰ ਸਿੰਘ ਗੁਰਬਖਸ਼ ਕੌਰ ਜਸਮੇਲ ਸਿੰਘ ਸਰਬਜੀਤ ਕੌਰ ਪੱਲਵੀ ਵਰਮਾ ਅਤੇ ਸਮੁੱਚਾ ਸਟਾਫ ਹਾਜ਼ਰ ਸੀ। ਮਾਪੇ ਅਧਿਆਪਕ ਮਿਲਣੀ ਵਿੱਚ ਆਉਣ ਵਾਲੇ ਸਾਰੇ ਪੇਰੈਂਟਸ ਅਤੇ ਮੈਂਬਰਾਂ ਨੂੰ ਰਿਫਰੈਸ਼ਮੈਂਟ ਵੀ ਦਿੱਤੀ ਗਈ।
Leave a Comment
Your email address will not be published. Required fields are marked with *